May 12, 2026 2:15 pm

ਮਾਸੂਮਾਂ ਦੇ ਹੱਥਾਂ ’ਚ ਚਾਈਨਾ ਡੋਰ ਬੁਝਾ ਸਕਦੀ ਹੈ ਕਿਸੇ ਘਰ ਦਾ ਚਿਰਾਗ

ਰਾਮਪੁਰਾ ਫੂਲ, 5 ਫਰਵਰੀ (ਕੁਲਜੀਤ ਸਿੰਘ ਢੀਂਗਰਾ, ਸੁਖਮੰਦਰ ਰਾਮਪੁਰਾ)- ਬਸੰਤ ਰੁੱਤ ਦੇ ਤਿਉਹਾਰ ਨੂੰ ਪਤੰਗਾਂ ਦੇ ਤਿਉਹਾਰ ਵੱਜੋਂ ਵੀ ਜਾਣਿਆ ਜਾਂਦਾ ਹੈ। ਬਸੰਤ ਰੁੱਤ ਦੇ ਤਿਉਹਾਰ ਵਾਲੇ ਦਿਨ ਆਕਾਸ਼ ਵਿੱਚ ਰੰਗ-ਬਿਰੰਗੇ ਪਤੰਗਾਂ ਦੀਆਂ ਕਲਾਬਾਜੀਆਂ ਨਾਲ ਆਕਾਸ਼ ਹੋਰ ਵੀ ਰੋਮਾਚਿਤ ਹੋ ਜਾਦਾ ਹੈ। ਪਰ ਪਤੰਗਾਂ ਨੂੰ ਆਸਮਾਨ ਚ ਉਡਾਉਣ ਲਈ ਚਾਇਨਾ ਡੋਰ(ਪਲਾਸਟਿਕ) ਦੀ ਵਰਤੋਂ ਜਿਆਦਾ ਕੀਤੀ ਜਾਂਦੀ ਹੈ ਜੋ ਕਿ ਮਨੁੱਖੀ ਸ਼ਰੀਰ ਲਈ ਬੇਹੱਦ ਘਾਤਕ ਹੈ। ਇਹ ਪਾਬੰਦੀਸ਼ੁਦਾ ਡੋਰ ਸਥਾਨਕ ਸ਼ਹਿਰ ਅੰਦਰ ਧੜੱਲੇ ਨਾਲ ਵਿਕ ਰਹੀ ਹੈ। ਪਰ ਪਤਾ ਨਹੀ ਕਿਉ ਪ੍ਰਸ਼ਾਸਨ ਖਾਮੋਸ਼ ਹੈ। ਇਸ ਚਾਇਨਾ ਡੋਰ ਕਾਰਨ ਸ਼ਹਿਰ ਅੰਦਰ ਤਾਜਾ ਘਟਨਾ ਵਾਪਰੀ ਹੈ ਜਿਸ ਵਿਚ ਬੱਚਾ ਛੇਵੀਂ ਕਲਾਸ ਦਾ ਬੱਚਾ ਜਖਮੀ ਹੋ ਗਿਆ। ਬੱਚੇ ਦੇ ਪਿਤਾ ਗੋਰਾ ਲਾਲ ਦੱਸਿਆ ਕਿ ਉਹ ਆਪਣੀ ਦੁਕਾਨ ਤੇ ਆਪਣੇ ਬੱਚੇ ਸਮੇਤ ਜਾ ਰਿਹਾ ਸੀ, ਤਦ ਫੈਕਟਰੀ ਰੋਡ ਤੇ ਪਤੰਗ ਕੱਟਣ ਕਾਰਨ ਡੋਰ ਬਜਾਰ ਵਿੱਚ ਆ ਗਈ ਤੇ ਮੋਟਰਸਾਇਕਲ ਤੇ ਬੈਠੇ ਬੱਚੇ ਹਿਮਾਸ਼ੂ ਦੇ ਗਲ ਵਿੱਚ ਫਸ ਗਈ ਜਿਸ ਕਾਰਨ ਡੋਰ ਉਸ ਦੇ ਮੂੰਹ ਅਤੇ ਗਲੇ ਤੇ ਫਿਰ ਗਈ ਅਤੇ ਉਹ ਜਖਮੀ ਹੋ ਗਿਆ। ਪਰ ਜਿਆਦਾ ਨੁਕਸਾਨ ਹੋਣ ਤੋ ਬਚਾਅ ਹੋ ਗਿਆ ਹੈ। ਗੋਰਾ ਲਾਲ ਨੇ ਕਿਹਾ ਕਿ ਸਿਥੈਟਿਕ ਪਲਾਸਟਿਕ ਦੀ ਬਣੀ ਚਾਇਨਾ ਡੋਰ ਨੂੰ ਵੇਚਣ ਅਤੇ ਸਟੋਰ ਕਰਨ ਵਾਲਿਆ ਨੂੰ ਨਕੇਲ ਪਾਈ ਜਾ ਸਕੇ ਤਾਂ ਜੋ ਇਸ ਖਤਰਨਾਕ ਡੋਰ ਕਾਰਨ ਕਿਸੇ ਦੇ ਘਰ ਦਾ ਚਿਰਾਗ ਨਾ ਬੁਝ ਸਕੇ। ਉਨਾਂ ਅੱਗੇ ਦੱਸਿਆ ਕਿ ਆਮ ਡੋਰਾਂ ਦੇ ਮੁਕਾਬਲੇ ਜੇਕਰ ਇਹ ਡੋਰ ਕਿਸੇ ਬਿਜਲੀ ਦੀ ਤਾਰ ਨਾਲ ਲੱਗ ਜਾਵੇ ਤਾਂ ਕਈ ਵਾਰ ਕਰੰਟ ਆਉਣ ਵਿੱਚ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਹ ਡੋਰ ਸੂਤੀ ਤੋਂ ਅਲੱਗ/ਸਿਥੈਟਿਕ (ਪਲਾਸਟਿਕ) ਦੀ ਬਣੀ ਹੁੰਦੀ ਹੈ ਜੋ ਕਿ ਨਾ ਗਲਣ ਯੋਗ ਨਾ ਇਹ ਟੁੱਟਦੀ ਹੈ। ਇਸ ਸੰਬੰਧੀ ਥਾਣਾ ਸਿਟੀ ਦੀ ਇੰਚਾਰਜ ਗੁਰਪ੍ਰੀਤ ਕੌਰ ਮਾਨ ਕਿਹਾ ਕਿ ਸ਼ਹਿਰ ਅੰਦਰ ਇਸ ਚਾਇਨਾ ਡੋਰ ਦਾ ਕਾਰੋਬਰ ਕਰਦੇ ਵਿਅਕਤੀਆਂ ਤੇ ਸ਼ਿਕੰਜਾ ਕਸਿਆ ਜਾਵੇਗਾ ਅਤੇ ਡੋਰ ਸਟੋਰ ਕਰਨ ਵਾਲਿਆਂ ਨੂੰ ਬਖਸ਼ਿਆ ਨਹੀ ਜਾਵੇਗਾ।

Send this to a friend