ਬੀਬੀ ਪਰਮਜੀਤ ਕੌਰ ਦੀ ਮੌਤ ਕੁਦਰਤੀ ਸੜਕ ਹਾਦਸਾ ਨਾ ਕਿ ਸਿਆਸੀ ਕਤਲ
ਮੌੜ ਮੰਡੀ, 9 ਅਪਰੈਲ (ਰਾਕੇਸ਼ ਗੋਇਲ, ਜਸਵੰਤ ਮਾਨ)-‘ਬੀਬੀ ਪਰਮਜੀਤ ਕੌਰ ਬਲਾਕ ਸੰਮਤੀ ਮੈਂਬਰ ਜੋਧਪੁਰ ਨਾਲ ਵਾਪਰਿਆ ਸੜਕ ਹਾਦਸਾ ਇੱਕ ਕੁਦਰਤੀ ਸੜਕ ਦੁਰਘਟਨਾਂ ਸੀ ਨਾ ਕਿ ਸਿਆਸੀ ਕਤਲ ’ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੀਪਲਜ਼ ਪਾਰਟੀ ਦੇ ਮੁੱਖੀ ਤੇ ਬਠਿੰਡਾ ਲੋਕ ਸਭਾ ਹਲਕਾ ਤੋ ਕਾਂਗਰਸ ਤੇ ਪੀ.ਪੀ.ਭੀ ਦੇ ਸਾਂਝੇ ਉਮੀਦਵਾਰ ਵਜੋ ਚੋਣ ਲੜ ਰਹੇ ਮਨਪ੍ਰੀਤ ਸਿੰਘ ਬਾਦਲ ਨੇ ਇਥੋ ਨੇੜਲੇ ਪਿੰਡ ਹਰਕਿਸ਼ਨਪੁਰਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਇਥੇ ਦੱਸਣਯੋਗ ਹੈ ਕਿ ਬੀਬੀ ਪਰਮਜੀਤ ਕੌਰ ਜੋ ਕਿ ਹਲਕਾ ਮੌੜ ਦੇ ਜੋਧਪੁਰ ਤੋ ਬਲਾਕ ਸੰਮਤੀ ਮੈਂਬਰ ਸਨ ਦੀ ਬੀਤੇ ਦਿਨ ਮੌੜ ਰਾਮਪੁਰਾ ਰੋਡ ਤੇ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ ਅਤੇ ਉਹ ਪੀਪਲਜ਼ ਪਾਰਟੀ ਤੇ ਭੁੱਲਰ ਭਾਂਈਚਾਰੇ ਦੇ
ਸਰਗਰਮ ਆਗੂ ਵਜੋ ਜਾਣੇ ਜਾਂਦੇ ਸਨ ਅਤੇ ਇਸ ਹਾਦਸੇ ਤੋ ਬਾਅਦ ਭੁੱਲਰ ਭਾਈਚਾਰਾ ਕਮੇਟੀ ਤੇ ਕਿਸਾਨ ਯੂਨੀਅਨ ਵੱਲੋ ਇਸ ਨੂੰ ‘ਸਿਆਸੀ ਕਤਲ ’ ਕਰਾਰ ਦਿੱਤਾ ਗਿਆ ਸੀ। ਇਸ ਮੌਕੇ ਉਹਨਾਂ ਕਿਹਾ ਕਿ ਬੀਬੀ ਪਰਮਜੀਤ ਕੌਰ ਉਹਨਾਂ ਦੀ ਪਾਰਟੀ ਜੋ ਕਿ ਇੱਕ ਸਾਂਝਾਂ ਪਰਿਵਾਰ ਹੈ ਦੇ ਹੀ ਇੱਕ ਮੈਂਬਰ ਸਨ ਤੇ ਸਮੁੱਚੀ ਪੀਪਲਜ਼ ਪਾਰਟੀ ਇਸ ਦੁਖ ਦੀ ਘੜੀ ਉਹਨਾਂ ਦੇ ਮੋਢੇ ਨਾਲ ਮੌਢਾ ਜੋੜ ਕੇ ਖੜੀ ਹੈ। ਇਸ ਮੌਕੇ ਉਹਨਾਂ ਇੱਕ ਵੱਡੀ ਗਿਣਤੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੌਜੂਦਾ ਸਮੇ ਪੰਜਾਬ ਵਿੱਚ ਮੁੱਖ ਮੰਤਰੀ ਦੇ ਪਰਿਵਾਰ ਦਾ ਜੋ ਰਾਜ ਉਹ ਇੱਕ ਜ਼ੁਲਮ ਦਾ ਰਾਜ ਹੈ ਅਤੇ ਇਤਹਾਸ ਦੱਸਦਾ ਹੈ ਕਿ ਜ਼ੁਲਮ ਦਾ ਰਾਜ ਕਦੇ ਵੀ ਜਿਆਦਾ ਦੇਰ ਤੱਕ ਨਹੀ ਚਲ ਸਕਦਾ । ਇਸ ਮੌਕੇ ਉਹਨਾਂ ਇਕੱਤਰ ਲੋਕਾਂ ਨੂੰ ਕਿਹਾ ਕਿ ਆਉਣ ਵਾਲੀ 30 ਤਾਰੀਕ ਨੂੰ ਉਹ ਕੁਰਬਾਨੀਆਂ ਦੇ ਕੇ ਪ੍ਰਾਪਤ ਕੀਤੇ ਗਏ ਵੋਟ ਦੇ ਅਧਿਕਾਰ ਦੀ ਵਰਤੋ ਸੋਚ ਸਮਝ ਕੇ ਕਰਨ ਨਾ ਕਿ ਛੋਟੇ ਛੋਟੇ ਨਿੱਜੀ ਮੁਫਾਦਾਂ ਧਿਆਨ ਵਿੱਚ ਰੱਖ ਕੇ। ਇਸ ਮੌਕੇ ਮਨਪ੍ਰੀਤ ਬਾਦਲ ਦੇ ਚੁਣਾਵੀ ਦੌਰੇ ਦੀ ਦਿਲਚਪਸ ਗੱਲ ਇਹ ਰਹੀ ਕਿ ਉਹਨਾਂ ਪਿਛਲੇ ਦਿਨਾਂ ਵਿੱਚ ਪਹਿਲੀ ਵਾਰ ਆਪਣੇ ਭਾਂਸ਼ਨ ਵਿੱਚ ਇੰਕ ਵਾਰ ਫਿਰ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਜ਼ਿਕਰ ਕੀਤਾ ਤੇ ਉਹਨਾਂ ਲੋਕਾਂ ਨੂੰ ਕਿਹਾ ਕਿ ਤਹਾਨੂੰ ਸ਼ਹੀਦ ਭਗਤ ਸਿੰਘ ਦੇ ਲਹੂ ਅਤੇ ਧਰਤੀ ਮਾਂ ਦੀ ਸਹੁੰ ਹੈ ਕਿ ਤੁਸੀ ਆਪਣੇ ਮਤ ਅਧਿਕਾਰ ਦਾ ਇਸਤੇਮਾਲ ਜ਼ਾਲਮਾਂ ਦੇ ਹੱਕ ਵਿੱਚ ਕਰਨ ਦੀ ਬਜਾਏ ਇਸ ਦੀ ਸਹੀ ਵਰਤੋ ਕਰੋਗੇ ਕਿਉਕਿ ਜ਼ਾਲਮਾਂ ਦੇ ਇਸ ਰਾਜ ਨੇ ਗਰੀਬਾਂ ਦੇ ਹੱਡਾਂ ਨਾਲ ਮਾਸ ਵੀ ਨਹੀ ਛੱਡਿਆ। ਇਸ ਮੌਕੇ ਉਹਨਾਂ ਨਾਲ ਹੋਰਨਾਂ ਤੋ ਇਲਾਵਾ ਸੁਖਪਾਲ ਸਿੰਘ ਭੁੱਲਰ , ਪਰਦੀਪ ਧਾਲੀਵਾਲ ਕੋਟਕਪੂਰਾ, ਭੁਪਿੰਦਰ ਸਿੰਘ ਫਰੀਦਕੋਟ, ਕਾਮਰੇਡ ਜਗਜੀਤ ਸਿੰਘ ਜੋਗਾ, ਕਾਂਗਰਸ ਦੇ ਨਰਿੰਦਰ ਸਿੰਘ ਭਲੇਰੀਆ,ਕੁਲਬੀਰ ਸਿੰਘ ਸਿੱਧੂ,ਗੁਰਪਿਆਰ ਸਿੰਘ ਚਾਉਕੇ,ਗੁਰਬਿੰਦਰ ਬੱਲੋ ਅਤੇ ਮੋਹਨ ਕੋਟੜਾ ਆਦਿ ਆਗੂ ਹਾਜ਼ਰ ਸਨ।



