Skip to content
Independent perspectives. Global stories.
BREAKING

ਥੱਪੜ ਮਾਰਨ ਵਾਲੇ ਨੇ ਮੰਗੀ ਮੁਆਫੀ, ਕਿਹਾ ਕੇਜਰੀਵਾਲ ਮੇਰਾ ਭਗਵਾਨ

Share this story

image ਨਵੀਂ ਦਿੱਲੀ, 9 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਆਮ ਆਦਮੀ ਪਾਰਟੀ ਨੇਤਾ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਉਸ ਆਟੋ ਡਰਾਇਵਰ ਨਾਲ ਮੁਲਾਕਾਤ ਕੀਤੀ, ਜਿਸ ਨੇ ਕੱਲ੍ਹ ਦਿੱਲੀ ਦੇ ਸੁਲਤਾਨਪੁਰੀ ਵਿੱਚ ਰੋਡ ਸ਼ੋਅ ਦੌਰਾਨ ਉਨ੍ਹਾਂ ਨੂੰ ਥੱਪੜ ਮਾਰ ਦਿੱਤਾ ਸੀ। ਕੇਜਰੀਵਾਲ ਅੱਜ ਲਾਲੀ ਦੇ ਘਰ ਪੁੱਜੇ। ਇਸ ਮੌਕੇ ਲਾਲੀ ਨੇ ਹਾਰ ਪਾ ਕੇ ਕੇਜਰੀਵਾਲ ਦਾ ਸਵਾਗਤ ਕੀਤਾ। ਲਾਲੀ ਨੇ ਕੇਜਰੀਵਾਲ ਦੇ ਪੈਰ ਫੜ੍ਹ ਕੇ ਆਪਣੀ ਹਰਕਤ ਲਈ ਮੁਆਫੀ ਵੀ ਮੰਗੀ। ਲਾਲੀ ਨੇ ਕਿਹਾ ਕਿ ਉਹ ਹੁਣ ਵੀ ਆਮ ਆਦਮੀ ਪਾਰਟੀ ਦਾ ਸਮਰਥਨ ਕਰਦਾ ਹੈ। ਲਾਲੀ ਨੇ ਕਿਹਾ, ‘‘ਕੇਜਰੀਵਾਲ ਮੇਰੇ ਭਗਵਾਨ ਹੈ। ਚੋਣ ਵਿੱਚ ਮੈਂ ਆਮ ਆਦਮੀ ਪਾਰਟੀ ਨੂੰ ਵੋਟ ਦੇਵਾਂਗਾ। ਆਮ ਆਦਮੀ ਪਾਰਟੀ ਚੋਣ ਵਿੱਚ ਭਾਰੀ ਵੋਟਾਂ ਨਾਲ ਜਿੱਤੇਗੀ। ਕੇਜਰੀਵਾਲ ਦੇ ਮੁੱਖ ਮੰਤਰੀ ਪਦ

ਤੋਂ ਅਸਤੀਫਾ ਦੇਣ ਤੋਂ ਮੈਂ ਨਰਾਜ਼ ਸੀ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਲਾਲੀ ਕੇਜਰੀਵਾਲ ਤੋਂ ਇਸ ਲਈ ਨਰਾਜ਼ ਸੀ ਕਿਉਂਕਿ ਉਹ ਆਟੋ ਡਰਾਇਵਰਾਂ ਦੇ ਕੱਟੇ ਗਏ ਚਲਾਣ ਨੂੰ ਮੁਅ¤ਤਲ ਕਰਵਾਉਣ ਸਬੰਧੀ ਵਚਨ ਪੂਰਾ ਨਹੀਂ ਕਰ ਪਾਏ। ਜ਼ਿਕਰਯੋਗ ਹੈ ਕਿ ਕੱਲ੍ਹ ਜਦੋਂ ਅਰਵਿੰਦ ਕੇਜਰੀਵਾਲ ਰੋਡ ਸ਼ੋਅ ਕਰ ਰਹੇ ਸਨ ਤਾਂ ਲਾਲੀ ਉਸ ਜੀਪ ਉ¤ਤੇ ਚੜ੍ਹ ਗਿਆ ਜਿਸ ਵਿ¤ਚ ਕੇਜਰੀਵਾਲ ਸਵਾਰ ਸਨ। ਲਾਲੀ ਨੇ ਪਹਿਲਾਂ ਕੇਜਰੀਵਾਲ ਨੂੰ ਮਾਲਾ ਪਹਿਨਾਈ ਅਤੇ ਬਾਅਦ ਵਿਚ ਕੇਜਰੀਵਾਲ ਨੂੰ ਜ਼ੋਰ ਨਾਲ ਥੱਪੜ ਮਾਰਿਆ। ਇਸ ਥੱਪੜ ਨਾਲ ਕੇਜਰੀਵਾਲ ਦੀ ਗੱਲ ਸੁਜ ਗਈ ਸੀ। ਇਸ ਤੋਂ ਬਾਅਦ ਕੇਜਰੀਵਾਲ ਸਮਰਥਕਾਂ ਨੇ ਲਾਲੀ ਦੀ ਜਮ ਕੇ ਕੁਟਾਈ ਕੀਤੀ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲਾਲੀ ਖਿਲਾਫ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ ਇਸ ਲਈ ਕਾਰਵਾਈ ਉ¤ਤੇ ਫੈਸਲਾ ਨਹੀਂ ਲਿਆ ਗਿਆ ਹੈ।

WRITTEN BY