ਮੈਡਮ ਮੰਜੂ ਬਾਂਸਲ ਨੇ ਟੱਕ ਲਾ ਕੇ ਕੰਮ ਨੂੰ ਸ਼ੁਰੂ ਕਰਵਾਇਆ
ਮਾਨਸਾ, 4 ਫ਼ਰਵਰੀ (ਜਗਦੀਸ਼ ਬਾਂਸਲ)- ਸ਼ਹਿਰ ਦੀ ਮੁਖ ਮਾਰਕਿਟ ਸਿਨੇਮਾ ਰੋਡ ਜਿਸ ਦੀ ਕਿ ਉਸਾਰੀ ਲਗਭਗ 20 ਸਾਲ ਪਹਿਲਾਂ ਹੋਈ ਸੀ ਅਤੇ ਇਸ ਸੜ੍ਹਕ ਦੀ ਹਾਲਤ ਬਹੁਤ ਮਾੜ੍ਹੀ ਸੀ, ਇਸ ਸੜ੍ਹਕ ਦੀ ਉਸਾਰੀ ਕਰਨ ਲਈ ਸ਼ਹਿਰ ਵਾਸੀਆਂ ਵਲੋਂ ਕਾਫੀ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ। ਲੋਕਾ ਦੀ ਮੰਗ ਪੂਰੀ ਕਰਦਿਆਂ ਹਲਕਾ ਇੰਚਾਰਜ ਕਾਂਗਰਸ ਮੈਡਮ ਮੰਜੂ ਬਾਂਸਲ ਅਤੇ ਨਗਰ ਕੌਂਸਲ ਪ੍ਰਧਾਨ ਮਨਦੀਪ ਸਿੰਘ ਗੋਰਾ ਵਲੋਂ ਸੜ੍ਹਕ ਦੀ ਉਸਾਰੀ ਦਾ ਕੰਮ ਟਕ ਲਗਵਾ ਕੇ ਸੁਰੂ ਕਰਵਾਇਆ ਗਿਆ। ਇਸ ਸੜ੍ਹਤ ਤੋਂ ਇਲਾਵਾ ਸ਼ਹਿਰ ਦੀ ਦੂਸਰੀ ਮੁਖ ਸੜ੍ਹਕ ਕੈਂਟਰ ਯੂਨੀਅਨ ਰੋਡ ਦੀ ਉਸਾਰੀ ਵੀ ਟਕ ਲਗਾ ਕੇ ਸੁਰੂ ਕਰਵਾਈ ਗਈ।
ਇਸ ਮੌਕੇ ਬੋਲਦਿਆਂ ਹਲਕਾ ਇੰਚਾਰਜ ਕਾਂਗਰਸ ਮੈਡਮ ਮੰਜੂ ਬਾਂਸਲ ਨੇ ਕਿਹਾ ਕਿ ਸ਼ਹਿਰ ਵਾਸੀਆਂ ਦੀ ਕਾਫੀ ਸਮੇਂ ਤੋਂ ਸਿਨੇਮਾ ਰੋਡ ਦੀ ਉਸਾਰੀ ਦੀ ਮੰਗ ਰਹੀ ਹੈ ਅਤੇ ਪ੍ਰਧਾਨ ਗੋਰਾ ਦੀ ਮਿਹਨਤ ਸਦਕਾ ਅਜ ਇਸ ਰੋਡ ਦੀ ਉਸਾਰੀ ਦਾ ਕੰਮ ਸੁਰੂ ਕਰਵਾਇਆ ਗਿਆਂ ਹੈ। ਉਨਾ ਦੂਸਰੇ ਰੋਡ ਬਾਰੇ ਬੋਲਦਿਆਂ ਕਿਹਾ ਕਿ ਕੈਂਟਰ ਯੂਨੀਅਨ ਰੋਡ ਸ਼ਹਿਰ ਦੀ ਟ੍ਰੈਫਿਕ ਸਮਸ਼ਿਆਂ ਨੂੰ ਹਲ ਕਰਨ ਲਈ ਅਹਿਮ ਯੌਗਦਾਨ ਅਦਾ ਕਰੇਗਾ ਅਤੇ ਇਸ ਨਾਲ ਸ਼ਹਿਰ ਵਾਸੀਆਂ ਨੂੰ ਆਉਣ ਵਾਲੇ ਸਮੇਂ ਵਿਚ ਪੇਸ਼ ਆਉਦੀਆਂ ਮੁਸ਼ਕਿਲਾਂ ਤੋਂ ਨਿਯਾਤ ਮਿਲੇਗੀ।ਸੜ੍ਹਕਾਂ ਦੀ ਉਸਾਰੀ ਦਾ ਕੰਮ ਸੁਰੂ ਕਰਵਾਉਣ ਉਪੰਰਤ ਪ੍ਰਧਾਨ ਗੋਰਾ ਨੇ ਕਿਹਾ ਕਿ ਉਨ੍ਹਾ ਦੇ ਪ੍ਰਧਾਨ ਬਣਨ ਤੋਂ ਹੀ ਸ਼ਹਿਰ ਵਾਸੀਆਂ ਵਲੋਂ ਮੁਖ ਤੌਰ ਤੇ ਸਿਨੇਮਾ ਰੋਡ ਦੀ ਉਸਾਰੀ ਲਈ ਮੰਗ ਉਠਾਈ ਜਾਂਦੀ ਰਹੀ ਸੀ ਅਤੇ ਸ਼ਹਿਰ ਵਾਸੀਆਂ ਦੀ ਮੁਖ ਨੂੰ ਪ੍ਰਵਾਨ ਕਰਦਿਆਂ ਨਗਰ ਕੌਂਸਲ ਵਲੋਂ ਅਜ ਸਿਨੇਮਾਂ ਰੋਡ ਦੀ ਉਸਾਰੀ ਸੁਰੂ ਕਰ ਦਿਤੀ ਹੈ ਅਤੇ ਇਹ ਬਹੁਤ ਜਲਦ ਬਣ ਕੇ ਤਿਆਰ ਹੋ ਜਾਵੇਗੀ। ਪ੍ਰਧਾਨ ਗੋਰਾ ਨੇ ਕਿਹਾ ਕਿ ਸਿਨੇਮਾ ਰੋਡ ਦੀ ਉਸਾਰੀ ਦਾ ਕੰਮ ਸੁਰੂ ਕਰਵਾਉਣ ਲਈ ਸ੍ਰੀ ਗੁਰਦੀਪ ਸਿੰਘ ਦੀਪਾ ਸਾਬਕਾ ਮੀਤ ਪ੍ਰਧਾਨ, ਕੌਂਸਲਰ ਸ੍ਰੀਮਤੀ ਕੰਚਨ ਸੇਠੀ ਅਤੇ ਸ੍ਰੀਮਤੀ ਕਿਰਨਾ ਰਾਣੀ ਚੌਹਾਨ ਦਾ ਅਹਿਮ ਯੌਗਦਾਨ ਰਿਹਾ ਹੈ।ਉਨਾ ਆਪਣੇ ਸਾਥੀ ਕੌਂਸਲਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜੋ ਟੀਮ ਦੇ ਤੌਰ ਤੇ ਉਨ੍ਹਾ ਦਾ ਸਾਥ ਦੇ ਰਹੇ ਹਨ। ਇਸ ਮੌਕੇ ਉਨਾ ਨਾਲ ਕੌਸਲਰ ਗੀਤਾ ਰਾਣੀ, ਗੁਰਜੰਟ ਸਿੰਘ, ਮਹਿੰਦਰ ਕੌਰ, ਕੰਚਨ ਸੇਠੀ, ਕਿਰਨਾ ਰਾਣੀ, ਸੁਰਿੰਦਰ ਕੁਮਾਰ, ਰਮੇਸ਼ ਕੁਮਾਰ, ਆਯੂਸ਼ੀ ਸ਼ਰਮਾਂ, ਸੌਰਵ ਜਿੰਦਲ, ਕਰਨੈਲ ਕੌਰ, ਸ਼ਹਿਰ ਵਾਸੀ ਡਾ ਗੋਪਾਲ, ਦਵਿੰਦਰ ਢਿਲੋਂ, ਡਾਂ ਕ੍ਰਿਸ਼ਨ ਸੇਠੀ, ਕ੍ਰਿਸ਼ਨ ਚੌਹਾਨ, ਮਘਰ ਸਿੰਘ, ਚੰਦਰ ਸੇਖਰ ਨੰਦੀ ਆਦਿ ਮੌਜੂਦ ਸਨ।