ਲੁਧਿਆਣਾ, 4 ਫ਼ਰਵਰੀ (ਜਸਪਾਲ ਅਰੋੜਾ)- ਥਾਣਾ ਕੋਤਵਾਲੀ ਦੀ ਪੁਲਿਸ ਨੇ ਇਲਕਟ੍ਰੋਨਿਕ ਅਤੇ ਕੋਸਮੇਟਿਕ ਦੀ ਦੁਕਾਨ ’ਚ ਹੋਈ ਚੋਰੀ ਦਾ ਮਾਮਲਾ ਸੁਲਝਾ ਲਿਆ ਹੈ ਚੋਰੀ ਕਰਨ ਵਾਲਾ ਕੋਈ ਹੋਰ ਨਹੀਂ ਬਲਕਿ ਦੁਕਾਨ ਦਾ ਨੌਕਰ ਅਤੇ ਉਸ ਦੇ ਸਾਥੀ ਨਿਕਲੇ ਪੁਲਸ ਨੇ ਨੌਕਰ ਅਤੇ ਉਸ ਦੇ 2 ਸਾਥੀਆਂ ਨੂੰ ਕਾਬੂ ਕਰਕੇ ਉਹਨਾਂ ਦੇ ਕਬਜੇ ਚ ਚੋਰੀ ਕੀਤੇ 25 ਹੇਅਰ, ਡ੍ਰਾਇਰੋਂ 96 ਪੀਸ ਲਪਿਸਟਕ,40 ਪੀਸ ਪਰਫਿਊਮ,ਬਰਾਮਦ ਕਰ ਲਏ ਏ ਸੀ ਪੀ ਵਰਿਆਮ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਨਿਊ ਗੁੜਮੰਡੀ ਵਿਖੇ ਮੇਸਰਜ ਕਪੂਰ ਬ੍ਰਦਰਜ਼ ਦੁਕਾਨ ਦੇ ਮਾਲਿਕ ਨੇ ਥਾਣਾ ਕੋਤਵਾਲੀ ਵਿਖੇ ਸ਼ਿਕਾਇਤ ਦਰਜ ਕਰਵਾਈ ਕਿ ਉਹਨਾਂ ਦੀ ਦੁਕਾਨ ਚੋ ਲਗਾਤਾਰ ਸਮਾਂਨ ਚੋਰੀ ਹੋ ਰਿਹਾ ਹੈ ਹੁਣ ਤਕ ਲਖਾਂ ਦਾ ਸਮਾਨ ਚੋਰੀ ਹੋ ਚੁਕਾ ਹੈ ਜਦੋ ਥਾਣਾ ਕੋਤਵਾਲੀ ਮੁਖੀ ਅਮਨਦੀਪ ਸਿੰਘ
ਗਿਲ ਨੇ ਦੁਕਾਨ ਦੇ ਨੌਕਰ ਸੰਜੁ ਨੂੰ ਹਿਰਾਸਤ ਚ ਲੈ ਕੇ ਪੁਛਗਿਛ ਕੀਤੀ ਤਾ ਉਹ ਟੁਟ ਗਿਆ ਅਤੇ ਉਸ ਨੇ ਚੋਰੀ ਦਾ ਜੁਰਮ ਕਬੂਲ ਲਿਆ ਅਤੇ ਕਿਹਾ ਕਿ ਉਸ ਨੇ ਆਪਣੇ ਦੋ ਸਾਥੀਆਂ ਨਾਲ ਮਿਲਕੇ ਦੁਕਾਨ ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿਤਾ ਸੀ ਪੁਲਸ ਨੇ ਉਸ ਦੀ ਨਿਸ਼ਾਦੇਹੀ ਤੇ ਉਸ ਦੇ 2 ਸਾਥੀਆਂ ਨੂੰ ਕਾਬੂ ਕਰਕੇ ਇਹਨਾਂ ਦੇ ਕਬਜੇ ਚੋਂ ਚੋਰੀ ਦਾ ਮਾਲ ਬਰਾਮਦ ਕਰ ਲਿਆ ਨੌਕਰ ਦੇ 2 ਸਾਥੀਆਂ ਦੀ ਪਹਿਚਾਣ ਫਤਿਹ ਗੰਜ ਮਹਲਾ ਨਿਵਾਸੀ ਰਾਹੁਲ ਕਸ਼ਯਪ ਦੇ ਵਜੋਂ ਹੋਈ।