ਅੰਮ੍ਰਿਤਸਰ, 3 ਫ਼ਰਵਰੀ (ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ)- ਲੜਕੀਆ ਦੀਆਂ ਹਰ ਖੇਤਰ ਚ’ ਪ੍ਰਾਪਤੀਆ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਨਾ ਕਮਜ਼ੋਰ ਹਨ ਤੇ ਨਾ ਹੀ ਮੁੰਡਿਆ ਨਾਲੋ ਕਿਸੇ ਤਰਾਂ ਘੱਟ ਹਨ। ਸਭ ਤੋ ਮਾਣ ਵਾਲੀ ਗੱਲ ਇਹ ਹੈ ਕਿ ਉਨ੍ਹਾਂ ਨੇ ਇਸ ਖੇਤਰ ਵਿੱਚ ਮੱਲ੍ਹਾਂ ਮਾਰੀਆਂ ਹਨ। ਜਿੰਨਾਂ ਵਿੱਚ ਕਦੇ ਮੁੰਡਿਆਂ ਦੀ ਹੀ ਅਜਾਰੇ ਦਾਰੀ ਸਮਝੀ ਜਾਂਦੀ ਸੀ। ਵਿਸਵ ਭਰ ਵਿੱਚ ਕੋਈ ਵੀ ਅਜਿਹਾ ਖੇਤਰ ਨਹੀ ਹੋਵੇਗਾ, ਜਿਥੇ ਲੜਕੀਆ ਦੀ ਸਮੂਲੀਅਤ ਨਾ ਹੋਵੇ। ਲੜਕੀਆਂ ਅੱਜ ਦੇ ਜ਼ਮਾਨੇ ਵਿਚ ਕਿਸੇ ਵੀ ਗੱਲੋ ਲੜਕਿਆ ਨਾਲੋ ਰੱਤੀ ਭਰ ਵੀ ਘੱਟ ਨਹੀ ਹਨ, ਭਾਵੇ ਵਿਗਿਆਨ ਦੀ ਗੱਲ ਕਰ ਹੋਵੇ, ਭਾਵੇ ਖੇਡਾਂ ਦੀ, ਰਾਜਨੀਤੀ ਜਾਂ ਫਿਰ ਸਰੱਹਦਾਂ ‘ਤੇ ਦੇਸ਼ ਦੀ ਰਾਖੀ ਦੀ ਗੱਲ ਹੋਵੇ ਹਰ ਥਾਂ ਮੁੰਡਿਆ ਨਾਲੋ ਵੱਧ-ਚੜ ਕੇ ਕੁੜੀਆਂ ਕੰਮ ਕਰਦੀਆ ਹਨ। ਇਸੇ ਤਰ੍ਹਾਂ ਹੀ ਕਸਬਾ ਕੋਟ ਖਾਲਸਾ ਜਿਲਾ ਅੰਮ੍ਰਿਤਸਰ ਵਸਨੀਕ ਦਮਨਪ੍ਰੀਤ ਕੌਰ ਪ੍ਰਭਾਕਰ ਸੀਨੀਅਰ ਸੰਕੈਡਰੀ ਸਕੂਲ ਛੇਹਰਟਾ ਵਿੱਚ ਸੱਤਵੀ ਕਲਾਸ ਚ ਪੜਦਿਆ ਖੇਡਾਂ ਅਤੇ ਧਾਰਮਿਕ, ਸੱਭਿਆਚਾਰਕ ਖੇਤਰ ਚ’ ਅਜਿਹੀਆ ਮੱਲ੍ਹਾਂ ਮਾਰੀਆ ਹਨ। ਇਸ ਹੌਣਹਾਰ ਧੀ ਨੂੰ ਜਿਲ੍ਹਾ ਪਸ਼ਾਸ਼ਨ ਵੱਲੋ ਕੌਮੀ ਬਾਲੜੀ ਦਿਵਸ ਮੌਕੇ ਜਿਲਾ ਪੱਧਰੀ ਸਮਾਰੋਹ ‘ਚ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ, ਡਿਪਟੀ ਕਮਿਸ਼ਨਰ ਸਕਾਇਤਾਂ ਅਲਕਾ ਕਾਲੀਆ ਅਤੇ ਜਿਲਾ ਪ੍ਰੋਗਰਾਮ ਅਫਸਰ ਹਰਦੀਪ ਕੋਰ ਵੱਲੋ ਸਾਂਝੇ ਤੌਰ ਤੇ ਸਨਮਾਨਿਤ ਕੀਤਾ ਗਿਆ। ਦਮਨਪ੍ਰੀਤ ਕੌਰ ਦੀ ਦਾਦੀ ਗੁਰਮੀਤ ਕੌਰ ਤੇ ਮਾਤਾ ਵੀਨਾ ਨੇ ਕਿਹਾ ਕਿ ਇਰਾਦੇ ਬੁਲੰਦ ਹੋਣ ਤਾਂ ਕੁਝ ਵੀ ਅਸੰਭਵ ਨਹੀ ਹੁੰਦਾ, ਇਹ ਜਰੂਰੀ ਨਹੀ ਹੁੰਦਾ ਕਿ ਇਨਸਾਨ ਨੂੰ ਸਭ ਕੁਝ ਵਿਰਾਸਤ ਵਿੱਚ ਮਿਲੇ, ਦੁਨੀਆ ਵਿੱਚ ਇਹੋ ਜਿਹੇ ਵੀ ਬੱਚੇ ਹਨ, ਜਿੰਨਾਂ ਨੂੰ ਆਪਣੀ ਮਿਹਨਤ ਤੇ ਲਗਨ ਸਦਕਾ ਮੰਜ਼ਿਲ ਨਸੀਬ ਹੁੰਦੀ ਹੈ। ਇਹੋ ਜਿਹੇ ਬੱਚੇ ਆਉਣ ਵਾਲੀ ਦੁਨੀਆਂ ਲਈ ਪ੍ਰੇਰਨਾ ਸ੍ਰੋਤ ਹੁੰਦੇ ਹਨ। ਦਮਨਪ੍ਰੀਤ ਨੇ ਭਾਈ ਗੁਰਇਕਬਾਲ ਸਿੰਘ ਵੱਲੋ ਸ਼ੁਰੂ ਕੀਤੇ 300 ਸਾਲ ਗੁਰੁ ਦੇ ਨਾਲ ਮੁਹਿੰਮ ਵਿੱਚ ਪੰਜ ਪੋੜੀਆਂ ਦਾ ਪਾਠ ਸੁਣਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਉਸਨੂੰ ਦਸ ਗੁਰੂ, ਪੰਜ ਪਿਆਰੇ, ਚਾਰ ਸਾਹਿਬਜ਼ਾਦੇ, ਪੰਜ ਕਕਾਰ ਤੇ ਸ਼ਬਦ ਮੂੰਹ ਜੁਬਾਨੀ ਯਾਦ ਹਨ। ਇਥੇ ਹੀ ਮਾਣ ਧੀਆਂ ਤੇ ਸਮਾਜ ਭਲਾਈ ਸੁਸਾਇਟੀ ਵੱਲੋ ਮਾਣ ਧੀ ਦਾ ਐਵਾਰਡ ਵੀ ਪ੍ਰਾਪਤ ਕਰ ਚੁੱਕੀ ਹੈ। ਪਰਿਵਾਰਕ ਮੈਬਰਾਂ ਨੂੰ ਇਸ ਤੇ ਬਹੁਤ ਮਾਣ ਹੈ।