ਵੈਲਿੰਗਟਨ, 3 ਫ਼ਰਵਰੀ (ਪੰਜਾਬ ਟਾਇਮਜ਼ ਬਿਊਰੋ)- ਭਾਰਤੀ ਟੀਮ ਨੇ ਵੈਲਿੰਗਟਨ ’ਚ ਖੇਡੇ ਗਏ ਪੰਜਵੇਂ ਅਤੇ ਆਖ਼ਰੀ ਇਕ ਦਿਨਾ ਮੈਚ ਵਿੱਚ ਨਿਊਜ਼ੀਲੈਂਡ ਨੂੰ 35 ਦੌੜਾਂ ਨਾਲ ਮਾਤ ਦੇ ਕੇ ਪੰਜ ਮੈਚਾਂ ਦੀ ਲੜੀ ’ਚ 4-1 ਨਾਲ ਇਤਿਹਾਸਕ ਜਿਤ ਦਰਜ ਕੀਤੀ ਹੈ। ਟਾਸ ਜਿਤ ਕੇ ਪਹਿਲਾਂ ਬਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ ਪਹਿਲੇ ਬਲੇਬਾਜ਼ੀ ਕਰਦਿਆਂ 49.5 ਓਵਰਾਂ ’ਚ 252 ਦੌੜਾਂ ਬਣਾਈਆਂ। ਜਵਾਬ ’ਚ ਨਿਊਜ਼ੀਲੈਂਡ ਦੀ ਟੀਮ 44.1 ਓਵਰਾਂ ’ਚ 217 ਦੌੜਾਂ ’ਤੇ ਆਲ-ਆਊਟ ਹੋ ਗਈ। ਭਾਰਤ ਲਈ ਅੰਬਾਤੀ ਰਾਇਡੂ ਨੇ 90 ਦੌੜਾਂ ਦੀ ਪਾਰੀ ਖੇਡੀ ਅਤੇ ਉਨ੍ਹਾਂ ਨੂੰ ‘ਮੈਨ ਆਫ਼ ਦਾ ਮੈਚ’ ਚੁਣਿਆ ਗਿਆ। ਉਥੇ ਹੀ ਲੜੀ ’ਚ 9 ਵਿਕਟਾਂ ਹਾਸਲ ਕਰਨ ਵਾਲੇ ਮੁਹੰਮਦ ਸ਼ੰਮੀ ਨੂੰ ‘ਮੈਨ ਆਫ਼ ਦਾ ਸੀਰੀਜ਼’ ਚੁਣਿਆ ਗਿਆ।