May 12, 2026 3:59 am

ਤਿੰਨ ਥਾਣਿਆਂ ਦੀ ਪੁਲਿਸ ਨੇ 7 ਲੁਟੇਰਿਆਂ ਅਤੇ 2 ਜਬਰ ਜਨਾਹ ਦੇ ਦੋਸ਼ੀਆਂ ਨੂੰ ਕੀਤਾ ਕਾਬੂ

ਲੁਧਿਆਣਾ, 1 ਫ਼ਰਵਰੀ (ਜਸਪਾਲ)- ਥਾਣਾ ਸਾਹਨੇਵਾਲ ਥਾਣਾ ਦੁਗਰੀ ਅਤੇ ਥਾਣਾ ਸਦਰ ਦੀ ਪੁਲਸ ਪਾਰਟੀ ਨੇ ਆਪਣੇ ਆਪਣੇ ਇਲਾਕਿਆਂ ਚ ਨਾਕੇਬੰਦੀ ਦੌਰਾਨ 7 ਲੁਟੇਰਿਆਂ ਅਤੇ 2 ਜਬਰ ਜਨਾਹ ਦੇ ਦੋਸ਼ੀਆ ਨੂੰ ਕਾਬੂ ਕਰਨ ਚ ਸਫਲਤਾ ਹਾਸਿਲ ਕੀਤੀ ਹੈ ਪੁਲਸ ਨੇ ਫੜੇ ਗਏ ਦੋਸ਼ੀਆਂ ਦੇ ਕਬਜੇ ਚੋ 20 ਮੋਬਾਇਲ 3 ਮੋਟਰਸਾਈਕਲ 2 ਦਾਤ ਬਰਾਮਦ ਕੀਤੇ ਹਨ। ਏ ਡੀ ਸੀ ਪੀ 2 ਸੁਰਿੰਦਰ ਲਾਂਬਾ ਏ ਸੀ ਪੀ ਰਮਨ ਭੁਲਰ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪਹਿਲੇ ਮਾਮਲੇ ਚ ਓਹਨਾ ਦੇ ਥਾਣਾ ਸਾਹਨੇਵਾਲ ਮੁਖੀ ਗੁਰਮੀਤ ਸਿੰਘ ਬਰਾੜ ਨੇ ਓਹਨਾ ਦੇ ਇਲਾਕੇ ਚ ਮੋਬਾਈਲ ਝਪਟ ਲੁਟ ਕੇ ਭਜੇ
ਮੋਟਰਸਾਈਕਲ ਸਵਾਰ ਲੁਟੇਰਾ ਗਿਰੋਹ ਦੇ 2 ਮੈਂਬਰਾ ਨੂੰ ਨਾਕੇਬੰਦੀ ਦੌਰਾਨ ਕਾਬੂ ਕਰਕੇ ਉਹਨਾਂ ਦੇ ਕਬਜੇ ਚੋਂ 13 ਮੋਬਾਇਲ 2 ਦਾਤ 1 ਮੋਟਰਸਾਈਕਲ ਬਰਾਮਦ ਕੀਤਾ ਦੋਸ਼ੀਆਂ ਦੀ ਪਹਿਚਾਣ ਮਕੜ ਕਾਲੋਨੀ ਨਿਵਾਸੀ ਰਣਵੀਰ ਸਿੰਘ ਅਤੇ ਨਿਊ ਰਾਮ ਨਗਰ ਨਿਵਾਸੀ ਰਵਿੰਦਰ ਕੁਮਾਰ ਵਜੋਂ ਹੋਈ ਪੁਲਸ ਅਨੁਸਾਰ ਦੋਸ਼ੀਆਂ ਤੇ ਪਹਿਲੇ ਵੀ ਵਖ ਵਖ ਥਾਣਿਆਂ ਚ ਮੁਕਦਮੇ ਦਰਜ ਹਨ ਪੁਲਸ ਨੇ ਇਹਨਾਂ ਦੋਸ਼ੀਆਂ ਨੂੰ ਕਾਬੂ ਕਰਕੇ 6 ਮਾਮਲਿਆਂ ਨੂੰ ਟ੍ਰੈਸ ਕਰ ਲਿਆ ਹੈ ਦੂਜੇ ਮਾਮਲੇ ਚ ਥਾਣਾ ਦੁਗਰੀ ਦੇ ਮੁਖੀ ਗੁਰਬਚਨ ਸਿੰਘ ਨੇ ਆਪਣੇ ਇਲਾਕੇ ਹੋਈ ਝਪਟਮਾਰੀ ਦੀ ਵਾਰਦਾਤ ਨੂੰ ਸੁਲਜਾਂਦੇ ਹੋਏ ਨਾਕੇਬੰਦੀ ਦੋਰਾਨ 2 ਲੁਟੇਰਿਆਂ ਨੂੰ ਕਾਬੂ ਕੀਤਾ।। ਦੋਸ਼ੀਆਂ ਦੀ ਪਹਿਚਾਣ ਦੇਵ ਕਾਲੋਨੀ ਕਾਲੋਨੀ ਨਿਵਾਸੀ ਵਿਕਾਸ , ਪਿੰਡ ਦਾਦ ਨਿਵਾਸੀ ਵਿਸ਼ਾਲ, ਕਿਰਨ ਵਿਹਾਰ ਨਿਵਾਸੀ ਸਾਹਿਲ ਰਾਏ ਵਜੋਂ ਹੋਈ।

Send this to a friend