May 12, 2026 4:00 am

ਖ਼ੁਦਕੁਸ਼ੀ ਲਈ ਮਜਬੂਰ ਕਰਨ ਵਾਲੀ ਪਤਨੀ ਤੇ ਉਸ ਦੀ ਭਾਬੀ ਕਾਬੂ

ਲੁਧਿਆਣਾ, 1 ਫ਼ਰਵਰੀ (ਅਰੋੜਾ)- ਥਾਣਾ ਟਿਬਾ ਦੀ ਪੁਲਸ ਨੇ ਪਤੀ ਨੂੰ ਖ਼ੁਦਖੁਸੀ ਲਈ ਮਜਬੂਰ ਕਰਨ ਵਾਲੀ ਉਸ ਦੀ ਪਤਨੀ ਅਤੇ ਉਸ ਦੀ ਭਾਬੀ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਿਲ ਕੀਤੀ ਹੈ। ਥਾਣਾ ਟਿਬਾ ਦੇ ਮੁਖੀ ਮੋਹੰਮਦ ਜਮੀਲ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਗੁਰਮੇਲ ਨਗਰ ਨਿਵਾਸੀ ਸੰਜੇ ਕੁਮਾਰ ਦਾ ਵਿਆਹ 2005 ਚ ਜਗਰਾਉ ਦੇ ਪ੍ਰਤਾਪ ਨਗਰ ਨਿਵਾਸੀ ਗੀਤਾਂ ਨਾਲ ਹੋਈ ਸੀ ਸੰਜੇ ਦੇ ਭਰਾ ਜਤਿੰਦਰ ਕੁਮਾਰ ਨੇ ਦਸਿਆ ਕਿ ਉਸ ਦੇ ਭਰਾ ਦੇ ਵਿਆਹ ਤੋਂ ਬਾਅਦ ਉਸਦੀ ਪਤਨੀ ਗੀਤਾਂ ਅਤੇ ਉਸ ਦੇ ਪਰਿਵਾਰਕ ਮੈਬਰਾਂ ਨੇ ਉਸ ਦੇ ਭਰਾ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ
ਕਰਨਾ ਸ਼ੁਰੂ ਕਰ ਦਿਤਾ ਤੇ ਉਸ ਦੇ ਭਰਾ ਦੇ ਸਹੁਰੇ ਪਰਿਵਾਰ ਵਾਲੇ ਉਸ ਦੇ ਭਰਾ ਦਾ ਪਲਾਟ ਵੇਚ ਕੇ ਖਾ ਗਏ ਅਤੇ ਉਸ ਦੇ ਭਰਾ ਕੋਲੋ ਪੈਸੇ ਉਧਾਰ ਲੈ ਕੇ ਵੀ ਖਾ ਗਏ ਜਿਸ ਤੋਂ ਪਰੇਸ਼ਾਨ ਹੋ ਕੇ ਉਸ ਦੇ ਭਰਾ ਸੰਜੇ ਨੇ ਖ਼ੁਦਕੁਸ਼ੀ ਕਰ ਲਈ ਸੀ ਪੁਲਸ ਨੇ ਉਸ ਦੇ ਭਰਾ ਨੂੰ ਖ਼ੁਦਖੁਸੀ ਤੇ ਮਜਬੂਰ ਕਰਨ ਤੇ ਉਸ ਦੀ ਪਤਨੀ ਗੀਤਾਂ ਅਤੇ ਸੋਹੇਰੇ ਪਰਿਵਾਰ ਦੇ ਮੈਂਬਰ ਸੀਤਾ ਰਾਮ ਸ਼ਰਨ, ਸੁਮਨ ਅਤੇ ਨੀਲਾ ਦੇ ਖਿਲਾਫ ਕੇਸ ਦਰਜ ਕਰ ਲਿਆ ਸੀ ਉਸ ਤੋਂ ਬਾਅਦ ਦੋਸ਼ੀ ਫਰਾਰ ਦਸੇ ਜਾ ਰਹੇ ਸਨ ਥਾਣਾ ਮੁਖੀ ਮਹੋਮਦ ਜਮੀਲ ਅਨੁਸਾਰ ਓਹਨਾ ਨੂੰ ਗੁਪਤ ਸੁਚਨਾ ਮਿਲੀ ਕਿ ਮ੍ਰਿਤਕ ਦੀ ਪਤਨੀ ਗੀਤਾਂ ਅਤੇ ਉਡ ਦੀ ਭਾਬੀ ਅਜ ਘਰੇ ਆਏ ਹੋਏ ਹਨ ਉਹਨਾਂ ਨੇ ਤੁਰੰਤ ਆਪਣੀ ਪੁਲਸ ਟੀਮ ਨਾਲ ਓਥੇ ਛਾਪੇਮਾਰੀ ਕਰਕੇ ਦੋਨਾਂ ਨੂੰ ਕਾਬੂ ਕਰ ਲਿਆ।

Send this to a friend