ਬਠਿੰਡਾ, 7 ਅਪ੍ਰੈਲ (ਅਵਤਾਰ ਸਿੰਘ ਕੈਂਥ, ਵੀਰ ਸਿੰਘ ਕਾਲਾ, ਰਾਕੇਸ਼ ਗੋਇਲ, ਜਸਵੰਤ ਮਾਨ)-ਬਠਿੰਡਾ ਲੋਕ ਸਭਾ ਤੋਂ ਕਾਂਗਰਸ ਅਤੇ ਪੀ.ਪੀ.ਪੀ. ਦੀਆਂ ਸਹਿਯੋਗੀ ਪਾਰਟੀਆਂ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਰਹਿਨੁਮਾਈ ਹੇਠਲੀ ਸਰਕਾਰ ਦੀਆਂ ਨਲੈਕੀਆਂ ਅਤੇ ਨਾਕਾਮੀਆਂ ਨੂੰ ਛਪਾਉਣ ਦੇ ਮਕਸਦ ਨਾਲ ਪੰਜਾਬ ਦੇ ਲੋਕਾਂ ਤੋਂ ਨਰਿੰਦਰ ਮੋਦੀ ਦੇ ਨਾਮ ਤੇ ਵੋਟਾਂ ਮੰਗ ਰਹੇ ਹਨ। ਮਨਪ੍ਰੀਤ ਬਾਦਲ ਵੱਲੋਂ ਜਾਰੀ ਕੀਤੇ ਇੱਕ ਬਿਆਨ ਵਿੱਚ ਉਹਨਾ ਕਿਹਾ ਹੈ ਕਿ ਸੱਤਾਧਾਰੀ ਬਾਦਲ ਪਰਿਵਾਰ ਅਤੇ ਨਰਿੰਦਰ ਮੋਦੀ ਦੀਆਂ ਕਾਫੀ ਹਰਕਤਾਂ ਮਿਲਦੀਆਂ ਹਨ। ਦੋਨਾਂ ਦਾ ਆਮ ਜਨਤਾ ਅਤੇ ਪਾਰਟੀ ਵਰਕਰਾਂ ਪ੍ਰਤੀ ਤਾਹਨਾ ਸ਼ਾਹ ਰਵੱਈਆ ਹੈ। ਨਾ ਤਾਂ ਖੁਦ ਵੱਡੇ ਬਾਦਲ ਅਤੇ ਨਾ ਹੀ ਉਹਨਾ ਦਾ
ਪੁੱਤਰ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਅਤੇ ਨਾ ਹੀ ਨਰਿੰਦਰ ਮੋਦੀ ਆਪਣੇ ਪ੍ਰਤੀ ਇੱਕ ਵੀ ਸ਼ਬਦ ਉਲਟ ਸਹਿਣ ਨਹੀਂ ਕਰਦੇ। ਇੱਥੋਂ ਤੱਕ ਕਿ ਉਹ ਆਪੋ ਆਪਣੀਆ ਪਾਰਟੀਆਂ ਦੇ ਅਹੁਦੇਦਾਰਾਂ ਦੀਆਂ ਸਾਲਾਹਾਂ ਨੂੰ ਅਣਗੌਲਿਆ ਕਰ ਉਨ੍ਹਾਂ ਦੀ ਆਵਾਜ਼ ਨੂੰ ਦਬਾਅ ਦਿੰਦੇ ਹਨ। ਕਿਸੇ ਵੀ ਰਾਜਨੀਤਿਕ ਪਾਰਟੀ ਵਿੱਚ ਸਲਾਹਾਂ ਜਾਂ ਪ੍ਰਧਾਨਾਂ ਦੇ ਫੈਸਲਿਆਂ ਉ¤ਪਰ ਟਿੱਪਣੀਆਂ ਕਰਨਾ ਇੱਕ ਲੋਕਤੰਤਰ ਪ੍ਰੀਕਰਿਆ ਹੈ ਅਤੇ ਇਹ ਤਿੰਨੋਂ ਪਾਰਟੀ ਵਿਚਲੇ ਲੋਕਤੰਤਰ ਦਾ ਵੀ ਗਲਾ ਘੁੱਟ ਰਹੇ ਹਨ।
ਨਰਿੰਦਰ ਮੋਦੀ ਵੀ ਤਾਨਾਸ਼ਾਹੀ ਹਿਟਲਰ ਨਾਲ ਤੁਲਨਾ ਕਰਦਿਆਂ ਮਨਪ੍ਰੀਤ ਬਾਦਲ ਨੇ ਕਿਹਾ ਕਿ ਅੱਜ ਨਰਿੰਦਰ ਮੋਦੀ ਆਪਣੀ ਪਾਰਟੀ ਤੋਂ ਉ¤ਪਰ ਉਠ ਕੇ ਆਪਣੇ ਖੁਦ ਦੇ ਨਾਮ ’ਤੇ ਵੋਟਾਂ ਮੰਗ ਰਿਹਾ ਹੈ ਜਦੋਂ ਕਿ ਅਜਿਹਾ ਲੋਕਤੰਤਰ ਵਿੱਚ ਕਦੇ ਨਹੀਂ ਹੁੰਦਾ। ਅਕਸਰ ਰਾਜਨੀਤਕ ਪਾਰਟੀਆਂ ਦੇ ਨਾਮ ’ਤੇ ਹੀ ਚੋਣਾਂ ਲੜੀਆਂ ਜਾਂਦੀਆਂ ਹਨ। ਹਿਟਲਰ ਦਾ ਉਦਾਹਰਣ ਦਿੰਦਿਆਂ ਉਨ੍ਹਾ ਕਿਹਾ ਕਿ ਉਹ ਲੋਕਤੰਤਰ ਤਰੀਕੇ ਨਾਲ ਸੱਤਾ ਵਿੱਚ ਆਇਆ ਸੀ ਪਰ ਬਾਅਦ ਵਿੱਚ ਉਸਨੇ ਆਪਣੀ ਸੱਤਾ ਦਾ ਦੁਰਉਪਯੋਗ ਕਰਦਿਆਂ ਲੋਕਤੰਤਰ ਢਾਂਚੇ ਨੂੰ ਤਬਾਹ ਕਰਕੇ ਤਾਨਾਸ਼ਾਹ ਬਣ ਗਿਆ ਸੀ ਅਤੇ ਨਰਿੰਦਰ ਮੋਦੀ ਵੀ ਇਸੇ ਰਾਹ ’ਤੇ ਚੱਲ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੂੰ ਕਰੜੇ ਹੱਥੀ ਲੈਂਦਿਆਂ ਮਨਪ੍ਰੀਤ ਬਾਦਲ ਨੇ ਕਿਹਾ ਕਿ ਜੋ ਨਾਕਾਬ ਹਰਸਿਮਰਤ ਕੌਰ ਨੇ ਕੁੱਖ ਅਤੇ ਰੁੱਖ ਨੂੰ ਬਚਾਉਣ ਦਾ ਪਹਿਨਿਆ ਹੋਇਆ ਸੀ ਉਹ ਅੱਜ ਉ¤ਤਰ ਚੁੱਕਾ ਹੈ। ਉਸਨੇ ਧੀਆਂ ਦੇ ਨਾਮ ’ਤੇ ਲੋਕਾਂ ਨੂੰ ਆਪਣੇ ਨਿੱਜੀ ਸਵਾਰਥ ਲਈ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਅੱਜ ਨਾ ਕੇਵਲ ਬਠਿੰਡਾ ਬਲਕਿ ਪੰਜਾਬ ਦੇ ਲੋਕ ਵੀ ਹਰਸਿਮਰਤ ਕੌਰ ਬਾਦਲ ਦੀ ਅਸਲੀਅਤ ਤੋਂ ਜਾਣੂ ਹੋ ਚੁੱਕੇ ਹਨ।