ਸੰਗਰੂਰ, 7 ਅਪ੍ਰੈਲ (ਹਰਿੰਦਰਪਾਲ ਸਿੰਘ ਖਾਲਸਾ)-ਆਮ ਆਦਮੀ ਪਾਰਟੀ ਦੇ ਲੋਕ ਸਭਾ ਸੰਗਰੂਰ ਤੋਂ ਉਮੀਦਵਾਰ ਹਾਸਰਸ ਕਲਾਕਾਰ ਭਗਵੰਤ ਮਾਨ ਆਪਣੇ ਦਫ਼ਤਰੋਂ ਟ੍ਰੈਕਟਰ ਖੁਦ ਚਲਾ ਕੇ ਆਪਣੇ ਕਾਫਲੇ ਨਾਲ ਡੀ. ਸੀ. ਦਫਤਰ ਸੰਗਰੂਰ ਕਾਗਜ਼ ਭਰਨ ਲਈ ਪਹੁੰਚੇ ਉਨ੍ਹਾਂ ਨਾਲ ਟ੍ਰੈਕਟਰ ਤੇ ਮਜ਼ਦੂਰ ਕਿਸਾਨ ਬੇਰੁਜ਼ਗਾਰ, ਸਾਬਕਾ ਫੋਜੀ, ਪਰਵਾਸੀ ਪੰਜਾਬੀ ਸਵਾਰ ਸਨ। ਉਨ੍ਹਾਂ ਪ੍ਰ੍ਰੈਸ ਨਾਲ ਗੱਲ ਬਾਤ ਕਰਦਿਆ ਕਿਹਾ ਕਿ ਟ੍ਰੈਕਟਰ ਕ੍ਰਿਸਾਨ ਮਜਦੁਰ ਦਾ ਸਾਥੀ ਹੈ, ਆਮ ਆਦਮੀ ਮੈਹਿਗੀਆਂ ਗੱਡੀਆਂ ਦੇ ਮਾਲਕ ਨਹੀ। ਅੱਜ ਆਮ ਆਦਮੀ ਕਾਂਗਰਸ ਤੇ ਅਕਾਲੀ ਬੀ.ਜੇ.ਪੀ. ਤੋਂ ਅੱਕ ਚੁਕਿਆ ਹੈ ਹੁਣ ਆਮ ਆਦਮੀ ਕੇਜਰੀਵਾਲ ਦੀ ਸਰਕਾਰ ਚਹੁੰਦਾ ਹੈ,ਕਿਉਕਿ ਪਹਿਲੀਆਂ ਸਰਕਾਰਾਂ ਨੇ ਧਨਾਢ ਲੋਕਾਂ ਦਾ ਹੀ ਪੱਖ ਪੂਰਿਆ ਹੈ, ਅਕਾਲੀ
ਬੀ.ਜੇ.ਪੀ. ਕੋਲ ਵੋਟ ਮੰਗਣ ਲਈ ਸਾਰਥਕ ਮੁੱਦਾ ਨਹੀ ਸਿਰਫ ਮੋਦੀ ਮੋਦੀ ਦੀ ਰਟ ਲਗਾ ਰਿਹਾ ਹੈ ਕਿੳਕਿ ਪੰਜਾਬ ਵਿੱਚ ਵਿਕਾਸ ਨਾਮ ਦੀ ਕੋਈ ਚੀਜ਼ ਨਹੀ । ਉਨ੍ਹਾਂ ਆਮ ਆਦਮੀ ਨੂੰ ਅਪੀਲ ਕੀਤੀ ਕਿ 30 ਅਪ੍ਰੈਲ ਨੂੰ ਝਾੜੂ ਦੇ ਨਿਸ਼ਾਨ ਤੇ ਮੋਹਰ ਲਗਾ ਕਿ ਆਪ ਦੀ ਸਰਕਾਰ ਬਣਾਉ ਤਾਂ ਜੋ ਆਮ ਆਦਮੀ ਨੂੰ ਹੱਕ ਮਿਲ ਸਕੇ। ਇਸ ਸਮੇ ਉਨ੍ਹਾਂ ਨਾਲ ਇੰਦਰਪ੍ਰੀਤ ਕੌਰ, ਧਰਮ ਪਤਨੀ ਭਗਵੰਤ ਮਾਨ ਅਤੇ ਆਮ ਆਦਮੀ ਸਾਮਲ ਸਨ । ਬਚਨ ਬੇਦਿਲ , ਡਾ. ਏ.ਐਸ ਮਾਨ, ਗੁਰਚਰਨ ਸਿੰਘ ਈਲਵਾਲ, ਕੁਲਦੀਪ ਸਿੰਘ ਨਾਗਰਾ, ਰਮੇਸ਼ ਸਰਮਾ ਧੂਰੀ, ਗੁਰਦੀਪ ਸਿੰਘ, ਐਡਵੋਕੇਟ ਗੁਰਵਿੰਦਰ ਮਿਤਲ ਮਲੇਰਕੋਟਲਾ, ਹਰਦੀਪ ਸਿੰਘ, ਡਾ ਅਮਰਦੀਪ ਕੌਰ, ਇੰਦਰਪ੍ਰੀਤ ਕੌਰ, ਭਾਰਦਵਾਜ, ਮਨੋਜ ਕੁਮਾਰ ਸੈਣੀ, ਇੰਦਰਪਾਲ ਸਿੰਘ ਅਤੇ ਸੈਂਕੜਿਆਂ ਦੀ ਗਿਣਤੀ ਵਿਚ ਆਮ ਆਦਮੀ ਵਰਕਰ ਹਾਜਰ ਸਨ।