ਭੁੱਚੋ ਮੰਡੀ, 21 ਜਨਵਰੀ (ਗੁਰਮੀਤ ਸੇਮਾ, ਚਰਨਜੀਤ ਸਿੱਧੂ)- ਹਲਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਭੁੱਚੋ ਮੰਡੀ ਤੋ ਭੁੱਚੋ ਕੈਚੀਆ ਤੱਕ ਨਵੀ ਕੰਕਰੀਟ ਦੀ ਬਣ ਰਹੀ ਸੜਕ ਦਾ ਦੋਰਾ ਕੀਤਾ। ਉਨ੍ਹਾਂ ਨੇ ਕਿਹਾ ਕਿ ਲੋਕਾ ਨੂੰ ਸੜਕ ਬਣਨ ਦੋਰਾਨ ਆ ਰਹੀਆ ਸਮੱਸਿਆਵਾ ਨੁੰ ਮੁੱਖ ਰੱਖਦੇ, ਇਸ ਕੰਮ ਵਿੱਚ ਤੇਜੀ ਲਿਆਦੀ ਗਈ ਹੈ, ਕਿਉਕਿ ਭੁੱਚੋ ਮੰਡੀ ਤੇ ਇਸ ਦੇ ਅਗਲੇ ਪਿੰਡਾ ਨੂੰ ਜਾਣ ਲਈ ਕੋਈ ਹੋਰ ਰਸਤਾ ਨਹੀ ਹੈ। ਇਸ ਤੋਂ ਇਲਾਵਾ ਇਸ ਮੋਕੇ ਚੇਅਰਮੈਨ ਤੇਜਾ ਸਿੰਘ ਦੰਦੀਵਾਲ, ਜੀਵਨ ਲਾਲ ਗਰਗ, ਨਾਹਰ ਸਿੰਘ, ਮਾਸਟਰ ਗੁਲਜਾਰੀ ਲਾਲ ਨੰਦਾ, ਝੰਡਾ ਸਰਪੰਚ ਅਤੇ ਨੋਜ਼ਵਾਨ ਕਾਂਗਰਸੀ ਆਗੂ ਮੁਕੇਸ਼ ਸ਼ਰਮਾ ਹਾਜ਼ਰ ਸਨ।