June 27, 2026 5:03 am

’84 ਦਾ ਕਤਲੇਆਮ ਮੇਰੇ ਮਾਲਿਕਾਂ ਕੀਤਾ ਜਾਂ ਤੁਹਾਡੇ?

ਬੈਂਸ ਨੇ ਅਮਰਿੰਦਰ ਨੂੰ ਕੀਤਾ ਸਵਾਲ
ਅੰਮ੍ਰਿਤਸਰ-ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਪਾਰਟੀ ਦੇ ਮੁੱਖ ਬੁਲਾਰੇ ਹਰਚਰਨ ਬੈਂਸ ਨੇ ਅੱਜ ਕੈਪਟਨ ਅਮਰਿੰਦਰ ਸਿੰਘ ਵਲੋਂ ਉਨ੍ਹਾਂ ਨੂੰ ਅੰਗਰੇਜ਼ੀ ਸੁਧਾਰਨ ਦੀ ਦਿਤੀ ਗਈ ਨਸੀਹਤ ਨੂੰ ਹਾਸੋਹੀਣਾ ਕਰਾਰ ਦਿੰਦੇ ਹੋਏ ਕਿਹਾ ਕਿ ਕਮਾਲ ਦੀ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਅੰਗਰੇਜ਼ੀ ਭਾਸ਼ਾ ਦੀ ਨਸੀਹਤ ਵੀ ਗਲਤ ਅੰਗਰੇਜ਼ੀ ਵਿਚ ਲਿਖ ਕੇ ਦੇ ਰਹੇ ਹਨ। ਅਮਰਿੰਦਰ ਵਲੋਂ ਉਨ੍ਹਾਂ ਵਿਰੁੱਧ ਜਾਰੀ ਇਕ ਬਿਆਨ ਦੇ ਜਵਾਬ ਵਿਚ ਬੈਂਸ ਨੇ ਕਿਹਾ ਕਿ ਮੈਨੂੰ ਹਾਸਾ ਆਉਂਦਾ ਹੈ ਕਿ ਕੈਪਟਨ ਸਾਹਿਬ ਵਲੋਂ ਮੈਨੂੰ ਅੰਗਰੇਜ਼ੀ ਭਾਸ਼ਾ ‘ਚ ਦਿੱਤੀ ਨਸੀਹਤ  ਗਲਤੀਆਂ ਨਾਲ ਭਰੀ ਹੋਈ ਹੈ, ਜੋ ਕਿ ਉਹ 11ਵੀਂ ਤੇ 12ਵੀਂ ਕਲਾਸ  ਦੇ ਵਿਦਿਆਰਥੀਆਂ ਨੂੰ ਕਰਨ ਤੋਂ ਰੋਕਦੇ ਆਏ ਹਨ। ਉਨ੍ਹਾਂ ਨੇ ਅਮਰਿੰਦਰ ਨੂੰ ਪੁੱਛਿਆ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਤੁਸੀਂ ਆਪਰੇਸ਼ਨ  ਬਲਿਊ ਸਟਾਰ ਦਾ ਵਿਰੋਧ ਕਰਦੇ ਹੋ, ਪਰ ਜਿਨ੍ਹਾਂ ਨੇ ਇਹ ਆਪਰੇਸ਼ਨ ਕੀਤਾ

ਉਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ। ਕੀ ਤੁਸੀਂ ਨਹੀਂ ਸੋਚਦੇ  ਕਿ ਇਹ ਵ੍ਹਾਈਟ ਪੇਪਰ ਸ਼੍ਰੀਮਤੀ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ‘ਤੇ ਹੋਈ ਫੌਜੀ ਕਾਰਵਾਈ ਨੂੰ ਸਹੀ ਕਰਾਰ ਦੇਣ ਲਈ ਕੀਤਾ ਸੀ।

Send this to a friend