June 27, 2026 5:04 am

ਉੱਤਰ ਪ੍ਰਦੇਸ਼ ਦੀਆਂ 20 ਸੀਟਾਂ ’ਤੇ ਉਮੀਦਵਾਰ ਬਦਲੇਗੀ ਭਾਜਪਾ

ਲਖਨਊ, 6 ਅਪ੍ਰੈਲ (ਪੀ.ਟੀ.)- ਲੋਕ ਸਭਾ ਚੋਣਾਂ-2014 ‘ਚ ਨਰਿੰਦਰ ਮੋਦੀ ਦੀ ਲਹਿਰ ਦਾ ਦਾਅਵਾ ਕਰਨ ਵਾਲੀ ਭਾਜਪਾ ਹਾਈਕਮਾਨ ਉੱਤਰ ਪ੍ਰਦੇਸ਼ ਦੀਆਂ 20 ਸੀਟਾਂ ‘ਤੇ ਆਪਣੇ ਉਮੀਦਵਾਰ ਬਦਲਣ ਦੀ ਤਿਆਰੀ ਕਰ ਰਹੀ ਹੈ। ਸੂਤਰਾਂ ਅਨੁਸਾਰ ਉਮੀਦਵਾਰਾਂ ਦਾ ਐਲਾਨ ਸੋਮਵਾਰ ਤੱਕ ਕਰ ਦਿੱਤਾ ਜਾਵੇਗਾ। ਅਸ਼ੋਕ ਸਥਿਤ ਭਾਜਪਾ ਦਫ਼ਤਰ ‘ਚ ਇਸ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ। ਮੋਦੀ ਸਮੇਤ ਪਾਰਟੀ ਦੇ ਸਾਰੇ ਨੇਤਾ ਸੋਮਵਾਰ ਨੂੰ ਦਿੱਲੀ ‘ਚ ਉਮੀਦਵਾਰਾਂ ਦੀ ਸੂਚੀ ਨੂੰ ਅੰਤਿਮ ਰੂਪ ਦੇ ਸਕਦੇ ਹਨ। ਉੱਤਰ ਪ੍ਰਦੇਸ਼ ‘ਚ ਮੋਦੀ ਦੀ ਲਹਿਰ ਨੂੰ ਫਿਰ ਤੋਂ ਖੜ੍ਹਾ ਕਰਨ ਲਈ ਭਾਜਪਾ ਨੂੰ ਆਪਣੇ ਐਲਾਨ ਕੀਤੇ ਗਏ ਉਮੀਦਵਾਰਾਂ ‘ਚ ਫੇਰਬਦਲ ਕਰਨਾ ਪੈ ਰਿਹਾ ਹੈ। ਇਸ ਕੰਮ ਦੀ ਜ਼ਿਮੇਵਾਰੀ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੇ ਖ਼ਾਸ ਅਮਿਤ ਸ਼ਾਹ ਨੂੰ ਸੌਂਪੀ ਗਈ ਹੈ।

Send this to a friend