ਇਟਲੀ, 6 ਅਪ੍ਰੈਲ (ਪੀ.ਟੀ.)-ਓਲੰਪਿਕ ਚੈਂਪੀਅਨ ਐਂਡੀ ਮਰੇ ਨੇ ਕੋਲਿਨ ਫਲੇਮਿੰਗ ਦੇ ਨਾਲ ਇਟਲੀ ਦੇ ਖਿਲਾਫ ਮਹੱਤਵਪੂਰਨ ਡਬਲਜ਼ ਮੈਚ ਜਿੱਤ ਕੇ ਬ੍ਰਿਟੇਨ ਦੇ ਲਈ 33 ਸਾਲ ਦੇ ਲੰਬੇ ਅਰਸੇ ਤੋਂ ਬਾਅਦ ਡੇਵਿਸ ਕੱਪ ਦੇ ਸੈਮੀਫਾਈਨਲ ’ਚ ਪਹੁੰਚਣ ਦੀਆਂ ਉਮੀਦਾਂ ਜਗਾ ਦਿੱਤੀਆਂ ਹਨ। ਵਿਸ਼ਵ ਦੇ 8ਵੇਂ ਨੰਬਰ ਦੇ ਖਿਡਾਰੀ ਮਰੇ ਨੇ ਸ਼ੁੱਕਰਵਾਰ ਨੂੰ ਦੂਜਾ ਸਿੰਗਲ ਮੁਕਾਬਲਾ ਜਿੱਤ ਕੇ ਬ੍ਰਿਟੇਨ ਨੂੰ 1-1 ਦੀ ਬਰਾਬਰੀ ਦਿਵਾਈ ਸੀ। ਉਸ ਨੇ ਫਲੇਮਿੰਗ ਦੇ ਨਾਲ ਡਬਲਜ਼ਮ ਮੈਚ ’ਚ ਸਾਈਮਨ ਬੋਲੇਲੀ ਅਤੇ ਫਾਬੀਬੋ ਫੋਗਨਿਨੀ ਨੂੰ 6-3, 6-2, 3-6, 7-5 ਨਾਲ ਹਰਾ ਕੇ ਬ੍ਰਿਟੇਨ ਨੂੰ 2-1 ਦੀ ਮਹੱਤਵਪੂਰਨ ਬੜਤ ਦਿਵਾ ਦਿੱਤੀ। ਮਰੇ ਹੁਣ ਪਹਿਲੇ ਉਲਟ ਸਿੰਗਲ ’ਚ ਫੋਗਨਿਨੀ ਖਿਲਾਫ ਖੇਡਣਗੇ ਜਦਕਿ ਦੂਜੇ ਉਲਟ ਸਿੰਗਲ ’ਚ ਜੇਮਸ ਵਾਰਡ ਦਾ ਮੁਕਾਬਲਾ ਆਂਦ੍ਰੀਅਸ ਸੇਪੀ ਨਾਲ ਹੋਵੇਗਾ। ਬ੍ਰਿਟੇਨ ਆਖਰੀ ਵਾਰ 1981 ’ਚ ਡੇਵਿਸ ਕੱਪ ਦੇ ਸੈਮੀਫਾਈਨਲ ’ਚ ਖੇਡਿਆ ਸੀ।