June 27, 2026 5:01 am

ਦਿੱਲੀ ਦੀ ਕੋਇਲ ਦੇ ਸਿਰ ਸਜਿਆ ‘ਫੈਮਿਨਾ ਮਿਸ ਇੰਡੀਆ 2014’ ਦਾ ਤਾਜ

ਮੁੰਬਈ, 6 ਅਪ੍ਰੈਲ (ਪੀ.ਟੀ.)-ਦਿੱਲੀ ਦੀ ਕੋਇਲ ਰਾਣਾ ਨੇ ‘ਫੈਮਿਨਾ ਮਿਸ ਇੰਡੀਆ ਵਰਲਡ 2014’ ਦਾ ਖਿਤਾਬ ਆਪਣੇ ਨਾਂਅ ਕਰ ਲਿਆ ਹੈ। ਕੋਇਲ ਨੂੰ 2013 ਦੀ ਜੇਤੂ ਨਵਨੀਤ ਕੌਰ ਢਿੱਲੋਂ ਅਤੇ ਮਿਸ ਵਰਲਡ 2013 ਮੇਗਨ ਯੰਗ ਨੇ ‘ਮਿਸ ਇੰਡੀਆ’ ਦਾ ਤਾਜ਼ ਪਹਿਨਾਇਆ। ਇਸ ਪ੍ਰਤੀਯੋਗਤਾ ’ਚ ਮੁੰਬਈ ਦੀ ਜਟਾਲਿਕਾ ਮਲਹੋਤਰਾ ਪਹਿਲੀ ਰਨਰ-ਅੱਪ ਰਹੀ ਜਦੋਂ ਕਿ ਗੇਲ ਨਿਕੋਲ ਡੀਸਿਲਵਾ ਦੂਜੀ ਰਨਰ-ਅੱਪ ਰਹੀ। ਮੁੰਬਈ ਦੇ ਯਸ਼ਰਾਜ ਸਟੂਡੀਓ ’ਚ ਆਯੋਜਿਤ ਇੱਕ ਰੰਗਾਰੰਗ ਪ੍ਰੋਗਰਾਮ ਵਿੱਚ ਇਸ ਖਿਤਾਬ ਦੇ ਜੇਤੂਆਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ।

Send this to a friend