ਸ਼੍ਰੋਮਣੀ ਅਕਾਲੀ ਦੇ ਪਰਿਵਾਰ ’ਚ ਵਾਧਾ

ਰਾਜਵਿੰਦਰ ਸਿੰਘ ਲੱਕੀ ‘ਆਪ’ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ

ਬਲਾਚੌਰ, 20 ਜਨਵਰੀ (ਸਤਨਾਮ ਸਿੰਘ ਚਾਹਲ)- ਦਿਨ ਪ੍ਰਤੀ ਦਿਨ ਸ੍ਰੋਮਣੀ ਅਕਾਲੀ ਦਲ ਦੇ ਢਾਂਚੇ ਮਜਬੂਤੀ ਮਿਲਦੀ ਜਾ ਰਹੀ ਹੈ । ਸਾਲ 2012 ਵਿੱਚ ਕਾਂਗਰਸ ਦੀ ਟਿਕਟ ਤੇ ਚੋਣ ਲੜਨ ਵਾਲੇ ਆਗੂ ਰਾਜਵਿੰਦਰ ਸਿੰਘ ਲੱਕੀ ਦੇ ਸਾਥੀਆਂ ਸਮੇਤ ਸ੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਨਾਲ ਸਮੁੱਚੀ ਪਾਰਟੀ ਵਿੱਚ ਜਿੱਥੇ ਖੁਸ਼ੀ ਦਾ ਮਹੌਲ ਵੇਖਿਆ ਜਾ ਰਿਹ ਹੈ ਉਸ ਦੇ ਨਾਲ ਨਾਲ ਵਿਰੋਧੀ ਪਾਰਟੀ ਦੇ ਸਮੱਰਥਕਾ ਦੇ ਚਿਹਰੇ ਨਿਰਾਸ਼ਾ ਦੀ ਝਲਕ ਪਾਈ ਜਾ ਰਹੀ ਹੈ । ਸ੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸਿਰਪਾਓ ਪਾ ਕੇ ਰਾਜਵਿੰਦਰ ਸਿੰਘ ਲੱਕੀ ਤੇ ਉਨ੍ਹਾਂ ਦੇ ਸਾਥੀਆਂ ਨੂੰ ਪਾਰਟੀ ਵਿੱਚ ਜੀ ਆਇਆ ਆਖਿਆ ਗਿਆ । ਦੱਸਣ ਯੋਗ ਹੈ ਕਿ ਲੱਕੀ ਨੇ ਆਪਣਾ ਸਿਆਸੀ ਸਫਰ ਕਾਲਜ ਵਿੱਚ ਪੜਾਈ ਕਰਦਿਆ ਹੀ ਸੁਰੂ ਕਰ ਦਿੱਤਾ ਸੀ । ਸੰਨ 2004 ਵਿੱਚ ਪੰਜਾਬ ਯੂਨੀਵਰਸਿਟੀਆਂ ਦੀਆਂ ਚੋਣਾਂ ਵਿੱਚ ਪ੍ਰਧਾਨ ਵੀ ਚੁਣੇ ਗਏ ਸਨ ਅਤੇ ਬਾਅਦ ਵਿੱਚ ਨਵਾਂਸ਼ਹਿਰ ਤੋਂ ਯੂਲ਼ਲ਼ਥ ਕਾਂਗਰਸ ਦੇ ਪ੍ਰਧਾਨਗੀ ਦੀ ਜਿਮੇਵਾਰੀ ਨਿਭਾ ਚੁੱਕੇ ਹਨ । ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਰਾਜਵਿੰਦਰ ਸਿੰਘ ਲੱਕੀ ਦੋ ਸਾਲ ਪਹਿਲਾ 11 ਜਨਵਰੀ 2017 ਨੂੰ ਟਿਕਟਾਂ ਦੀ ਵੰਡ ਨੂੰ ਲੈ ਕੇ ਕਾਂਗਰਸ ਨੂੰ ਅਲਵਿਦਾ ਆਖ ਕੇ ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ । ਆਮ ਆਦਮੀ ਪਾਰਟੀ ਦੇ ਹੱਕ ਵਿੱਚ ਹਵਾ ਹੋਣ ਦੇ ਬਾਵਜੂਦ ਕਾਂਗਰਸ ਦੀ ਟਿਕਟ ਤੇ ਵਿਧਾਨ ਸਭਾ ਹਲਕਾ ਬਲਾਚੌਰ ਤੋਂ ਚੋਣ ਲੜੇ ਚੌ. ਦਰਸ਼ਨ ਲਾਲ ਮੰਗੂਪੁਰ ਕਰੀਬ 20 ਹਜ਼ਾਰ ਵੋਟ ਦੇ ਫਰਕ ਨਾਲ ਚੋਣ ਜਿੱਤ ਗਏ ਸਨ ਜਦ ਕਿ ਆਮ ਆਦਮੀ ਪਾਰਟੀ 21 ਹਜ਼ਾਰ ਵੋਟ ਲੈ ਕੇ ਤੀਸਰੇ ਨੰਬਰ ਤੇ ਰਹੀ ਸੀ । ਪਿਛਲੇ ਸਮ੍ਹੇਂ ਦੌਰਾਨ ਹੋਈਆਂ ਪੰਚਾਇਤ ਸੰਮਤੀ ਤੇ ਜ਼ਿਲ੍ਹਾਂ ਪ੍ਰੀਸ਼ਦ ਚੋਣਾਂ ਦੌਰਾਨ ਹੀ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਉਹ ਆਮ ਆਦਮੀ ਪਾਰਟੀ ਨੂੰ ਜਲਦ ਹੀ ਅਲਵਿਦਾ ਕਹਿਣਗੇ ।

Send this to a friend