ਰਾਮਪੁਰਾ ਫੂਲ, 20 ਜਨਵਰੀ (ਮਨਦੀਪ ਢੀਂਗਰਾ, ਸੁਖਮੰਦਰ ਰਾਮਪੁਰਾ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕਿਸਾਨ ਵਿੰਗ ਦੇ ਕੌਮੀ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਆਪਣੇ ਵਰਕਰਾਂ ਦੀ ਬਦੌਲਤ ਸੂਬੇ ਵਿੱਚ ਚੰਗੀਆਂ ਪ੍ਰਾਪਤੀਆਂ ਕਰਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਿੱਚ ਕਾਬਿਲ ਵਰਕਰਾਂ ਦਾ ਪੂਰਾ ਮਾਣ-ਸਨਮਾਨ ਹੁੰਦਾ ਹੈ। ਉਨ੍ਹਾਂ ਦਲ ਬਦਲੂਆਂ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਚੰਗੇ ਆਹੁਦੇ ਲੈ ਕੇ ਅਤੇ ਮਲਾਈ ਖਾ ਕੇ ਜੋ ਲੋਕ ਪਾਰਟੀ ਨਾਲ ਧੋਖਾ ਕਮਾਉਂਦੇ ਹਨ, ਉਨ੍ਹਾਂ ਲੋਕਾਂ ਦਾ ਸਮਾਜ ਵਿੱਚ ਵੀ ਅਸਲ ਚਿਹਰਾ ਨੰਗਾ ਹੁੰਦਾ ਹੈ। ਉਹ ਅੱਜ ਸਥਾਨਕ ਗੁਰੂਦੁਆਰਾ ਸਿੰਘ ਸਭਾ ਸਾਹਿਬ ਵਿਖੇ ਅਕਾਲੀ-ਭਾਜਪਾ ਗਠਜੋੜ ਵੱਲੋਂ ਸਰਬੱਤ ਦੇ ਭਲੇ ਲਈ ਕਰਵਾਏ ਧਾਰਮਿਕ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਪਾਏ ਗਏ, ਜਿਸ ਉਪਰੰਤ ਭਾਈ ਰਣਜੀਤ ਸਿੰਘ ਕੋਠਾ ਗੁਰੂ ਦੇ ਰਾਗੀ ਜਥੇ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ।ਸ਼੍ਰੀ ਗੁਰੂ ਗੋਬਿੰਦ ਸਿੰਘ ਸੇਵਾ ਸੁਸਾਇਟੀ ਵੱਲੋਂ ਇਸ ਮੌਕੇ ਜੁੱਤਾ ਘਰ ਦੀ ਸੇਵਾ ਤੋਂ ਇਲਾਵਾ ਸੰਗਤ ਦੇ ਬੈਠਣ ਆਦਿ ਦੇ ਪ੍ਰਬੰਧਾਂ ਦੀ ਦੇਖਰੇਖ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ, ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ, ਸ਼੍ਰੋਮਣੀ ਕਮੇਟੀ ਮੈਂਬਰ ਮੇਜਰ ਸਿੰਘ ਢਿੱਲੋਂ, ਸ਼ਹਿਰੀ ਪ੍ਰਧਾਨ ਸੱਤਪਾਲ ਗਰਗ, ਸੁਰਿੰਦਰ ਜੌੜਾ, ਗੁਰਤੇਜ਼ ਸ਼ਰਮਾ, ਹੈਪੀ ਬਾਂਸਲ, ਨਰੇਸ਼ ਕੁਮਾਰ ਸੀ.ਏ., ਦੀਪੂ ਗਰਗ, ਪ੍ਰਿੰਸ ਨੰਦਾ, ਨਿਰਮਲ ਸਿੰਘ ਬੁਰਜ ਗਿੱਲ, ਭਾਜਪਾ ਦੇ ਸਿਟੀ ਹੇਮ ਰਾਜ ਖੋਖਰ, ਪਰਮਜੀਤ ਸਿੰਘ ਬਰਾੜ, ਸੁਰੇਸ਼ ਕੁਮਾਰ ਲੀਲਾ, ਪ੍ਰਿਤਪਾਲ ਸਿੰਘ ਪਾਲੀ, ਸੁਰਿੰਦਰ ਗਰਗ, ਵਿਕਰਮਜੀਤ ਭੱਲਾ, ਬੂਟਾ ਸਿੰਘ ਢਿੱਲੋਂ, ਵਿੱਕੀ ਢਿੱਲੋਂ, ਸੁਰਿੰਦਰ ਮਹਿਰਾਜ, ਕਾਲਾ ਗਰਗ, ਗੁਰਤੇਜ਼ ਸਿੰਘ ਬਰਾੜ, ਜਥੇਦਾਰ ਭਰਪੂਰ ਸਿੰਘ ਢਿੱਲੋਂ, ਸੁਖਮੰਦਰ ਸਿੰਘ ਮਾਨ, ਹਰਿੰਦਰ ਸਿੰਘ ਮਹਿਰਾਜ, ਜਸਵੰਤ ਸਿੰਘ ਭਾਈਰੂਪਾ, ਮਨਜੀਤ ਸਿੰਘ ਧੁੰਨਾਂ, ਕੌਂਸਲਰ ਸੁਖਦੇਵ ਸਿੰਘ ਸੁੱਖੀ, ਕੌਂਸਲਰ ਬਿੰਦੂ ਬਾਲਾ, ਸ਼ਿੰਦਰਪਾਲ ਚਹਿਲ, ਬੂਟਾ ਸਿੰਘ ਢਿੱਲੋਂ, ਪਿੰਦਰ ਢਿੱਲੋਂ, ਜਲੌਰ ਸਿਂੰਘ ਢਿੱਲੋਂ, ਦਲਜੀਤ ਭੱਟੀ, ਮਾਟਾ ਢਿੱਲੋਂ, ਗੋਬਿੰਦ ਕਰਕਰਾ, ਸੁਭਾਸ਼ ਗੋਇਲ, ਗੁਰਮੇਲ ਸਿੰਘ ਢੱਲਾ ਅਤੇ ਮਨੋਹਰ ਸਿੰਘ ਰਾਮਗੜ੍ਹੀਆ ਆਦਿ ਹਾਜ਼ਰ ਸਨ।