June 27, 2026 5:02 am

ਕਾਂਗਰਸੀ ਸੋਚਣ ਕੀ ਮਨਪ੍ਰੀਤ ਬਾਦਲ ਉਨ੍ਹਾਂ ਨਾਲ ਧੋਖਾ ਨਹੀਂ ਕਰੇਗਾ : ਸੁਖਬੀਰ

image ਬਠਿੰਡਾ, 6 ਅਪ੍ਰੈਲ (ਜਸਵੰਤ ਸਿੰਘ, ਰਾਕੇਸ਼ ਗੋਇਲ)-ਕਾਂਗਰਸ ਦੇ ਬਠਿੰਡਾ ਤੋਂ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਤੇ ਵਰਦਿਆਂ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਮਨਪ੍ਰੀਤ ਸਿੰਘ ਬਾਦਲ ਇਕ ਅਜਿਹਾ ਇਨਸਾਨ ਹੈ ਜਿਸ ਨੇ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਧੋਖਾ ਕੀਤਾ ਹੈ ਫੇਰ ਕਾਂਗਰਸੀ ਇਹ ਤਾਂ ਜਰੂਰ ਸੋਚਣ ਕਿ ਕੀ ਹੁਣ ਉਹ ਕਾਂਗਰਸ ਦਾ ਬਣ ਕੇ ਚਲੇਗਾ, ਕਿਉਂਕਿ ਜਿਸ ਇਨਸਾਨ ਦੀ ਫਿਤਰਤ ਵਿਚ ਧੋਖਾ ਕਰਨਾ ਹੀ ਹੋਵੇ ਤਾਂ ਉਹ ਆਪਣੀ ਫਿਤਰਤ ਕਿਸ ਤਰ੍ਹਾਂ ਬਦਲ ਸਕਦਾ ਹੈ, ਸ੍ਰੀ ਸੁਖਬੀਰ ਬਾਦਲ ਅੱਜ ਬਠਿੰਡਾ ਦੇ ਭੁੱਚੋ ਰਿਜ਼ਰਵ ਹਲਕੇ ਦੇ ਪਿੰਡਾਂ ਹਰਰਾਏਪੁਰ, ਜੰਡਾਵਾਲਾ, ਭੁੱਚੋ ਕਲਾਂ, ਭੁੱਚੋ ਖੁਰਦ ਅਤੇ ਭੁੱਚੋ ਮੰਡੀ ਵਿਚ ਭਰਵੀਆਂ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।

ਸ੍ਰੀ ਬਾਦਲ ਨੇ ਕਿਹਾ ਹੈ ਕਿ ਮਨਪ੍ਰੀਤ ਬਾਦਲ ਨੂੰ ਸ. ਪ੍ਰਕਾਸ਼ ਸਿੰਘ ਬਾਦਲ ਨੇ ਉਂਗਲੀ ਫੜ ਕੇ ਸਿਆਸਤ ਦੇ ਪਿੜ ਵਿਚ ਲੈਕੇ ਆਂਦਾ ਤਾਂ ਉਹ ਜਦੋਂ ਵਿੱਤ ਮੰਤਰੀ ਪੰਜਾਬ ਬਣੇ ਤਾਂ ਕੇਂਦਰ ਦੀ ਕਾਂਗਰਸ ਸਰਕਾਰ ਦੇ ਤਤਕਾਲੀ ਵਿੱਤ ਮੰਤਰੀ ਨਾਲ ਮੀਟਿੰਗਾਂ ਕਰਕੇ ਆਪਣੀ ਜ਼ਮੀਰ ਵੇਚ ਆਏ, ਕੇਂਦਰੀ ਵਿੱਤ ਮੰਤਰੀ ਤੋਂ ਪੰਜਾਬ ਦੇ ਮੁੱਖ ਮੰਤਰੀ ਬਣਨ ਦਾ ਸੁਪਨਾ ਲੈ ਆਏ ਸਨ ਕਾਂਗਰਸ ਦੇ ਕੇਂਦਰੀ ਮੰਤਰੀ ਨਾਲ ਹੋਏ ਸਮਝੋਤੇ ਤਹਿਤ ਅਕਾਲੀ ਦਲ ਨੂੰ ਦੋਫਾੜ ਕਰਨ ਲਈ ਤਤਪਰ ਹੋ ਗਏ। ਉਸ ਨੇ ਆਕੇ ਪੰਜਾਬ ਦੇ ਕਿਸ਼ਾਨਾਂ ਤੋਂ ਆਮ ਲੋਕਾਂ ਤੋਂ ਸਬਸਿਡੀਆਂ ਵਾਪਸ ਲੈਣ ਦੀ ਗੱਲ ਕਰਨੀ ਸ਼ੁਰੂ ਕੀਤੀ, ਜਿਸ ਨੂੰ ਪੰਜਾਬੀਆਂ ਦੇ ਹਿਤੈਸੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਸਵੀਕਾਰ ਨਹੀਂ ਕੀਤਾ, ਮੁੱਖ ਮੰਤਰੀ ਬਣਨ ਦਾ ਲਾਲਚ ਮਨ ਵਿਚ ਪਾਲ ਬੈਠੇ ਪੰਜਾਬ ਨਾਲ ਗੱਦਾਰੀ ਕਰਨ ਲਈ ਕਾਹਲੇ ਹੋਏ ਮਨਪ੍ਰੀਤ ਬਾਦਲ ਨੇ ਸ਼ਹੀਦਾਂ ਦਾ ਸਹਾਰਾ ਲੈਕੇ ਪੰਜਾਬ ਦੇ ਨੌਜਵਾਨਾਂ ਨੂੰ ਤਿਆਰ ਕੀਤਾ, ਜਿਥੇ ਉਸ ਨੇ ਸ਼ਹੀਦਾਂ ਨਾਲ ਧੋਖਾ ਕੀਤਾ ਉਥੇ ਹੀ ਉਸ ਨੇ ਪੰਜਾਬ ਦੇ ਨੌਜਵਾਨਾਂ ਨਾਲ ਧੋਖਾ ਕੀਤਾ, ਉਸ ਤੋਂ ਬਾਅਦ ਉਸ ਨੇ ਆਪਣੀ ਹੀ ਬਣਾਈ ਪਾਰਟੀ ਪੀ ਪੀ ਪੀ ਨਾਲ ਧੋਖਾ ਕੀਤਾ, ਹੁਣ ਇਹ ਕਾਂਗਰਸੀ ਮਨਪ੍ਰੀਤ ਬਾਦਲ ਦੇ ਵਿਸ਼ਵਾਸ਼ ਨੂੰ ਕਾਂਗਰਸੀ ਵੀ ਆਪਣੀ ਕਸੌਟੀ ਲਾਕੇ ਜਰੂਰ ਦੇਖ ਲੈਣ ਕਿ ਹੁਣ ਉਹ ਕਾਂਗਰਸ ਨਾਲ ਨਹੀਂ ਧੋਖਾ ਕਰੇਗਾ, ਸ. ਬਾਦਲ ਨੇ ਸਿੱਧੇ ਤੌਰ ਤੇ ਮਨਪ੍ਰੀਤ ਨੂੰ ਕਿਹਾ ਕਿ ਉਹ ਭਟਕਦਾ ਪ੍ਰਾਣੀ ਹੈ ਜੋ ਪੰਜਾਬ ਦੇ ਮੁੱਖ ਮੰਤਰੀ ਬਣਨ ਦਾ ਸੁਪਨਾ ਸੰਜੋ ਕੇ ਕਾਂਗਰਸ ਵਿਚ ਸ਼ਾਮਲ ਹੋਇਆ ਹੈ ਜਿਸ ਲਈ ਉਹ ਕਿਸੇ ਵੀ ਕਾਂਗਰਸੀ ਲੀਡਰ ਨਾਲ ਵੀ ਧੋਖਾ ਕਰ ਸਕਦਾ ਹੈ ਇਸ ਕਰਕੇ ਕਾਂਗਰਸੀਆਂ ਨੂੰ ਆਪਣਾ ਪਨ੍ਹਾ ਵਿਚਾਰਨ ਦੀ ਲੋੜ ਹੈ। ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਦੀ ਦੋਸਤੀ ਭਾਰਤ ਦੇ ਪ੍ਰਧਾਨ ਮੰਤਰੀ ਬਣਨ ਵਾਲੇ ਸ੍ਰੀ ਨਰਿੰਦਰ ਮੋਦੀ ਨਾਲ ਇਸ ਤਰ੍ਹਾਂ ਦੀ ਹੈ ਜਿਸ ਤਰ੍ਹਾਂ ਕਿ ਸ. ਪ੍ਰਕਾਸ਼ ਸਿੰਘ ਬਾਦਲ ਦੀ ਦੋਸਤੀ ਚੌਧਰੀ ਦੇਵੀ ਨਾਲ ਸੀ, ਇਸ ਕਰਕੇ ਇਹ ਸੋਚਣਾ ਤਾਂ ਬਣਦਾ ਹੀ ਹੈ ਕਿ ਸ. ਬਾਦਲ ਜਦੋਂ ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਬਣ ਗਏ ਤਾਂ ਉਹ ਪੰਜਾਬ ਦੇ ਵਿਕਾਸ ਦਾ ਹੜ ਲਿਆ ਦੇਣਗੇ, ਖਜਾਨਾ ਨਰਿੰਦਰ ਮੋਦੀ ਹੋਰਾਂ ਦਾ ਹੋਵੇਗਾ ਪਰ ਪੰਜਾਬ ਦੇ ਵਿਕਾਸ ਲਈ ਰੁਪਏ ਲਿਆਉਣ ਵਾਲਾ ਹੱਥ ਸ. ਬਾਦਲ ਦਾ ਹੋਵੇਗਾ, ਇਸ ਲਈ ਜੇਕਰ ਪੰਜਾਬ ਦਾ ਵਿਕਾਸ ਕਰਾਉਣਾ ਹੈ ਤਾਂ ਅਕਾਲੀ ਦਲ ਤੇ ਭਾਜਪਾ ਨੂੰ ਵੋਟ ਪਾਉਣੀ ਲਾਜ਼ਮੀ ਹੋਵੇਗੀ। ਸ.ਬਾਦਲ ਨੇ ਕਿਹਾ ਕਿ ਜੇਕਰ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਕੋਲ ਪੰਜਾਬ ਦਾ ਸੀਮਤ ਖਜਾਨਾ ਸੀ ਪਰ ਹੁਣ ਜਦੋਂ ਕੇਂਦਰ ਸਰਕਾਰ ਦਾ ਖਜਾਨਾਂ ਪੰਜਾਬ ਦੇ ਵਿਕਾਸ ਲਈ ਖੁੱਲ ਜਾਵੇਗਾ ਤਾਂ ਸਮਝੋ ਕਿ ਪੰਜਾਬ ਖੁਸ਼ਹਾਲ ਹੋ ਜਾਵੇਗਾ। ਇਸ ਸਮੇਂ ਜੈਲਦਾਰ. ਲਖਵਿੰਦਰ ਸਿੰਘ ਲੱਖੀ, ਯੂਥ ਅਕਾਲੀ ਦਲ ਦੇ ਸੀਨੀਅਰ ਲੀਡਰ ਜਗਸ਼ੀਰ ਸਿੰਘ ਜੱਗਾ, ਆਦਿ ਹੋਰ ਬਹੁਤ ਸਾਰੇ ਸਰਪੰਚ, ਪੰਚ, ਨੰਬਰਦਾਰ ਤੇ ਕਲੱਬਾਂ ਦੇ ਪ੍ਰਧਾਨ ਹਾਜਰ ਸਨ।

Send this to a friend