June 27, 2026 3:38 am

ਬਲਿਊ ਸਟਾਰ ਕਿਸ ਦੇ ਇਸ਼ਾਰਿਆਂ ’ਤੇ ਹੋਇਆ, ਸਭ ਨੂੰ ਪਤਾ : ਕੈਪਟਨ

image ਅੰਮ੍ਰਿਤਸਰ, 6 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਦੇ ਜਨਰਲ ਸਕੱਤਰ ਹਰਚਰਨ ਬੈਂਸ ਨੂੰ ਆਪਣੀ ਅੰਗਰੇਜ਼ੀ ਸੁਧਾਰਨ ਤੇ ਸ਼ਬਦਾਂ ਦੇ ਅਰਥ ਨੂੰ ਮੁੜ ਸਮਝਣ ਲਈ ਕਿਹਾ ਹੈ। ਕੈਪਟਨ ਅਮਰਿੰਦਰ ਨੇ ਬੈਂਸ ਨੂੰ ਕਿਹਾ ਕਿ ਆਪ੍ਰੇਸ਼ਨ ਬਲਿਊ ਸਟਾਰ ‘ਤੇ ਉਨ੍ਹਾਂ ਦੇ ਪੱਖ ਬਾਰੇ ਸਭ ਨੂੰ ਪਤਾ ਹੈ, ਜਿਸਨੂੰ ਦੁਹਰਾਉਣ ਦੀ ਲੋੜ ਹੈ। ਹਾਲਾਂਕਿ ਉਨ੍ਹਾਂ ਨੂੰ ਪਤਾ ਹੈ ਕਿ ਤੁਸੀਂ ਇਹ ਸਿਰਫ ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਕਹਿ ਰਹੇ ਹੋ। ਬੈਂਸ ਦੇ ਬਿਆਨ ਕਿ ਪੰਜਾਬ ‘ਤੇ ਵਾਈਟ ਪੇਪਰ ਇਕ ਸੱਚਾ ਦਸਤਾਵੇਜ ਹੈ, ਜਿਸ ਰਾਹੀਂ ਉਨ੍ਹਾਂ ਨੇ ਆਪ੍ਰੇਸ਼ਨ ਬਲਿਊ ਸਟਾਰ ਨੂੰ ਸਹੀ ਹੋਣ ਦਾ ਦਾਅਵਾ ਕੀਤਾ ਹੈ, ‘ਤੇ ਪ੍ਰਤੀਕ੍ਰਿਆ ਜ਼ਾਹਿਰ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਵਾਈਟ ਪੇਪਰ

ਸਿਰਫ ਤੱਥਾਂ ‘ਤੇ ਅਧਾਰਿਤ ਦਸਤਾਵੇਜ ਹੈ, ਜਿਸ ‘ਚ ਕਿਤੇ ਵੀ ਆਪ੍ਰੇਸ਼ਨ ਬਲਿਊ ਸਟਾਰ ਨੂੰ ਸਹੀ ਨਹੀਂ ਕਰਾਰ ਦਿੱਤਾ ਗਿਆ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਸੱਚਾਈ ਹਮੇਸ਼ਾ ਪਵਿੱਤਰ ਰਹਿੰਦੀ ਹੈ, ਹਾਂ ਉਨ੍ਹਾਂ ਨੇ ਕਿਹਾ ਸੀ ਕਿ ਇਹ ਸੱਚਾ ਦਸਤਾਵੇਜ ਹੈ ਤੇ ਉਹ ਫਿਰ ਇਸਨੂੰ ਬਿਨਾਂ ਕੋਈ ਤਬਦੀਲੀ ਕੀਤੇ ਸੱਚਾ ਦਸਤਾਵੇਜ ਕਹਿੰਦੇ ਹਨ। ਉਨ੍ਹਾਂ ਕਿਹਾ ਕਿ ਤੁਹਾਡੇ ਆਕਾ ਇਸ ਬਾਰੇ ਚੰਗੀ ਤਰ੍ਹਾਂ ਜਾਣਦੇ ਹਨ, ਜਿਨ੍ਹਾਂ ਨੇ ਹਮੇਸ਼ਾ ਤੋਂ ਅਗਿਆਨਤਾ ਦੇ ਪਰਦੇ ਪਿੱਛੇ ਲੁਕਣ ਦੀ ਕੋਸ਼ਿਸ਼ ਕੀਤੀ ਹੈ, ਜਦਕਿ ਇਹ ਸਭ ਉਸਦੀ ਚਾਲ ਸੀ।

Send this to a friend