June 27, 2026 6:26 am

ਬੀ.ਐੱਸ.ਐੱਫ. ਵੱਲੋਂ 180 ਕਰੋੜ ਦੇ ਮੁੱਲ ਦੀ ਹੈਰੋਇਨ ਬਰਾਮਦ

image ਫਿਰੋਜ਼ਪੁਰ 6 ਅਪ੍ਰੈਲ (ਮਨੋਹਰ ਲਾਲ)-ਭਾਰਤ ਪਾਕਿ ਬਾਰਡਰ ਫਿਰੋਜ਼ਪੁਰ ਤੇ ਬੀ.ਐੱਸ.ਐੱਫ. ਦੀ 137 ਬਟਾਲੀਅਨ ਨੇ ਪਾਕਿਸਤਾਨੀ ਸਮੱਗਲਰਾਂ ਵੱਲੋਂ ਭੇਜੀ ਗਈ ਹੈਰੋਇਨ ਦੀ ਇੱਕ ਵੱਡੀ ਖੇਪ ਬਰਾਮਦ ਕੀਤੀ ਹੈ ਅਤੇ ਸਮੱਗਲਰਾਂ ਦੇ ਇਰਾਦਿਆਂ ਨੂੰ ਨਾਕਾਮ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਈ ਜੀ ਬੀ ਐਸ ਐਫ ਪੰਜਾਬ ਸ਼੍ਰੀ ਏ ਕੇ ਤੋਮਰ ਨੇ ਬੀ.ਐੱਸ.ਐੱਫ. ਸੈਕਟਰ ਵਿਖੇ ਪੱਤਰਕਾਰਾਂ ਨਾਲ ਕਾਨਫਰੰਸ ਦੌਰਾਨ ਦੱਸਿਆ ਕਿ ਪੰਜਾਬ ਭਰ ਵਿਚ ਬੀ.ਐੱਸ.ਐੱਫ. ਵਲੋਂ ਹੋਣ ਵਾਲੇ ਸਾਂਸਦੀ ਚੋਣਾਂ ਨੂੰ ਦੇਖਦਿਆਂ ਹੋਇਆ ਅੰਤਰਰਾਸ਼ਟਰੀ ਬਾਰਡਰ ’ਤੇ ਸੁਰੱਖਿਆ ਹੋਰ ਸਖ਼ਤ ਕੀਤੀ ਹੋਈ ਹੈ। ਸ਼੍ਰੀ ਤੋਮਰ ਨੇ ਦੱਸਿਆ ਕਿ ਡੀ.ਆਈ.ਜੀ. ਬੀ.ਐੱਸ.ਐੱਫ. ਫਿਰੋਜ਼ਪੁਰ ਅਬੋਹਰ ਸ਼੍ਰੀ ਏ ਕੇ ਸਰਮਾ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਬੀ ਓ ਪੀ

ਲੱਖਾ ਸਿੰਘ ਵਾਲਾ (ਫਾਰਵਰਡ ਬੀ ਓ ਪੀ) ਦੇ ਇਲਾਕੇ ਵਿਚ ਜਦ ਬੀ ਐਸ ਐਫ ਦੀ 137 ਬਟਾਲੀਅਨ ਦੇ ਜਵਾਨ ਬੀਤੀ ਰਾਤ ਪਹਿਰਾ ਦੇ ਰਹੇ ਸਨ ਤਾਂ ਉਦੋਂ ਰਾਤ ਦੇਰ ਪਾਕਿਸਤਾਨ ਦੇ ਵਲੋਂ ਸ਼ੱਕੀ ਗਤੀਵਿਧੀਆਂ ਨੂੰ ਦੇਖਦਿਆਂ ਅੱਗੇ ਵੱਧਦਿਆਂ ਲੋਕਾਂ ਨੂੰ ਲਲਕਾਰਿਆ ਤਾਂ ਉਨ•ਾਂ ਨੇ ਬੀ ਐਸ ਐਫ ਦੇ ਜਵਾਨਾਂ ਤੇ ਫਾਈਰਿੰਗ ਕੀਤੀ। ਬੀ ਐਸ ਐਫ ਵਲੋਂ ਜਵਾਬੀ ਫਾਈਰਿੰਗ ਕਰਨ ਤੇ ਉਹ ਲੋਕ ਵਾਪਸ ਭੱਜ ਗਏ। ਆਈ ਜੀ ਸ਼੍ਰੀ ਏ ਕੇ ਤੋਮਰ ਨੇ ਦੱਸਿਆ ਕਿ ਕਮਾਂਡੈਂਟ ਗਜਰਾਜ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਸਰਚ ਕਰਨ ਤੇ ਪਾਕਿ ਸਮੱਗਲਰਾਂ ਵਲੋਂ ਭਾਰਤੀ ਸੀਮਾ ਵਿਚ ਸੁੱਟੇ ਗਏ ਇਕ ਇਕ ਕਿਲੋ ਹੈਰੋਇਨ ਦੇ 36 ਪੈਕੇਟ ਅਤੇ ਇਕ ਮੋਬਾਇਲ ਫੋਨ ਬਰਾਮਦ ਹੋਇਆ। ਉਨ•ਾਂ ਨੇ ਦੱਸਿਆ ਕਿ ਬਰਾਮਦ ਕੀਤੀ ਗਈ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਜਾਰ ਵਿਚ ਕਰੀਬ 180 ਕਰੋੜ ਰੁਪਏ ਹਨ। ਉਨ•ਾਂ ਨੇ ਦੱਸਿਆ ਕਿ ਹੈਰੋਇਨ ਭੇਜਣ ਵਾਲੇ ਪਾਕਿ ਸਮੱਗਲਰ ਕੌਣ ਸਨ ਅਤੇ ਇਸ ਹੈਰੋਇਨ ਦੀ ਡਿਲਵਰੀ ਇਥੋਂ ਕਿਸ ਨੇ ਲੈਣੀ ਸੀ ਅਤੇ ਕਿਥੇ ਭੇਜੀ ਜਾਣੀ ਸੀ, ਇਸ ਦੀ ਜਾਂਚ ਬੀ.ਐੱਸ.ਐੱਫ. ਵੱਲੋਂ ਕੀਤੀ ਜਾ ਰਹੀ ਹੈ।

Send this to a friend