ਭਵਾਨੀਗੜ੍ਹ, 18 ਜਨਵਰੀ (ਇਕਬਾਲ ਬਾਲੀ, ਕ੍ਰਿਸ਼ਨ ਗਰਗ)- ਕਾਲਾਝਾੜ ਟੋਲ ਪਲਾਜ਼ਾ ਨੇੜੇ ਧੁੰਦ ਕਾਰਨ ਅਜ ਸਵੇਰੇ ਇਕ ਯੂਟੀਲਿਟੀ ਜੀਪ ਡਿਵਾਈਡਰ ਨਾਲ ਜਾ ਟਕਰਾਈ।ਇਸ ਹਾਦਸੇ ਵਿਚ ਜੀਪ ਚ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਚਾਲਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ ਬਨੂੜ ਵਾਸੀ ਓਮ ਪ੍ਰਕਾਸ (45) ਸ਼ੁਕਰਵਾਰ ਸਵੇਰੇ ਜ਼ੀਰਕਪੁਰ ਤੋਂ ਕਿੰਨੂੰ ਖਰੀਦਣ ਲਈ ਯੂਟੀਲਿਟੀ ਜੀਪ ਰਾਹੀਂ ਅਬੋਹਰ ਜਾ ਰਿਹਾ ਸੀ ਤਾਂ ਰਸਤੇ ਵਿਚ ਪਟਿਆਲਾ ਮੁਖ ਸੜਕ ਤੇ ਕਾਲਾਝਾੜ ਟੋਲ ਪਲਾਜ਼ਾ ਨੇੜੇ ਇਨ੍ਹਾਂ ਦੀ ਜੀਪ ਧੁੰਦ ਦੇ ਚਲਦਿਆਂ ਬੇਕਾਬੂ ਹੋ ਕੇ ਸੜਕ ਕਿਨਾਰੇ ਡਿਵਾਇਡਰ ਵਿਚ ਜਾ ਵਜੀ। ਹਾਦਸੇ ਦੌਰਾਨ ਜੀਪ ਵਿਚ ਸਵਾਰ ਓਮ ਪ੍ਰਕਾਸ਼ ਦੀ ਮੌਤ ਹੋ ਗਈ ਜਦਕਿ ਜੀਪ ਦਾ ਡਰਾਈਵਰ ਪ੍ਰਵੇਸ਼ ਕੁਮਾਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਪਹਿਲਾਂ ਭਵਾਨੀਗੜ੍ਹ ਤੇ ਬਾਅਦ ਵਿਚ ਪਟਿਆਲਾ ਲਈ ਰੈਫਰ ਕਰ ਦਿਤਾ ਗਿਆ।ਉਧਰ, ਪੁਲਸ ਨੇ ਹਾਦਸੇ ਨੂੰ ਲੈ ਕੇ 174 ਦੀ ਕਾਰਵਾਈ ਅਮਲ ਵਿਚ ਲਿਆਂਦੀ।