June 27, 2026 12:42 am

ਨਗਮਾ ਅਤੇ ਹੇਮਾ ਮਾਲਿਨੀ ਨੂੰ ਮਿਲੇਗੀ ਵਾਧੂ ਸੁਰੱਖਿਆ

ਲਖਨਊ, 5 ਅਪ੍ਰੈਲ (ਪੀ.ਟੀ.)-ਉ¤ਤਰ ਪ੍ਰਦੇਸ਼ ਤੋਂ ਲੋਕ ਸਭਾ ਚੋਣ ਲੜ ਰਹੀਆਂ ਅਦਾਕਾਰਾ ਹੇਮਾ ਮਾਲਿਨੀ ਅਤੇ ਨਗਮਾ ਨੂੰ ਵਾਧੂ ਸੁਰੱਖਿਆ ਦੇਣ ਦਾ ਫੈਸਲਾ ਲਿਆ ਗਿਆ ਹੈ। ਕਾਂਗਰਸ ਦੇ ਟਿਕਟ ਤੋਂ ਚੋਣ ਲੜ ਰਹੀ ਨਗਮਾ ਦੇ ਨਾਲ ਪਿਛਲੇ ਦਿਨੀਂ ਛੇੜਖਾਨੀ ਦੀ ਗੱਲ ਸਾਹਮਣੇ ਆਈ ਸੀ, ਜਦਕਿ ਮਥੁਰਾ ਸੀਟ ਤੋਂ ਭਾਜਪਾ ਦੀ ਟਿਕਟ ਤੋਂ ਚੋਣ ਮੈਦਾਨ ’ਚ ਉਤਰੀ ਹੇਮਾ ਮਾਲਿਨੀ ਨੂੰ ਵੀ ਚੋਣ ਪ੍ਰਚਾਰ ਦੌਰਾਨ ਵਾਧੂ ਭੀੜ ਦਾ ਸਾਹਮਣਾ ਕਰਨਾ ਪਿਆ। ਲੋਕ ਇਨ੍ਹਾਂ ਦੋਵਾਂ ਅਦਾਕਾਰਾ ਦੇ ਨੇੜੇ ਆਉਣ ਦੀ ਕੋਸ਼ਿਸ਼ ਕਰਦੇ ਹਨ। ਨਗਮਾ ਅਤੇ ਹੇਮਾ ਨੂੰ ਵਾਧੂ ਸੁਰੱਖਿਆ ਦੇਣ ਦਾ ਫੈਸਲਾ ਚੋਣ ਆਯੋਗ ਅਤੇ ਪੁਲਿਸ ਦੇ ਚੋਟੀ ਦੇ ਅਧਿਕਾਰੀਆਂ ਵਿਚਕਾਰ ਹੋਈ ਬੈਠਕ ਦੌਰਾਨ ਲਿਆ ਗਿਆ ਹੈ। ਇਨ੍ਹਾਂ ਦੋਵਾਂ ਤੋਂ ਇਲਾਵਾ ਝਾਂਸੀ ਸੀਟ ਤੋਂ ਚੋਣ ਮੈਦਾਨ ’ਚ ਉਤਰੀ ਭਾਜਪਾ ਨੇਤਾ ਉਮਾ ਭਾਰਤੀ ਦੀ ਵੀ ਸੁਰ¤ਖਿਆ ਵਧਾਈ ਜਾਵੇਗੀ।

Send this to a friend