June 27, 2026 12:41 am

ਹੁਣ ਆਦਰਸ਼ ਹਾਊਸਿੰਗ ਘੁਟਾਲੇ ’ਚ ਫਸੀ ਦੇਵਯਾਨੀਟ

ddd ਨਵੀਂ ਦਿੱਲੀ, 5 ਅਪ੍ਰੈਲ (ਪੀ.ਟੀ.)-ਗਲਤ ਹਲਫਨਾਮੇ ਦੇ ਆਧਾਰ ’ਤੇ ਕਥਿਤ ਰੂਪ ਵਿਚ ਫਲੈਟ ਹਾਸਿਲ ਕਰਨ ਲਈ ਆਦਰਸ਼ ਹਾਊਸਿੰਗ ਘੁਟਾਲੇ ਵਿੱਚ ਕੂਟਨੀਤਕ ਦੇਵਯਾਨੀ ਖੋਬਰਾਗੜੇ ਅਤੇ ਉਨ੍ਹਾਂ ਦੇ ਪਿਤਾ ਉ¤ਤਮ ਖੋਬਰਾਗੜੇ ਖਿਲਾਫ ਸੀ. ਬੀ. ਆਈ. ਵੱਲੋਂ ਚਲਾਨ ਪੇਸ਼ ਕਰਨ ਦੀ ਸੰਭਾਵਨਾ ਹੈ। ਸੂਤਰਾਂ ਨੇ ਦੱਸਿਆ ਕਿ ਏਜੰਸੀ ਨੇ ਉਹ ਸਬੂਤ ਹਾਸਿਲ ਕਰ ਲਏ ਹਨ ਜਿਹੜੇ ਇਹ ਸਾਬਤ ਕਰਦੇ ਹਨ ਕਿ ਦੇਵਯਾਨੀ ਨੇ ਗਲਤ ਹਲਫਨਾਮਾ ਦਾਇਰ ਕਰਕੇ ਅਤੇ ਸਰਕਾਰੀ ਕੋਟੇ ਤਹਿਤ ਉਸ ਨੂੰ ਅਲਾਟ ਹੋਏ ਫਲੈਟ ਅਤੇ ਉਨ੍ਹਾਂ ਦੇ ਕਬਜ਼ੇ ਹੇਠ ਜ਼ਮੀਨ ਬਾਰੇ ਜਾਣਕਾਰੀ ਛੁਪਾ ਕੇ ਫਲੈਟ ਖਰੀਦਿਆ ਸੀ। ਉਨ੍ਹਾਂ ਦਾ ਪਿਤਾ ਉ¤ਤਮ ਖੋਬਰਾਗੜੇ ਮਹਾਰਾਸ਼ਟਰ ਕੇਡਰ ਦਾ ਆਈ. ਏ. ਐਸ. ਅਧਿਕਾਰੀ ਹੈ ਅਤੇ ਉਹ ਮਹਾਰਾਸ਼ਟਰ ਹਾਊਸਿੰਗ ਅਤੇ

ਏਰੀਆ ਵਿਕਾਸ ਅਥਾਰਟੀ ਦਾ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ ਹੈ। ਆਪਣੀ ਜਾਂਚ ਦੀ ਹਿੱਸੇ ਵਜੋਂ ਸੀ. ਬੀ. ਆਈ. ਹਾਊਸਿੰਗ ਘੁਟਾਲੇ ਵਿੱਚ ਕਥਿਤ ਗੈਰ ਕਾਨੂੰਨੀ ਲਾਭਪਾਤਰੀਆਂ ਅਤੇ ਬੇਨਾਮੀ ਜਾਇਦਾਦ ਮਾਲਿਕਾਂ ਬਾਰੇ ਜਾਂਚ ਕਰ ਰਹੀ ਹੈ। ਵਿਵਾਦਪੂਰਨ ਭਾਰਤੀ ਕੂਟਨੀਤਕ ਦੇਵਯਾਨੀ ਜਿਹੜੀ ਨਿਊਯਾਰਕ ਵਿੱਚ ਭਾਰਤ ਦੀ ਡਿਪਟੀ ਕੌਂਸਿਲ ਜਨਰਲ ਸੀ, ਨੂੰ ਪਿਛਲੇ ਸਾਲ ਵੀਜ਼ਾ ਘੁਟਾਲੇ ਵਿਚ ਅਮਰੀਕੀ ਅਧਿਕਾਰੀਅੀਮ ਨੇ ਗ੍ਰਿਫਤਾਰ ਕਰ ਲਿਆ ਸੀ ਜਿਸ ਪਿਛਿੋਂ ਦੋਵੀਮ ਦੇਸ਼ੀਮ ਵਿਚਕਾਰ ਕੂਟਨੀਤਕ ਤਣਾਅ ਪੈਦਾ ਹੋ ਗਿਆ ਸੀ। ਬਾਅਦ ਵਿੱਚ ਉਨ੍ਹਾਂ ਦੀ ਭਾਰਤ ਵਿੱਚ ਬਦਲੀ ਕਰ ਦਿੱਤੀ ਗਈ ਅਤੇ ਹੁਣ ਉਹ ਦੇਸ਼ ਅੰਦਰ ਹੀ ਤਾਇਨਾਤ ਹੈ।

Send this to a friend