June 26, 2026 8:14 pm

8 ਸਾਲਾ ਨਬਾਲਿਗ ਨਾਲ ਬਲਾਤਕਾਰ ਦੀ ਕੋਸ਼ਿਸ਼ ਕਰਨ ਵਾਲਾ ਪੁਲਿਸ ਅੜਿੱਕੇ

image ਮੁਕੰਦਪੁਰ 4 ਅਪ੍ਰੈਲ (ਅਮਰੀਕ ਕਟਾਰੀਆ)- ਬਲਾਤਕਾਰ ਦੀਆਂ ਖਬਰਾਂ ਆਮ ਤੌਰ ’ਤੇ ਪ੍ਰਿੰਟ ਮੀਡੀਆ ਅਤੇ ਇਲੈਕਟ੍ਰੋਨਿਕ ਮੀਡੀਆ ’ਤੇ ਪੜ੍ਹੀਆਂ ਸੁਣੀਆਂ ਜਾ ਰਹੀਆਂ ਹਨ। ਅਜਿਹੀਆਂ ਘਿਨੋਣੀਆਂ ਹਰਕਤਾਂ ਕਰਨ ਵਾਲਿਆਂ ਨੂੰ ਫਾਸਟ ਟਰੈਕ ਅਦਾਲਤਾਂ ਰਾਹੀਂ ਕੁਝ ਹਫਤਿਆਂ ਵਿ¤ਚ ਕਠੋਰ ਸਜਾਵਾਂ ਦਿ¤ਤੀਆਂ ਜਾ ਰਹੀਆਂ ਹਨ। ਪ੍ਰੰਤੂ ਲੋਕਾਂ ਵਿ¤ਚ ਇਸ ਪ੍ਰਤੀ ਜਾਗਰੂਕਤਾ ਦੀ ਘਾਟ ਪਾਈ ਜਾ ਰਹੀ ਹੈ। ਜਿਸ ਕਰਕੇ ਇਹ ਕਾਰੇ ਅਕਸਰ ਕਿਤੇ ਨਾ ਕਿਤੇ ਦੇਖਣ ਨੂੰ ਜਰੂਰ ਮਿਲਦੇ ਹਨ। ਇਸ ਸਬੰਧੀ ਥਾਣਾ ਮੁਕੰਦਪੁਰ ਐਸ ਐਚ ਓ ਗੋਪਾਲ ਸਿੰਘ ਗੋਰਾਇਆ ਨੇ ਜਾਣਕਾਰੀ ਦਿੰਦਿਆਂ ਦ¤ਸਿਆ ਕਿ ਮੁਕੰਦਪੁਰ ਵਾਰਡ ਨੰਬਰ 2 ਦੇ ਇ¤ਕ ਵਿਅਕਤੀ ਨੇ ਥਾਣੇ ਵਿ¤ਚ ਸ਼ਿਕਾਇਤ ਦਰਜ਼ ਕਰਵਾਉਂਦਿਆਂ ਦ¤ਸਿਆ ਕਿ ਮੈਂ ਤੇ ਮੇਰੇ ਘਰ ਵਾਲੀ ਬਜਾਰ

ਤੋਂ ਕੁਝ ਸਮਾਨ ਖਰੀਦਣ ਲਈ ਗਏ ਹੋਏ ਸੀ। ਮੇਰੀ ਲੜਕੀ (ਦਾਮਿਨੀ) ਉਮਰ 8 ਸਾਲ ਗਲੀ ਵਿ¤ਚ ਖੇਡ ਰਹੀ ਸੀ। ਜਦੋਂ ਅਸੀਂ ਵਾਪਸ ਘਰ ਨੂੰ ਆ ਰਹੇ ਸੀ ਤਾਂ ਸਾਡੇ ਘਰ ਦੇ ਨੇੜੇ ਲਖਵੀਰ ਚੰਦ ਉਰਫ ਮਾਣਾ ਪੁ¤ਤਰ ਬਚਨਾ ਰਾਮ (38) ਦੇ ਘਰੋਂ ਛੋਟੀ ਬ¤ਚੀ ਦੇ ਉਚੀ-ਉਚੀ ਰੋਣ ਦੀਆਂ ਅਵਾਜ਼ਾਂ ਸੁਣਾਈ ਦਿ¤ਤੀਆਂ ਤਾਂ ਅਸੀਂ ਅੰਦਰ ਜਾ ਜੇ ਦੇਖਿਆ ਸਾਡੀ ਨਬਾਲਿਗ ਬ¤ਚੀ ਨਾਲ ਮਾਣਾ ਜਬਰਦਸਤੀ ਕਰ ਰਿਹਾ ਸੀ ਤਾਂ ਅਸੀਂ ਬ¤ਚੀ ਨੂੰ ਸਾਂਭਣ ਲ¤ਗੇ ਤਾਂ ਉਹ ਭ¤ਜ ਗਿਆ। ਬ¤ਚੀ ਨੇ ਦ¤ਸਿਆ ਕਿ ਮੈਂ ਗਲੀ ਵਿ¤ਚ ਖੇਡ ਰਹੀ ਸੀ ਮੈਨੂੰ ਮਾਣੇ ਅੰਕਲ ਨੇ ਟਾਫੀਆਂ ਦੇਣ ਦੇ ਬਹਾਨੇ ਘਰ ਦੇ ਅੰਦਰ ਬੁਲਾ ਕੇ ਮੇਰੇ ਨਾਲ ਬਦਫੈਲੀ ਕਰਨ ਲ¤ਗਾ। ਅਸੀਂ ਇਸ ਦੀ ਲਿਖਤ ਸੂਚਨਾ ਥਾਣਾ ਮੁਕੰਦਪੁਰ ਵਿਖੇ ਦਰਜ਼ ਕਰਵਾਈ। ਜਿਸ ’ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਕਤ ਮਾਣੇ ਨੂੰ ਕੁਝ ਘੰਟਿਆਂ ਵਿ¤ਚ ਮੁਕੰਦਪੁਰ ਸ਼ਮਸ਼ਾਨ ਘਾਟ ਕੋਲੋਂ ਗ੍ਰਿਫਤਾਰ ਕਰਕੇ ਮੈਡੀਕਲ ਕਰਵਾਇਆ ਅਤੇ ਡਾਕਟਰ ਨੇ ਦ¤ਸਿਆ ਕਿ ਇਸ ਨੇ ਸ਼ਰਾਬ ਪੀਤੀ ਹੋਈ ਹੈ ਅਤੇ ਇਹ ਹੋਸ਼ ਵਿ¤ਚ ਹੈ। ਇਸ ਕੇਸ ਦੇ ਆਈ ਓ ਦਲਵੀਰ ਸਿੰਘ ਨੇ ਦ¤ਸਿਆ ਕਿ ਉਕਤ ਵਿਅਕਤੀ ’ਤੇ 376/511 ਆਈ ਪੀ ਸੀ ਸੈਕਸ਼ਨ 4 (ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸ਼ਲ ਆਫੈਂਸ ਐਕਟ 2012) ਅਧੀਨ ਮੁਕ¤ਦਮਾ ਦਰਜ਼ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿ¤ਤੀ।

Send this to a friend