ਸ਼ਾਹਕੋਟ, 4 ਮਾਰਚ (ਸੁਰਿੰਦਰ ਸਿੰਘ ਪਦਮ)-ਲੋਕ ਸਭਾ ਹਲਕਾ ਜਲੰਧਰ ਤੋਂ ਕਾਂਗਰਸੀ ਉਮੀਦਵਾਰ ਚੌਧਰੀ ਸੰਤੋਖ ਸਿੰਘ ਦੇ ਹੱਕ ਵਿੱਚ ਸ਼ਾਹਕੋਟ ਅਤੇ ਲੋਹੀਆਂ ਖਾਸ ਵਿਖੇ ਕੀਤੀਆਂ ਜਨਤਕ ਮੀਟਿੰਗਾਂ ’ਚ ਇੱਕ ਵਾਰ ਫਿਰ ਕਾਂਗਰਸ ਪਾਰਟੀ ਦੀ ਫੁੱਟ ਉ¤ਭਰ ਕੇ ਸਾਹਮਣੇ ਆ ਗਈ। ਸ਼ਾਹਕੋਟ ਵਿਖੇ ਕੀਤੀ ਗਈ ਮੀਟਿੰਗ ’ਚ ਇੱਕ ਵਾਰ ਤਾ ਮਾਹੋਲ ਇੰਨਾ ਗਰਮ ਹੋ ਗਿਆ ਕਿ ਮਾਮਲਾ ਘਸੁੰਨ ਮੁੱਕੀ ਤੱਕ ਪਹੁਚ ਗਿਆ। ਉਕਤ ਦੋਵੇ ਥਾਵਾਂ ਤੇ ਸਥਾਨਿਕ ਪੱਧਰ ਦੇ ਕਾਂਗਰਸੀ ਕਾਰਕੁੰਨਾ ਨੇ ਹਲਕੇ ਦੀ ਅਗਵਾਈ ਕਰ ਰਹੇ ਅਤੇ ਸੂਬੇ ਦੇ ਕਾਂਗਰਸੀ ਆਗੂਆ ਉਪਰ ਆਪਣੀ ਦਿਲੀ ਭੜਾਸ ਕੱਢਦਿਆ ਉਨ੍ਹਾਂ ਉਪਰ ਲੋੜ ਸਮੇਂ ਉਨ੍ਹਾਂ ਦੀ ਬਾਹ ਨਾ ਫੜਨ ਦਾ ਦੋਸ਼ ਲਗਾਇਆ। ਸਥਾਨਿਕ ਕਾਂਗਰਸੀ ਵਰਕਰਾਂ ਨੇ ਕਾਂਗਰਸ ਦੀ ਲੀਡਰਸ਼ਿੱਪ ਨੂੰ ਖੂਬ ਖਰੀਆ
ਖੋਟੀਆ ਸੁਣਾਉਦੇ ਹੋਏ ਕਿਹਾ ਕਿ ਜਦੋ ਉਨ੍ਹਾਂ ਨੂੰ ਉਨ੍ਹਾਂ ਦੀਆ ਵੋਟਾਂ ਦੀ ਜਰੂਰਤ ਹੁੰਦੀ ਹੈ ਤਾ ਉਹ ਉਨ੍ਹਾਂ ਦੇ ਬਰੂਹਾ ਤੇ ਦਸਖਤ ਦੇਣ ਆ ਜ਼ਾਦੇ ਹਨ ਤੇ ਜਦੋ ਉਨ੍ਹਾਂ ਨੂੰ ਆਗੂਆ ਦੀ ਲੋੜ ਪੈਂਦੀ ਹੈ ਤਾ ਉਹ ਉਨ੍ਹਾਂ ਦਾ ਸਾਥ ਦੇਣ ਤੇ ਪਾਸਾ ਵੱਟ ਜ਼ਾਦੇ ਹਨ। ਸ਼ਾਹਕੋਟ ਵਿਖੇ ਜਨਤਕ ਮੀਟਿੰਗ ਨੂੰ ਸੰਬੋਧਨ ਕਰਦੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਸਾਬਕਾ ਚੇਅਰਮੈਨ ਸੀ.ਡੀ ਸਿੰਘ ਕੰਬੋਜ ਨੇ ਪੀਪਲਜ ਪਾਰਟੀ ਆਫ ਪੰਜਾਬ ਦੇ ਸੂਬਾਈ ਆਗੂ ਡਾ ਨਵਜੋਤ ਸਿੰਘ ਉੱਪਰ ਉਨ੍ਹਾਂ ਨੂੰ ਵਿਧਾਨ ਸਭਾ ‘ਚ ਹਰਾਉਣ ਦਾ ਦੋਸ਼ ਮੜ ਦਿੱਤਾ।
ਮੀਟਿੰਗ ਦੌਰਾਨ ਹੀ ਕਾਂਗਰਸ ਆਗੂ ਡਾ ਜਗਤਾਰ ਸਿੰਘ ਚੰਦੀ ਤੇ ਸਾਬਕਾ ਮੰਤਰੀ ਬ੍ਰਿਜ ਭੁਪਿੰਦਰ ਸਿੰਘ ਲਾਲੀ ਨੇ ਜਦੋ ਇਕ ਦੂਜੇ ਉਪਰ ਕਥਿਤ ਤੋਰ ਤੇ ਗੰਭੀਰ ਕਿਸਮ ਦੇ ਦੋਸ਼ ਲਗਾਉਣੇ ਸ਼ੁਰੂ ਕੀਤੇ ਤਾ ਸਾਰਾ ਮਾਹੋਲ ਹੀ ਇਕ ਦਮ ਤਣਾਅਪੁਰਣ ਹੋ ਗਿਆ। ਇਕ ਵਾਰ ਤਾ ਮਾਮਲਾ ਘਸੁੰਨ ਮੁੱਕੀ ਤੱਕ ਵੀ ਪਹੁਚ ਗਿਆ ਕਾਫੀ ਜੱਦੋ ਜ਼ਹਿਦ ਤੋ ਬਾਅਦ ਚੌਧਰੀ ਸੰਤੋਖ ਸਿੰਘ ਨੇ ਮਾਮਲੇ ਨੂੰ ਸ਼ਾਤ ਕੀਤਾ।
ਜਿਕਰਯੋਗ ਹੈ ਕਿ ਵਿਧਾਨ ਸਭਾ ਹਲਕਾ ਸ਼ਾਹਕੋਟ ‘ਚ ਪਿਛਲੇ ਲੰਬੇ ਸਮੇਂ ਤੋ ਕਾਂਗਰਸ ਪਾਰਟੀ ਬ੍ਰਿਜ ਭੁਪਿੰਦਰ ਸਿੰਘ ਲਾਲੀ, ਸੀ.ਡੀ ਸਿੰਘ ਕੰਬੋਜ,ਹਰਦੇਵ ਸਿੰਘ ਲਾਡੀ ਅਤੇ ਰਾਜਨਬੀਰ ਸਿੰਘ ਦੇ ਧੜੇ ਵਿਚ ਵੰਡੀ ਹੋਈ ਹੈ।
ਤਣਾਅ ਭਰੇ ਮਾਹੋਲ ਨੂੰ ਸ਼ਾਤ ਕਰਨ ਤੋ ਬਾਅਦ ਕਾਂਗਰਸੀ ਉਮੀਦਵਾਰ ਚੌਧਰੀ ਸੰਤੋਖ ਸਿੰਘ ਨੇ ਵਰਕਰਾਂ ਨੂੰ ਕਿਹਾ ਕਿ ਇਹ ਸਮਾਂ ਆਪਸੀ ਵਿਰੋਧ ਕਰਨ ਦਾ ਨਹੀ ਹੈ। ਉਨ੍ਹਾਂ ਸਮੂਹ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਹੁਣ ਚੋਣ ਜਿਤਣ ਲਈ ਇਕ ਜੁੱਟ ਹੋ ਕੇ ਹੰਭਲਾ ਮਾਰਨ। ਉਨ੍ਹਾਂ ਕਿਹਾ ਕਿ ਚੋਣਾ ਜਿਤਣ ਤੋਂ ਬਾਅਦ ਆਪਸੀ ਗਿਲੇ ਸਿਕਵੇ ਮਿਲ ਬੈਠ ਕੇ ਹੱਲ ਕਰ ਲਏ ਜਾਣਗੇ।