June 26, 2026 8:14 pm

ਸ਼ਨੀ ਦੇ ਬਰਫ਼ੀਲੇ ਚੰਦਰਮਾ ’ਤੇ ਛੁੱਪਿਆ ਸਮੁੰਦਰ ਮਿਲਿਆ

ਵਾਸ਼ਿੰਗਟਨ, 4 ਅਪ੍ਰੈਲ (ਪੀ.ਟੀ.)-ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਵਿਗਿਆਨਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ਨੀ ਦੇ ਬਰਫ਼ੀਲੇ ਚੰਦਰਮਾ ਐਨਸੇਲਾਦੂਸ ’ਤੇ ਬਰਫੀਲੀਆਂ ਚਟਾਨਾਂ ਥੱਲੇ ਇੱਕ ਵਿਸ਼ਾਲ ਸਮੁੰਦਰ ਛੁਪਿਆ ਹੋਇਆ ਮਿਲਿਆ ਹੈ ਜੋ ਸੰਭਾਵਿਤ ਜੀਵਨ ਨੂੰ ਸਮਰਥਨ ਦੇਣ ’ਚ ਸਮਰੱਥ ਹੈ। ਵਿਗਿਆਨਕਾਂ ਦਾ ਕਹਿਣਾ ਹੈ ਕਿ ਗਰੂਤਾਕਰਸ਼ਨ ਤੋਂ ਤਕਰੀਬਨ 30 ਤੋਂ 40 ਕਿਲੋਮੀਟਰ ਮੋਟੀ ਬਰਫੀਲੀਆਂ ਚਟਾਨਾਂ ਦੇ ਥੱਲੇ 10 ਕਿਲੋਮੀਟਰ ਦੀ ਡੁੰਘਾਈ ‘ਤੇ ਸਮੁੰਦਰ ਹੋਣ ਦੇ ਸੰਕੇਤ ਮਿਲ ਰਹੇ ਹਨ। ਨਾਸਾ ਦੇ ਕੈਸੀਨੀ ਪੁਲਾੜ ਅਤੇ ਡੀਪ ਸਪੇਸ ਨੈ¤ਟਵਰਕ ਨੇ ਇਹ ਵਿਖਾਇਆ ਹੈ ਕਿ ਐਨਸੇਲਾਦੂਸ ‘ਤੇ ਤਰਲ ਜਲ਼ ਦਾ ਵਿਸ਼ਾਲ ਸਮੁੰਦਰ ਹੈ। ਨਾਸਾ ਦੀ ਇਸ ਖੋਜ ਨੇ ਸ਼ਨੀ ਦੇ ਇਸ ਚੰਦਰਮਾ ‘ਤੇ ਵਿਗਿਆਨਕਾਂ ਦੀ ਰੁਚੀ ਵਧਾ ਦਿ¤ਤੀ ਹੈ ਕਿ ਇਥੇ ਸੂਖਮ ਜੀਵਨ ਦੇ ਆਸਾਰ ਮਿਲ ਸਕਦੇ ਹਨ।

Send this to a friend