ਜਲੰਧਰ, 4 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਅਧਿਆਪਕ ਅਤੇ ਵਿਦਿਆਰਥੀਆਂ ਦੇ ਰਿਸ਼ਤੇ ਦੀ ਪਵਿੱਤਰਤਾ ਅਤੇ ਮਰਿਯਾਦਾ ਨੂੰ ਕਾਇਮ ਰੱਖਦਿਆਂ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਵਿਦਿਆਰਥੀਆਂ ਨੇ ਇੱਕ ਅਜਿਹੀ ਲਾਸਾਨੀ ਮਿਸਾਲ ਪੈਦਾ ਕੀਤੀ ਹੈ, ਜਿਸਦਾ ਸਿੱਖਿਆ ਸੰਸਾਰ ਵਿੱਚ ਬਦਲ ਲੱਭਣਾ ਮੁਸ਼ਕਿਲ ਜਾਪਦਾ ਹੈ। ਵਰਣਨਯੋਗ ਹੈ ਕਿ ਵਿਦੇਸ਼ਾਂ ਵਿੱਚ ਵਸਦੇ ਲਾਇਲਪੁਰ ਖਾਲਸਾ ਕਾਲਜ ਤੋਂ ਸਿੱਖਿਆ ਪ੍ਰਾਪਤ ਕਰ ਚੁੱਕੇ ਵਿਦਿਆਰਥੀਆਂ ਵੱਲੋਂ ਪ੍ਰੋ. ਹਰਬੰਸ ਸਿੰਘ ਬੋਲੀਨਾ ਦੀ ਸੇਵਾ ਮੁਕਤੀ ਸਮੇਂ 10 ਲੱਖ ਕੀਮਤ ਦੀ ਕਾਰ ਸਨਮਾਨ ਵਜੋਂ ਭੇਟ ਕੀਤੀ ਗਈ ਸੀ ਅਤੇ ਉਨ੍ਹਾਂ ਵੱਲੋਂ ਹਰੇਕ ਸਾਲ ਕਾਰ ਦੇ ਖਰਚੇ ਲਈ ਇੱਕ ਲੱਖ ਰੁਪਏ ਦੇਣ ਦਾ ਵਾਅਦਾ ਵੀ ਕੀਤਾ ਗਿਆ ਸੀ। ਇਸ ਵਾਅਦੇ ਨੂੰ ਨਿਭਾਉਂਦਿਆਂ ਸਰਦਾਰਨੀ ਬਲਵੰਤ ਕੌਰ ਅਤੇ ਉਨ੍ਹਾਂ ਦੇ ਪਤੀ ਪਰਮਜੀਤ ਸਿੰਘ ਨੇ ਪ੍ਰੋ. ਹਰਬੰਸ ਸਿੰਘ ਬੋਲੀਨਾ ਨੂੰ ਇੱਕ ਲੱਖ ਰੁਪਏ ਭੇਟ ਕਰਦਿਆਂ ਇਸ ਨੂੰ ਗਰੀਬ ਅਤੇ ਹੋਣਹਾਰ ਵਿਦਿਆਰਥੀਆਂ ਦੇ
ਮਸੀਹਾ ਵਜੋਂ ਜਾਣੇ ਜਾਂਦੇ ਅਧਿਆਪਕ ਲਈ ਇੱਕ ਲੱਖ ਛੋਟੀ ਜਿਹੀ ਰਕਮ ਭੇਟ ਦੱਸੀ।