ਪਿੰਡ ਸੁਖਪੁਰਾ ਦੇ ਸਰਪੰਚ ਦੀਆਂ ਹਮਲਾਵਾਰਾਂ ਨੇ ਲੱਤਾਂ ’ਤੇ ਬਾਹਾਂ ਤੋੜ੍ਹੀਆਂ ਅਤੇ ਪੱਗ ਲੈ ਗਏ-ਪੁਲਿਸ ਵੱਲੋਂ ਕੇਸ ਦਰਜ

ਸ਼ਹਿਣਾ/ਭਦੌੜ, 6 ਜਨਵਰੀ- ਪੰਚਾਇਤੀ ਚੋਣਾਂ ਨੂੰ ਲੈਕੇ ਚਲ ਰਹੀ ਰੰਜਸ ਜਾਰੀ ਹੈ ਅਤੇ ਇਸੇ ਰੰਗਸ ਤਹਿਤ ਬਲਾਕ ਸ਼ਹਿਣਾ ਦੇ ਪਿੰਡ ਸੁਖਪੁਰਾ ਦੇ ਨਵੇਂ ਚੁਣੇ ਸਰਪੰਚ ਗੁਰਦੇਵ ਸਿੰਘ ਪੁੱਤਰ ਸੰਤਾ ਸਿੰਘ ’ਤੇ ਅੱਜ 8 ਵਿਅਕਤੀਆਂ ਨੇ ਕਾਤਲਾਨਾ ਹਮਲਾ ਕਰ ਦਿੱਤਾ, ਜੋ ਕਿ ਦੋ ਕਾਰਾਂ ’ਚ ਸਵਾਰ ਹੋਕੇ ਆਏ ਸਨ। ਹਮਲਾਵਾਰਾਂ ਨੇ ਉਕਤ ਸਰਪੰਚ ਦੀਆਂ ਦੋਹੇ ਲੱਤਾਂ ਅਤੇ ਦੋਹੇ ਬਾਹਾਂ ਤੋੜ੍ਹ ਦਿੱਤੀਆਂ ਅਤੇ ਸਰਪੰਚ ਦੀ ਪੱਗ ਨਾਲ ਲੈ ਗਏ। ਥਾਣਾ ਸ਼ਹਿਣਾ ਦੇ ਏ.ਐਸ.ਆਈ. ਅਵਤਾਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਗੁਰਦੇਵ ਸਿੰਘ ਪੁੱਤਰ ਸੰਤਾ ਸਿੰਘ ਦੇ ਬਿਆਨਾ ’ਤੇ ਸੁਦੀਪ ਸਿੰਘ ਉਰਫ ਵਿੱਕੀ, ਜਗਦੀਪ ਸਿੰਘ ਉਰਫ ਬੱਬੂ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਲਖਵੀਰ ਸਿੰਘ ਲੱਖਾ, ਗੁਰਪ੍ਰੀਤ ਸਿੰਘ ਸਮੇਤ ਦੋ ਅਣਪਛਾਤੇ ਵਿਅਕਤੀਆਂ ਖਿਲਾਫ ਧਾਰਾ 307, 341, 323, 365, 295, 506, 148, 149 ਆਈ.ਪੀ.ਸੀ. ਤਹਿਤ 25-52-59 ਆਰਮਜ ਐਕਟ ਤਹਿਤ ਮਾਮਲਾ ਦਰਜ਼ ਕੀਤਾ ਗਿਆ। ਏ.ਐਸ.ਆਈ. ਅਵਤਾਰ ਸਿੰਘ ਨੇ ਦੱਸਿਆ ਕਿ ਦੋਸ਼ੀ ਫਰਾਰ ਹੋ ਗਏ ਹਨ, ਜਿੰਨਾਂ ਦੀ ਤਾਲਾਸ਼ ਲਈ ਪੁਲੀਸ ਛਾਪੇਮਾਰੀ ਕਰ ਰਹੀ ਹੈ।

Send this to a friend