June 26, 2026 12:18 pm

ਟੀ.ਵੀ. ਚੈਨਲਾਂ ਅਤੇ ਮੀਡੀਏ ਨੂੰ ਕਾਬੂ ਕਰਕੇ ਮੋਦੀ ਦੇ ਹੱਕ ’ਚ ਬਣਾਉਟੀ ਤੌਰ ’ਤੇ ਬਣਾਈ ਗਈ ਹਨ੍ਹੇਰੀ ਦੀ ਫੂਕ ਨਿਕਲ ਚੁੱਕੀ ਹੈ : ਮਾਨ

image ਫ਼ਤਹਿਗੜ੍ਹ ਸਾਹਿਬ, 2 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-‘ਗੈਰ ਇਖ਼ਲਾਕੀ ਤੇ ਗੈਰ-ਸਮਾਜਿਕ ਢੰਗਾਂ ਦੀ ਵਰਤੋਂ ਕਰਕੇ ਕਿਸੇ ਨਿਰਾਰਥਕ ਅਤੇ ਮਨੁੱਖਤਾ ਵਿਰੋਧੀ ਸੋਚ ਰੱਖਣ ਵਾਲੇ ਆਗੂ ਨੂੰ ਸਾਰਥਿਕ ਆਗੂ ਦੇ ਤੌਰ ’ਤੇ ਪੇਸ਼ ਕਰਕੇ ਟੀਥਵੀਥ ਚੈਨਲਾਂ ਅਤੇ ਬਿਜਲਈ ਮੀਡੀਏ ਤੇ ਬਣਾਈ ਗਈ ਹਵਾ ਕਦੀ ਵੀ ਸਥਾਈ ਨਹੀਂ ਰਹਿ ਸਕਦੀ ਅਤੇ ਨਾ ਹੀ ਅਜਿਹੇ ਆਗੂ ਨੂੰ ਜਨਤਾ ਕਦੀ ਪ੍ਰਵਾਨ ਕਰਦੀ ਹੈ।ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵ¤ਲੋਂ ਮੁਸਲਿਮ ਕੌਮ ਦੇ ਕਾਤਲ ਅਤੇ ਸਿ¤ਖ ਕੌਮ ਦਾ ਗੁਜਰਾਤ ਵਿਚੋਂ ਉਜਾੜਾ ਕਰਨ ਵਾਲੇ ਮੋਦੀ ਵਰਗੇ ਆਗੂ ਵਿਰੁ¤ਧ ਜਿਵੇ ਬਾਦਲੀਲ ਢੰਗਾਂ ਨਾਲ ਅਸੀ ਪੰਜਾਬ ਵਿਚ ਪ੍ਰਚਾਰ ਕੀਤਾ, ਉਸ ਦੀ ਬਦੌਲਤ ਪਹਿਲਾ ਤਾਂ ਸ਼ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਨੂੰ ਜਗਰਾਉਂ ਰੈਲੀ ਨੂੰ ਮਨਸੂਖ ਕਰਨਾ ਪਿਆ। ਫਿਰ ਜਦੋਂ 23 ਫਰਵਰੀ ਨੂੰ

ਦੁਆਰਾ ਜਗਰਾਉਂ ਵਿਖੇ ਮੋਦੀ ਰੈਲੀ ਰ¤ਖੀ ਗਈ, ਉਸ ਵਿਚ ਸ਼ ਪ੍ਰਕਾਸ਼ ਸਿੰਘ ਬਾਦਲ ਨੇ 10 ਲ¤ਖ ਦਾ ਇਕੱਠ ਕਰਨ ਦਾ ਨਿਸਚ੍ਹਾ ਅਤੇ ਦਾਅਵਾ ਕੀਤਾ ਸੀ। ਸਰਕਾਰੀ ਸਾਧਨਾਂ, ਖਜ਼ਾਨੇ, ਪੁਲਿਸ, ਪੰਜਾਬ ਦੇ ਡਿਪਟੀ ਕਮਿਸ਼ਨਰਜ਼ ਅਤੇ ਡੀਟੀਓਜ਼ ਦੀਆਂ ਤਾਕਤਾ ਦੀ ਵਰਤੋਂ ਕਰਕੇ ਪ੍ਰਾਈਵੇਟ ਵਹੀਕਲਜਾਂ ਨੂੰ ਜ਼ਬਰੀ ਘੇਰਕੇ, ਇਹਨਾਂ ਵਹੀਕਲਜ ਨੂੰ ਭਰਨ ਲਈ ਲੋਕਾਂ ਵਿਚ ਸ਼ਰਾਬ, ਅਫ਼ੀਮ, ਭੁ¤ਕੀ, ਸਮੈਕ ਆਦਿ ਨਸ਼ੀਲੀਆਂ ਵਸਤਾਂ ਦੀ ਖੁੱਲ੍ਹੇਆਮ ਵੰਡ ਕਰਨ ਉਪਰੰਤ ਵੀ ਪੂਰੀ ਤਾਕਤ ਝੋਕ ਕੇ ਵੀ ਮੋਦੀ ਦੀ ਰੈਲੀ ਵਿੱਚ ਇਹ 50 ਹਜ਼ਾਰ ਦਾ ਇਕੱਠ ਵੀ ਨਾ ਕਰ ਸਕੇ ਜਿਸ ਨਾਲ ਹਿੰਦ ਦੇ ਵ¤ਡੇ ਧਨਾਢ ਉਦਯੋਗਪਤੀ ਪਰਿਵਾਰਾਂ ਵ¤ਲੋਂ ਟੀ.ਵੀ. ਚੈਨਲਾਂ, ਅਖ਼ਬਾਰਾਂ, ਬਿਜਲਈ ਮੀਡੀਏ ਨੂੰ ਧਨ-ਦੌਲਤਾ ਨਾਲ ਕਾਬੂ ਕਰਕੇ ਬਣਾਈ ਗਈ ਮੋਦੀ ਦੀ ਸਿਆਸੀ ਹਨ੍ਹੇਰੀ ਅਤੇ ਤੁਫਾਨ ਆਦਿ ਦੀ ਕਿਤੇ ਵੀ ਕੋਈ ਗ¤ਲ ਨਜ਼ਰ ਨਹੀਂ ਆ ਰਹੀ।ਮੋਦੀ ਅਤੇ ਭਾਜਪਾ ਦੇ ਭਾਈਵਾਲ ਬਾਦਲਾਂ ਦੀ ਇਸ ਮਨੁੱਖਤਾ ਅਤੇ ਸਿ¤ਖ ਕੌਮ ਵਿਰੋਧੀ ਹਵਾ ਨੂੰ ਪੂਰੀ ਤਰ੍ਹਾਂ ਅਸਫ਼ਲ ਬਣਾਉਣ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵ¤ਲੋਂ ਵਿਊਤਬੰਦ ਅਤੇ ਬਾਦਲੀਲ ਢੰਗਾਂ ਰਾਹੀ ਅਸਫ਼ਲ ਬਣਾਇਆ ਗਿਆ, ਜਿਸ ਦੀ ਬਦੌਲਤ ਅ¤ਜ ਜੋ ਲੋਕ ਮੋਦੀ ਹਨ੍ਹੇਰੀ ਦਾ ਪ੍ਰਚਾਰ ਕਰ ਰਹੇ ਸਨ, ਉਨ੍ਹਾਂ ਨੂੰ ਗਿਆਨ ਹੋਣਾ ਚਾਹੀਦਾ ਹੈ ਕਿ ਮੋਦੀ ਨੂੰ ਜਿੱਤ ਕ¤ਢਣ ਲਈ 2 ਸਥਾਨਾਂ ਗੁਜਰਾਤ ਸੂਬੇ ਅਤੇ ਵਾਰਾਣਸੀ ਤੋਂ ਉਮੀਦਵਾਰ ਬਣਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ ਜਿਸ ਤੋ ਇਹ ਵੀ ਸਾਬਤ ਹੋ ਜਾਂਦਾ ਹੈ ਕਿ ਹਿੰਦ ਵਿਚ ਮੋਦੀ ਦੀ ਕੋਈ ਵੀ ਹਵਾ ਜਾ ਹਨ੍ਹੇਰੀ ਨਹੀਂ ਹੈ।’ ਇਹ ਵਿਚਾਰ ਸ਼ ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਫਿਰਕੂ ਜਮਾਤ ਬੀਜੇਪੀ ਅਤੇ ਬਾਦਲ ਦਲੀਆਂ ਵ¤ਲੋਂ ਹਿੰਦ ਵਿਚ ਅਤੇ ਪੰਜਾਬ ਵਿਚ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਤੋਂ ਇਥੋ ਦੇ ਨਿਵਾਸੀਆਂ ਨੂੰ ਸੁਚੇਤ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਜੇਕਰ ਹਿੰਦ ਵਿਚ ਅ¤ਜ ਮੁਤ¤ਸਵੀ ਸੋਚ ਦੀ ਬਦੌਲਤ ਭਾਜਪਾ ਦਾ ਇਹ ਹਸਰ ਹੋਣ ਜਾ ਰਿਹਾ ਹੈ ਤਾਂ ਸਿ¤ਖ ਕੌਮ ਦਾ ਕਤਲੇਆਮ ਅਤੇ ਸਿ¤ਖਾਂ ਦੇ ਗੁਰੂਘਰਾਂ ਉਤੇ ਬਲਿਊ ਸਟਾਰ ਦਾ ਫੌਜੀ ਹਮਲਾ ਕਰਨ ਵਾਲੀ ਕਾਂਗਰਸ ਜਮਾਤ ਵੀ ਇਥੋ ਦੇ ਨਿਵਾਸੀਆਂ ਦੇ ਮਨਾਂ ਅਤੇ ਆਤਮਾਵਾਂ ਵਿਚੋਂ ਮਨਫ਼ੀ ਹੋ ਚੁ¤ਕੀ ਹੈ । ਉਹਨਾਂ ਕਿਹਾ ਕਿ ਇਥੇ ਘ¤ਟ ਗਿਣਤੀ ਕੌਮਾਂ, ਮੁਸਲਿਮ, ਇਸਾਈ, ਸਿ¤ਖ ਅਤੇ ਰੰਘਰੇਟਿਆ ਦੇ ਹ¤ਕ-ਹਕੂਕ ਮਹਿਫੂਜ ਕਰਨ ਤੋ ਬਿਨ੍ਹਾਂ ਅਤੇ ਉਹਨਾਂ ਨੂੰ ਇਨਸਾਫ਼ ਦੇਣ ਤੋ ਬਿਨ੍ਹਾਂ ਕੋਈ ਵੀ ਪਾਰਟੀ ਸਿਆਸੀ ਤੌਰ ਤੇ ਅਗਾਹ ਨਹੀਂ ਵ¤ਧ ਸਕਦੀ । ਉਪਰੋਕਤ ਦੋਵੇ ਹਿੰਦੂਤਵ ਜਮਾਤਾਂ ਬੀਜੇਪੀ, ਕਾਂਗਰਸ ਅਤੇ ਫਿਰਕੂ ਜਮਾਤਾਂ ਦੇ ਭਾਈਵਾਲ ਬਾਦਲ ਦਲੀਏ ਅ¤ਜ ਤ¤ਕ ਘ¤ਟ ਗਿਣਤੀ ਕੌਮਾਂ ਦੇ ਨਾ ਤਾ ਹ¤ਕ-ਹਕੂਕਾ ਨੂੰ ਸੁਰ¤ਖਿਅਤ ਕਰ ਸਕੇ ਹਨ ਅਤੇ ਨਾ ਹੀ ਇਹਨਾਂ ਨੂੰ ਇਨਸਾਫ਼ ਦਿਵਾ ਸਕੇ ਹਨ । ਬਲਕਿ ਹਕੂਮਤੀ ਸਾਧਨਾਂ, ਖਜ਼ਾਨੇ, ਪੁਲਿਸ ਦੀ ਸ਼ਕਤੀ ਅਤੇ ਆਪਣੇ ਸਿਆਸੀ ਅਹੁਦਿਆ ਦੀ ਦੁਰਵਰਤੋਂ ਕਰਕੇ ਸਭ ਪਾਸੇ ਅਫਰਾ-ਤਫਰੀ ਫੈਲਾਉਣ ਦੇ ਨਾਲ-ਨਾਲ ਤਾਨਾਸ਼ਾਹੀ ਸੋਚ ਨੂੰ ਹੀ ਮਜ਼ਬੂਤ ਕਰ ਰਹੇ ਹਨ । ਜਮੂਹਰੀਅਤ ਕਦਰਾ-ਕੀਮਤਾ ਅਤੇ ਅਮਨ-ਚੈਨ ਦੇ ਵ¤ਡਮੁ¤ਲੇ ਨਿਯਮਾਂ ਅਸੂਲਾ ਨੂੰ ਤਿਲਾਜ਼ਲੀ ਦੇ ਕੇ ਗੈਰ ਕਾਨੂੰਨੀ ਅਤੇ ਗੈਰ ਇਖ਼ਲਾਕੀ ਢੰਗਾਂ ਰਾਹੀ ਇਹ ਸਿਆਸਤਦਾਨ ਆਪਣੀਆਂ ਤਿਜੋਰੀਆ ਭਰਨ ਅਤੇ ਜ਼ਮੀਨਾਂ-ਜ਼ਾਇਦਾਦਾ ਇਕ¤ਠੀਆਂ ਕਰਨ ਵਿਚ ਮਸਰੂਫ ਹਨ । ਅਜਿਹੀ ਸੋਚ ਵਾਲੇ ਸਿਆਸਤਦਾਨ ਕਤਈ ਵੀ ਮਨੁ¤ਖਤਾ, ਦੇਸ਼, ਕੌਮ ਜਾਂ ਇਨਸਾਨੀਅਤ ਆਦਿ ਦੀ ਬਿਹਤਰੀ ਨਹੀਂ ਕਰ ਸਕਦੇ । ਉਹਨਾਂ ਕਿਹਾ ਕਿ 30 ਅਪ੍ਰੈਲ 2014 ਦਾ ਸਮਾਂ ਇਥੋ ਦੇ ਸਮ¤ੁਚੇ ਨਿਵਾਸੀਆਂ ਲਈ ਬਹੁਤ ਅਹਿਮ ਅਤੇ ਸੰਜ਼ੀਦਾਂ ਭਰਿਆ ਹੈ।

Send this to a friend