June 26, 2026 12:20 pm

ਆਉਣ ਵਾਲੇ ਦਿਨਾਂ ’ਚ ਕਈ ਕਾਂਗਰਸੀ ਅਕਾਲੀ ਦਲ ’ਚ ਸ਼ਾਮਿਲ ਹੋਣਗੇ : ਸੁਖਬੀਰ

image ਚੰਡੀਗੜ੍ਰ, 2 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਆਉਂਦੇ ਕੁਝ ਦਿਨਾਂ ਵਿਚ ਕਾਂਗਰਸ ਪਾਰਟੀ ਦੇ ਕਈ ਸੀਨੀਅਰ ਨੇਤਾ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਲਈ ਤਿਆਰ ਹਨ ਅਤੇ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਿਰਾਸ਼ਾ ਦੇ ਆਲਮ ਵਿਚ ‘ਘਰ ਵਾਪਸੀ’ ਲਈ ਕੀਤੀਆਂ ਜਾ ਰਹੀਆਂ ਅਪੀਲਾਂ ਦਾ ਨੇਤਾਵਾਂ ’ਤੇ ਕੋਈ ਅਸਰ ਨਹੀਂ ਹੋਵੇਗਾ।ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ  ਇਥੇ ਜਾਰੀ ਕੀਤੇ ਇਕ ਬਿਆਨ ਵਿਚ ਕਿਹਾ ਕਿ ਕਾਂਗਰਸ ਦੇ ਨੇਤਾ ਮੈਨੂੰ ਵਾਰ ਵਾਰ ਫੋਨ ਕਰ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਦੀ ਇੱਛਾ ਪ੍ਰਗਟ ਕਰ ਰਹੇ ਹਨ।  ਉਹਨਾਂ ਕਿਹਾ ਕਿ ਕਈ ਕਾਂਗਰਸੀ ਨੇਤਾ ਤਾਂ ਖੁਦ ਉਹਨਾਂ ਦੇ ਘਰ ਆ ਕੇ ਤੁਰੰਤ ਅਕਾਲੀ ਦਲ ਵਿਚ

ਸ਼ਾਮਲ ਕਰਨ ਦੀ ਅਪੀਲ ਕਰ ਰਹੇ ਹਨ ਤੇ ਜਿਸ ਢ ੰਗ ਨਾਲ ਕਾਂਗਰਸ ਦੇ ਸੀਨੀਅਰ ਨੇਤਾ ਪਾਰਟੀ ਛੱਡ ਕੇ ਆ ਰਹੇ ਹਨ, ੳ ੁਸਨੂੰ ਵੇਖ ਕੇ ਮੈਂ ਉਤਸ਼ਾਹਿਤ ਹਾਂ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿਾ  ਸੀਨੀਅਰ ਕਾਂਗਰਸੀ ਨੇਤਾਵਾਂ ਵੱਲੋਂ ਕੀਤੀ ਅਪੀਲ ਦੇ ਮੱਦੇਨਜ਼ਰ ਉਹ ਆਉਂਦੇ ਦਿਨਾਂ ਵਿਚ ਮੀਡੀਆ ਦੇ ਰੂ ਬ ਰੂ ਹੋ ਕੇ ਇਹਨਾਂ ਨੇਤਾਵਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਕਰਨਗੇ। ਉਹਨਾਂ ਕਿਹਾ ਕਿ ਜ਼ਮੀਨੀ ਪੱਧਰ ਦੇ ਕਾਂਗਰਸੀ ਨੇਤਾਵਾਂ ਵੱਲੋਂ ਪਾਰਟੀ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਕ੍ਰਮ ਪਿਛਲੇ ਦੋ ਸਾਲ ਤੋਂ ਚਲ ਰਿਹਾ ਸੀ। ਪਿੰਡ ਤੇ ਬਲਾਕ ਪੱਧਰ ਦੇ ਜ਼ਮੀਨ ਨਾਲ ਜੁੜੇ ਕਾਂਗਰਸੀ ਨੇਤਾਵਾਂ ਦੇ ਪਾਰਟੀ ਛੱਡਣ ਦੇ ਕ੍ਰਮ ਨੂੰ ਵੇਖਦਿਆਂ ਹੁਣ ਸੀਨੀਅਰ ਨੇਤਾ ਵੀ ਕਾਂਗਰਸ ਪਾਰਟੀ ਛੱਡਣੀ ਚਾਹੁੰਦੇ ਹਨ।
ਸ੍ਰੀ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ‘ਘਰ ਵਾਪਸੀ’ ਲਈ ਕੀਤੀਆਂ ਅਪੀਲਾਂ ਨੂੰ ਹਾਸੋਹੀਣੀ ਕਰਾਰ ਦਿੱਤਾ। ਉਹਨਾਂ ਕਿਹਾ ਕਿ ਅਮਰਿੰਦਰ ਸਿੰਘ ਨੂੰ ਇਹ ਅਪੀਲ ਕਰਨ ਦਾ ਅਧਿਕਾਰ ਹੀ ਨਹੀਂ ਹੈ ਕਿਉਂਕਿ ਉਹ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦਾ ਮੁਕਾਬਲਾ ਪ੍ਰਤਾਪ ਸਿੰਘ ਬਾਜਵਾ ਕੋਲੋਂ ਹਾਰ ਚੁੱਕੇ ਹਨ। ਦੂਜਾ ਪਿਛਲੇ ਇਕ ਸਾਲ ਤੋਂ ਉਹ ਪੰਜਾਬ ਵਿਚੋਂ ਗਾਇਬ ਹਨ। ਕਾਂਗਰਸ ਦਾ ਕੇਡਰ ਉਹਨਾਂ ’ਤੇ ਕਿਵੇਂ ਵਿਸ਼ਵਾਸ ਕਰ ਸਕਦਾ ਹੈ ਕਿਉਂਕਿ ਇਹ ਅਪੀਲਾਂ ਉਹਨਾਂ ਵੱਲੋਂ ਉਦੋਂ ਕੀਤੀਆਂ ਜਾ ਰਹੀਆਂ ਹਨ ਜਦੋਂ ਉਹਨਾਂ ਵੱਲੋਂ ਮਨਾ ਕਰਨ ਦੇ ਬਾਵਜੂਦ ਉਹਨਾਂ ਨੂੰ ਅੰਮ੍ਰਿਤਸਰ ਤੋਂ ਚੋਣ ਲੜਨ ਲਈ ਮਜਬੂਰ ਕੀਤਾ ਗਿਆ ਹੈ। ਉਹਨਾਂ ਕਿਹਾ ਕਿ  ਪਿਛਲੀਆਂ ਵਿਧਾਨ ਸਭਾ ਚੋਣਾਂ ਵੇਲੇ ਰਾਜੇ ਦੀ ਪ੍ਰਧਾਨਗੀ ਵੇਲੇ ਹੀ ਕਾਂਗਰਸ ਵਰਕਰਾਂ ਨੇ ਵੱਡੀ ਪੱਧਰ   ’ਤੇ ਕਾਂਗਰਸ ਛੱਡੀ ਸੀ।  ਉਹਨਾਂ ਕਿਹਾ ਕਿ ਉਹਨਾਂ ਦਾ ਵਤੀਰਾ ਰੋਮਨ ਸਮਰਾਟ ਨੀਰੋ ਵਾਂਗ ਰਿਹਾ ਹੈ ਅਤੇ ਆਪਣੀ ਪਾਰਟੀ ਦੇ ਵਰਕਰਾਂ ਦੀਆਂ ਜ਼ਰੂਰਤਾਂ ਤੋਂ ਉਹ ਪੂਰੀ ਤਰ੍ਹਾਂ ਅਨਜਾਣ ਹਨ।  ਜੋ ਉਹਨਾਂ ਦੇ ਤਰਲੇ ਕੱਢਦੇ ਰਹੇ ਪਰ ਅਮਰਿੰਦਰ ਸਿੰਘ ਨੇ ਵਰਕਰਾਂ ਦੀ ਇਕ ਨਾ ਸੁਣੀ। ਸ੍ਰੀ ਬਾਦਲ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਤੁਸੀਂ ਆਮ ਸਾਧਾਰਣ ਪਾਰਟੀ ਵਰਕਰ ਦੀ ਕੀਮਤ ਸਮਝਣ ਲੱਗੇ ਹੋ ਜਿਸ ਨਾਲ ਤੁਹਾਡੇ ਅਤੇ ਡੁਹਾਡੀ ਸ਼ਾਹੀ ਜੁੰਡਲੀ   ਦਾ ਰਵੱਈਆ ਹਮੇਸ਼ਾ ਅਪਮਾਨਜਨਕ ਰਿਹਾ ਹੈ। ਉਹਨਾਂ ਕਿਹਾ ਕਿ ਆਮ ਸਾਧਾਰਣ ਵਰਕਰ ਹੀ ਇਕ ਸਿਆਸਤਦਾਨ ਨੂੰ ਫਰਜ਼ ਤੋਂ ਅਰਸ਼ ’ਤੇ  ਅਤੇ ਅਰਸ਼ ਤੋਂ ਫਰਜ਼ ’ਤੇ ਲਿਆਉਣ ਵਿਚ ਅਹਿਮ ਭੂਮਿਕਾ ਅਦਾ ਕਰਦੇ ਹਨ ਅਤੇ ਇਸ ਗੱਲ ਦਾ ਅਹਿਸਾਸ ਉਹਨਾਂ ਨੂੰ ਅੰਮ੍ਰਿਤਸਰ ਦੀ ਚੋਣ ਵਿਚ ਹੋ ਜਾਵੇਗਾ। ਉਹਨਾਂ ਕਿਹਾ ਕਿ ਉਹ ਅਮਰਿੰਦਰ ਸਿੰਘ ਦਾ ਦੁਖ ਸਮਝ ਸਕਦੇ ਹਨ ਜਿਹਨਾਂ ਦੀ ਚੋਣ ਮੁਹਿੰਮ ਤੋਂ ਆਮ ਸਾਧਾਰਣ ਵਰਕਰ ਨੇ ਪਹਿਲਾਂ ਹੀ ਦੂਰੀ ਬਣਾਈ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦਿੱਤੀ ਉਹ ਆਪਣਾ ਤੌਰ ਤਰੀਕਾ ਬਦਲ ਲੈਣ ਅਤੇ ਆਮ ਸਾਧਾਰਣ ਵਰਕਰ ਦਾ ਵਿਸ਼ਵਾਸ ਜਿੱਤਣ ਲਈ ਸਿਆਸਤ ਵਿਚ ਨਵੇਂ ਸਿਰੇ ਤੋਂ ਜੁਟ ਜਾਣ। ਉਹਨਾਂ ਕਿਹਾ ਕਿ ਤੁਸੀਂ ਸੰਗਤ ਦਰ ਸ਼ਨ ਪ੍ਰੋਗਰਾਮਾਂ ਦਾ ਮਖੌਲ ਉਡਾਇਆ ਸੀ ਤੇ  ਸੰਗਤ ਦੇ ਦਰਸ਼ਨਾਂ ਨਾਲ ਹੀ ਸਰਕਾਰ ਕਾਂਗਰਸੀਆਂ ਸਮੇਤ ਲੋਕਾਂ ਦੇ ਦਿਲਾਂ ਦੇ ਨੇੜੇ ਪਹੁੰਚੀ ਜਿਹਨਾਂ ਨੂੰ ਹੁਣ ਤੁਹਾਡੀ ਵੰਡ ਪਾਊ ਤੇ ਮੌਕਾ ਪ੍ਰਸਤ ਰਾਜਨੀਤੀ ਦੀ ਸਮਝ ਆ ਗਈ ਹੈ।

Send this to a friend