June 26, 2026 12:20 pm

40 ਲੱਖ ਦੀ ਕੀਮਤ ਦੇ 30 ਕੁਇੰਟਲ ਡੋਡੇ ਚੂਰਾ ਪੋਸਤ ਸਮੇਤ ਦੋ ਗ੍ਰਿਫ਼ਤਾਰ

image ਜ¦ਧਰ, 2 ਅਪ੍ਰੈਲ (ਬਲਵਿੰਦਰ ਕੁਮਾਰ)-ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਜ¦ਧਰ ਸਿਟੀ ਪੁਲਿਸ ਨੇ ਦੋ ਵਿਅਕਤੀਆਂ ਪਾਸੋਂ 40 ਲੱਖ ਦੀ ਕੀਮਤ ਦੇ 30 ਕੁਇੰਟਲ ਡੋਡੇ ਚੂਰਾ ਪੋਸਤ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਏ. ਡੀ. ਸੀ. ਪੀ ਸਿਟੀ-2 ਸ੍ਰੀ ਪਰਮਿੰਦਰ ਸਿੰਘ ਭੰਡਾਲ ਨੇ ਅੱਜ ਥਾਣਾ ਡਵੀਜ਼ਨ ਨੰ: 7 ਵਿਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਏ. ਸੀ. ਪੀ ਮਾਡਲ ਟਾਊਨ ਜ¦ਧਰ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ ਦੀ ਜ਼ੇਰੇ ਨਿਗਰਾਨੀ ਹੇਠ ਇੰਸਪੈਕਟਰ ਹਰਪਾਲ ਸਿੰਘ ਗਰੇਵਾਲ ਮੁੱਖ ਥਾਣਾ ਅਫ਼ਸਰ ਥਾਣਾ ਡਵੀਜ਼ਨ ਨੰਬਰ 7 ਨੇ ਪੁਲਿਸ ਪਾਰਟੀ ਸਮੇਤ ਬੀਤੀ ਸ਼ਾਮ 66 ਫੁੱਟੀ ਰੋਡ ਨੇੜੇ ਵਾਈਟ ਡਾਇਮੰਡ ’ਤੇ ਨਾਕਾਬੰਦੀ ਦੌਰਾਨ ਇਕ ਖਾਸ ਮੁਖਬਰ ਦੀ ਇਤਲਾਹ ’ਤੇ ਜ¦ਧਰ ਸ਼ਹਿਰ ਵਾਲੇ

ਪਾਸਿਓਂ ਸੀ. ਟੀ ਇੰਸਟੀਚਿਊਟ ਵਾਲੇ ਪਾਸੇ ਜਾ ਰਹੀ ਗੱਡੀ ਨੰਬਰ ਪੀ ਬੀ 04 ਕੇ 9831 ਕੈਂਟਰ ਟਾਟਾ 1109 ਦੀ ਚੈਕਿੰਗ ਦੌਰਾਨ ਇਸ ਵਿਚੋਂ 100 ਬੋਰੀਆਂ ਡੋਡੇ ਚੂਰਾ ਪੋਸਤ ਬਰਾਮਦ ਕਰਕੇ ਗੱਡੀ ਵਿਚ ਸਵਾਰ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਦੀ ਪਛਾਣ ਮੰਗਲ ਸਿੰਘ ਉਫ ਮੰਗਾ ਪੁੱਤਰ ਜੋਗਾ ਸਿੰਘ ਵਾਸੀ ਬਿਲਗਾ ਜ਼ਿਲ੍ਹਾ ਜ¦ਧਰ ਅਤੇ ਇੰਦਰਜੀਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਪਿੰਡ ਲੋਹਗੜ੍ਹ ਥਾਣਾ ਮਹਿਤਪੁਰ ਜ਼ਿਲ੍ਹਾ ਜ¦ਧਰ ਵਜੋਂ ਹੋਈ ਹੈ। ਸ੍ਰੀ ਭੰਡਾਲ ਨੇ ਦੱਸਿਆ ਕਿ ਮੰਗਲ ਸਿੰਘ ਉਰਫ ਮੰਗਾ ’ਤੇ ਪਹਿਲਾਂ ਵੀ ਥਾਣਾ ਫਿਲੌਰ ਵਿਚ 23 ਬੋਰੀਆਂ ਡੋਡੇ ਚੂਰਾ ਪੋਸਤ ਦਾ ਐਨ. ਡੀ. ਪੀ. ਐਸ ਐਕਟ ਤਹਿਤ ਪਰਚਾ ਦਰਜ ਹੈ। ਪੁੱਛਗਿੱਛ ਦੌਰਾਂਨ ਉਨ੍ਹਾਂ ਦੱਸਿਆ ਕਿ ਇਹ ਡੋਡੇ ਚੂਰਾ ਪੋਸਤ ਉਹ ਇੰਦੌਰ ਨੇੜਿਓਂ ਲਿਆੳਂੁਦੇ ਹਨ ਅਤੇ ਇਸ ਨੂੰ ਨਕੋਦਰ ਨੇੜੇ ਬਿੰਦਰ ਸਿੰਘ ਨਾਮ ਦੇ ਆਦਮੀ ਕੋਲ ਪਹੁੰਚਾਉਣਾ ਸੀ। ਸ੍ਰੀ ਭੰਡਾਲ ਨੇ ਦੱਸਿਆ ਕਿ ਇਨ੍ਹਾਂ ਖਿਲਾਫ਼ ਥਾਣਾ ਡਵੀਜ਼ਨ ਨੰ: 7 ਵਿਚ ਮੁਕੱਦਮਾ ਨੰਬਰ 37 ਜੁਰਮ 15-61-85 ਐਨ. ਡੀ. ਪੀ. ਐਸ ਐਕਟ ਦਰਜ ਕੀਤਾ ਗਿਆ ਹੈ ਅਤੇ ਅਦਾਲਤ ਵਿਚ ਪੇਸ਼ ਕਰਕੇ ਇਨ੍ਹਾਂ ਦਾ ਰਿਮਾਂਡ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

Send this to a friend