June 26, 2026 12:20 pm

ਪੁਰਾਣੇ ਮਕਾਨ ਦੀ ਅਚਾਨਕ ਛੱਤ ਡਿੱਗਣ ਨਾਲ ਮਾਸੂਮ ਬੱਚੀ ਦੀ ਮੌਤ, ਦੋ ਜ਼ਖ਼ਮੀ

ਕੋਟਕਪੂਰਾ, 2 ਅਪ੍ਰੈਲ (ਡਾ. ਧੁੰਨਾ)-ਸਥਾਨਿਕ ਸ਼ਹਿਰ ਵਿੱਚ ਇੱਕ ਪੁਰਾਣੇ ਮਕਾਨ ਦੀ ਅਚਾਨਕ ਛੱਤ ਡਿੱਗਣ ਨਾਲ ਇੱਕ ਮਾਸੂਮ ਬੱਚੀ ਦੀ ਮੌਤ ਅਤੇ ਉਸਦੇ ਮਾਤਾ-ਪਿਤਾ ਜ਼ਖ਼ਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ’ਚ ਘਾਸੀ ਰਾਮ ਗਲੀ, ਵਾਰਡ ਨੰਬਰ 8 ਦਾ ਵਸਨੀਕ ਅਨਿਲ ਕੁਮਾਰ ਪੁੱਤਰ ਰਤਨ ਲਾਲ ਉਮਰ 40 ਸਾਲ ਆਪਣੀ ਪਤਨੀ ਪੂਨਮ ਰਾਣੀ, ਬੇਟੀਆਂ ਮੰਨੂੰ ਉਮਰ 4 ਸਾਲ ਤੇ ਆਂਚਲ ਉਮਰ ਇੱਕ ਸਾਲ ਨਾਲ ਆਪਣੇ ਘਰ ਵਿੱਚ ਸੁੱਤਾ ਪਿਆ ਸੀ ਤਾਂ ਰਾਤ ਨੂੰ ਕਰੀਬ 10:30 ਵਜੇ ਮਕਾਨ ਦੀ ਅਚਾਨਕ ਛੱਤ ਡਿਗ ਪਈ ਅਤੇ ਉਸਦਾ ਮਲਬਾ ਉਨ੍ਹਾਂ ’ਤੇ ਆ ਡਿੱਗਾ, ਜਿਸ ਨਾਲ ਮਾਸੂਮ ਬੱਚੀ ਆਂਚਲ ਦੀ ਮੌਕੇ ’ਤੇ ਮੌਤ ਹੋ ਗਈ, ਉਸਦੇ ਮਾਤਾ-ਪਿਤਾ ਦੇ ਗੰਭੀਰ ਸੱਟਾਂ ਲੱਗੀਆਂ ਹਨ, ਜੋ ਕਿ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਪਣਾ ਇਲਾਜ ਕਰਵਾ ਰਹੇ ਹਨ, ਇਸ ਘਟਨਾ ਵਿੱਚ ਬੱਚੀ ਮੰਨੂੰ ਦਾ ਪੂਰੀ ਤਰ੍ਹਾਂ ਨਾਲ ਬਚਾਅ ਹੋ ਗਿਆ। ਪੱਤਰਕਾਰਾਂ ਦੀ ਟੀਮ ਨੇ ਜਦ

ਮੌਕੇ ’ਤੇ ਜਾ ਕੇ ਵੇਖਿਆ ਤਾਂ ਟਾਇਲਾਂ ਬੱਤਿਆਂ ਵਾਲੇ ਮਕਾਨ ਦੀ ਹਾਲਤ ਖ਼ਸਤਾ ਨਜ਼ਰ ਆਈ, ਜਿਸ ਕਾਰਨ ਇਹ ਘਟਨਾ ਵਾਪਰ ਗਈ। ਜ਼ਖ਼ਮੀ ਅਨਿਲ ਕੁਮਾਰ ਦੇ ਭਰਾ ਆਸ਼ੂ ਕੁਮਾਰ ਨੇ ਦੱਸਿਆ ਕਿ ਰਾਤ ਸਮੇਂ ਉਨ੍ਹਾਂ ਵੱਲੋਂ ਸਿਹਤ ਵਿਭਾਗ ਦੀ ਗੱਡੀ ਨੰਬਰ-108 ਦੀਆਂ ਸੇਵਾਵਾਂ ਲੈਣ ਲਈ ਜਦ ਸੰਪਰਕ ਕੀਤਾ ਗਿਆ ਤਾਂ ਉਹ ਮੌਕੇ ’ਤੇ ਨਹੀਂ ਆਏ, ਜਿਸ ਕਰਕੇ ਉਨ੍ਹਾਂ ਨੂੰ ਆਪਣੇ ਤੌਰ ’ਤੇ ਜ਼ਖ਼ਮੀਆਂ ਨੂੰ ਇਲਾਜ ਵਾਸਤੇ ਲਿਜਾਣ ਦਾ ਪ੍ਰਬੰਧ ਕਰਨਾ ਪਿਆ।

Send this to a friend