ਚੰਡੀਗੜ, 26 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਸਿਖਿਆ ਮੰਤਰੀ ਸ੍ਰੀ ਓ.ਪੀ. ਸੋਨੀ ਨੇ ਅਜ ਪੰਜਾਬ ਭਰ ਦੇ ਜ਼ਿਲਾ ਸਿਖਿਆ ਅਧਿਕਾਰੀਆਂ (ਡੀ.ਈ.ਓਜ਼) ਨਾਲ ਮੁਲਾਕਾਤ ਕੀਤੀ ਅਤੇ ਆਖਿਆ ਕਿ ਜੇ ਇਸ ਵਰੇ ਸਕੂਲਾਂ ਦੇ ਨਤੀਜੇ ਮਾੜੇ ਆਏ ਤਾਂ ਡੀ.ਈ.ਓਜ਼. ਤੇ ਪ੍ਰਿੰਸੀਪਲ ਜ਼ਿੰਮੇਵਾਰ ਹੋਣਗੇ। ਉਨਾਂ ਨਾਲ ਹੀ ਕਿਹਾ ਕਿ ਜਿਨਾਂ ਸਕੂਲਾਂ ਦੀਆਂ ਇਮਾਰਤਾਂ ਅਸੁਰਖਿਅਤ ਹਨ, ਉਨਾਂ ਦੀ ਸੂਚੀ ਭੇਜੀ ਜਾਵੇ। ਇਕ ਸਾਲ ਵਿਚ ਸਾਰੇ ਸਕੂਲਾਂ ਦੀਆਂ ਇਮਾਰਤਾਂ ਨਵੀਆਂ ਬਣਾਈਆਂ ਜਾਣਗੀਆਂ।ਸਿਖਿਆ ਮੰਤਰੀ ਨੇ ਡੀ.ਈ.ਓਜ਼. ਨੂੰ ਹਲਾਸ਼ੇਰੀ ਦਿਤੀ ਕਿ ਉਹ ਚੰਗੇ ਨਤੀਜਿਆਂ ਲਈ ਆਪ ਜਾ ਕੇ ਸਕੂਲਾਂ ਦੀ ਜਾਂਚ ਕਰਨ ਅਤੇ ਅਧਿਆਪਕਾਂ ਤੇ ਹੋਰ ਸਟਾਫ਼ ਦਾ ਸਮੇਂ ਸਿਰ ਸਕੂਲਾਂ ਵਿਚ ਪੁਜਣਾ ਯਕੀਨੀ ਬਣਾਉਣ।
ਉਨਾਂ ਕਿਹਾ ਕਿ ਕਈ ਸਕੂਲਾਂ ਵਿਚ ਅਧਿਆਪਕਾਂ ਤੇ ਹੋਰ ਮੁਲਾਜ਼ਮਾਂ ਦੀਆਂ ਖ਼ਾਲੀ ਆਸਾਮੀਆਂ ਦਾ ਮੁਦਾ ਧਿਆਨ ਵਿਚ ਆਉਣ ਉਤੇ ਸ੍ਰੀ ਸੋਨੀ ਨੇ ਆਦੇਸ਼ ਦਿਤਾ ਕਿ ਬਣਦੀਆਂ ਤਰਕੀਆਂ ਤੇ ਰੈਸ਼ਨੇਲਾਈਜ਼ੇਸ਼ਨ ਨਾਲ ਇਹ ਆਸਾਮੀਆਂ ਭਰੀਆਂ ਜਾਣ। ਦਰਜਾ ਚਾਰ ਤੇ ਹੋਰ ਮੁਲਾਜ਼ਮਾਂ ਦਾ ਪ੍ਰਬੰਧ ਡੀ.ਈ.ਓਜ਼ ਨੂੰ ਆਪਣੇ ਪਧਰ ਉਤੇ ਕਰਨ ਲਈ ਆਖਿਆ ਗਿਆ।ਦਰਜਾ ਚਾਰ ਤੇ ਹੋਰ ਮੁਲਾਜ਼ਮਾਂ ਦਾ ਪ੍ਰਬੰਧ ਡੀ.ਈ.ਓਜ਼ ਨੂੰ ਆਪਣੇ ਪਧਰ ਉਤੇ ਕਰਨ ਲਈ ਆਖਿਆ ਗਿਆ। ਉਨਾਂ ਕਿਹਾ ਕਿ ਪ੍ਰੀਖਿਆ ਕੇਂਦਰ ਬਣਾਉਣ ਵੇਲੇ ਇਸ ਗਲ ਦਾ ਧਿਆਨ ਰਖਿਆ ਜਾਵੇ ਕਿ ਕਿਸੇ ਵਿਦਿਆਰਥੀ ਨੂੰ ਤਿੰਨ ਕਿਲੋਮੀਟਰ ਤੋਂ ਵਧ ਦੂਰ ਨਾ ਜਾਣਾ ਪਵੇ। ਜ਼ਿਲਾ ਸਿਖਿਆ ਅਧਿਕਾਰੀਆਂ ਦੀਆਂ ਹੋਰ ਮੰਗਾਂ ਉਤੇ ਸਿਖਿਆ ਮੰਤਰੀ ਨੇ ਪੰਜ ਡੀ.ਈ.ਓਜ਼. ਉਤੇ ਆਧਾਰਤ ਇਕ ਕਮੇਟੀ ਬਣਾਉਣ ਲਈ ਕਿਹਾ, ਜੋ ਉਨਾਂ ਦੀਆਂ ਸਮਸਿਆਵਾਂ ਦਾ ਨਿਬੇੜੇ ਹੇਠਲੇ ਪਧਰ ਉਤੇ ਹੀ ਕਰੇਗੀ।ਇਸ ਮੌਕੇ ਡੀ.ਜੀ.ਐਸ.ਈ. ਪ੍ਰਸ਼ਾਂਤ ਕੁਮਾਰ ਗੋਇਲ, ਡੀ.ਪੀ.ਆਈ. (ਸੈਕੰਡਰੀ) ਸੁਖਜੀਤਪਾਲ ਸਿੰਘ, ਡੀ.ਪੀ.ਆਈ. (ਐਲੀਮੈਂਟਰੀ) ਇੰਦਰਜੀਤ ਸਿੰਘ ਅਤੇ ਸਿਖਿਆ ਮੰਤਰੀ ਦੇ ਓ.ਐਸ.ਡੀ. ਡੀ.ਐਸ. ਸਰੋਆ ਹਾਜ਼ਰ ਸਨ।