June 13, 2026 10:09 am

ਦਿੱਲੀ ’ਚ ਰਿਮੋਟ ਨਾਲ ਬੰਬ ਧਮਾਕੇ ਕਰਨ ਦੀ ਸਾਜ਼ਿਸ਼ ਨਾਕਾਮ ਕਰਨ ਦਾ ਦਾਅਵਾ

ਭਾਰੀ ਮਾਤਰਾ ’ਚ ਬਾਰੂਦੀ ਸਾਜੋ-ਸਾਮਾਨ ਬ੍ਰਾਮਦ ਝ 10 ਫੜੇ

ਨਵੀਂ ਦਿਲੀ, 26 ਦਸੰਬਰ- ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਅਜ ਵਡੀ ਕਾਰਵਾਈ ਕਰਦਿਆਂ 17 ਵਖ-ਵਖ ਥਾਈਂ ਛਾਪੇ ਮਾਰ ਕੇ 10 ਸ਼ਕੀ ਅਤਵਾਦੀ ਗ੍ਰਿਫ਼ਤਾਰ ਕੀਤੇ ਹਨ। ਇਨ੍ਹਾਂ ਕੋਲੋਂ ਰਾਕੇਟ ਲਾਂਚਰ ਸਮੇਤ ਵਡੀ ਮਾਤਰਾ ’ਚ ਵਿਸਫੋਟਕ ਸਮਗਰੀ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ ਸ਼ਕੀਆਂ ਕੋਲੋਂ 7.5 ਲਖ ਦੀ ਨਕਦੀ ਵੀ ਮਿਲੀ ਹੈ। ਐਨ.ਆਈ.ਏ. ਦੇ ਆਈ.ਜੀ. ਆਲੋਕ ਮਿਤਲ ਨੇ ਪ੍ਰੈਸ ਕਾਨਫਰੰਸ ਕਰਕੇ ਦਸਿਆ ਕਿ ਸ਼ਕੀ ਲੋਕ ਵਿਦੇਸ਼ ’ਚ ਬੈਠੇ ਹੈਂਡਲਰ ਨਾਲ ਲਗਾਤਾਰ ਸੰਪਰਕ ਵਿਚ ਰਹਿੰਦੇ ਸਨ। ਇਨ੍ਹਾਂ ਦਾ ਅੱਤਵਾਦੀ ਸੰਗਠਨ ਆਈ.ਐਸ. ਨਾਲ ਵੀ ਸਬੰਧ ਹੈ। ਇਹ ਲੋਕ ਕਿਸੇ ਵਡੀ ਅਤਵਾਦੀ ਘਟਨਾ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਸਨ। ਵਿਸਫੋਟਕ, ਖ਼ਤਰਨਾਕ ਹਥਿਆਰਾਂ ਤੇ ਨਕਦੀ ਤੋਂ ਇਲਾਵਾ ਇਨ੍ਹਾਂ ਕੋਲੋਂ 100 ਮੋਬਾਈਲ ਫੋਨ, 150 ਦੇ ਕਰੀਬ ਸਿਮ ਕਾਰਡ ਤੇ ਵਡੀ ਗਿਣਤੀ ਮੈਮਰੀ ਕਾਰਡ ਵੀ ਬਰਾਮਦ ਕੀਤੇ ਗਏ ਹਨ। ਆਲੋਕ ਮਿਤਲ ਨੇ ਦਸਿਆ ਕਿ ਮੁਫਤੀ ਸੋਹੇਲ ਨਾਂਅ ਦਾ ਵਿਅਕਤੀ ਇਸ ਗੈਂਗ ਦਾ ਲੀਡਰ ਹੈ ਜੋ ਦਿਲੀ ਦੇ ਜ਼ਾਫਰਾਬਾਦ ਵਿਚ ਰਹਿੰਦਾ ਹੈ। ਸੋਹੇਲ ਪੂਰੇ ਗਰੁਪ ਨੂੰ ਨਿਰਦੇਸ਼ ਦੇ ਰਿਹਾ ਸੀ। ਇਨ੍ਹਾਂ ਅਤਵਾਦੀਆਂ ਨੇ ਵਡੀ ਗਿਣਤੀ ਬੰਬ ਬਣਾਉਣੇ ਸੀ। ਇਨ੍ਹਾਂ ਦੀ ਗ੍ਰਿਫ਼ਤਾਰੀ ਦਿਲੀ ਦੇ ਸੀਲਮਪੁਰ, ਅਮਰੋਹਾ, ਮੇਰਠ, ਲਖਨਊ ਅਤੇ ਹਾਪੁੜ ਤੋਂ ਹੋਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਪੁਛਗਿਛ ਤੋਂ ਬਾਅਦ ਹੋਰ ਲੋਕਾਂ ਦੀ ਗ੍ਰਿਫ਼ਤਾਰੀ ਦੀ ਵੀ ਸੰਭਾਵਨਾ ਹੈ। 17 ਥਾਵਾਂ ’ਤੇ ਕੀਤੀ ਛਾਪੇਮਾਰੀ ਦੌਰਾਨ ਐਨ.ਆਈ.ਏ. ਨੂੰ 120 ਅਲਾਰਮ ਘੜੀਆਂ ਲਭੀਆਂ ਹਨ। ਇਸ ਤੋਂ ਪਤਾ ਲਗਦਾ ਹੈ ਕਿ ਇਹ ਲੋਕ ਬਹੁਤ ਸਾਰੇ ਮਨੁੱਖੀ ਬੰਬ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ।।ਇਸ ਤੋਂ ਇਲਾਵਾ 12 ਪਿਸਤੌਲ 25 ਕਿਲੋ ਧਮਕੇਬਾਜ ਸਮਗਰੀ, 100 ਮੋਬਾਈਲ, 135 ਸਿਮ, 1 ਰਾਕੇਟ ਲਾਉਂਚਰ ਅਤੇ 112 ਕਲਾਕ ਬਰਾਮਦ ਕੀਤੇ ਗਏ ਹਨ।

Send this to a friend