ਕੇਂਦਰੀ ਮੰਤਰੀ ਹਰਸਿਮਰਤ ਕੋਰ ਬਾਦਲ ਅਤੇ ਰਾਜ ਸਭਾ ਮੈਂਬਰ ਬਲਵਿੰਦਰ ਭੂੰਦੜ ਵੀ ਰਹੇ ਮੋਜੂਦ
ਸਰਦੂਲਗੜ੍ਹ 25 ਦਸੰਬਰ (ਵਿਪਨ ਗੋਇਲ)- ਲੋਕ ਸਭਾ ਦੀਆ ਚੋਣਾਂ ਨੂੰ ਨਜਦੀਕ ਆਉਦੇ ਦੇਖ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸ਼੍ਰ.ਸੁਖਬੀਰ ਸਿੰਘ ਬਾਦਲ ਵੱਲੋ ਵੱਖ-ਵੱਖ ਹਲਕਿਆਂ ਵਿੱਚ ਕੀਤੀ ਜਾ ਰਹੀ ਵਰਕਰਾਂ ਨਾਲ ਮਿਲਣੀ ਦੇ ਤਹਿਤ ਅੱਜ ਹਲਕਾ ਸਰਦੂਲਗੜ੍ਹ ਦੇ ਸ਼ਹਿਨਾਈ ਪੈਲੇਸ ਵਿੱਚ ਹਲਕਾ ਸਰਦੂਲਗੜ੍ਹ ਦੇ 95 ਪਿੰਡਾ ਦੇ ਅਕਾਲੀ ਦਲ ਦੇ ਵਰਕਰਾਂ ਨਾਲ ਮਿਲਣੀ ਕੀਤੀ ਗਈ।ਉਂਨਾਂ ਨਾਲ ਇਸ ਮੋਕੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੋਰ ਬਾਦਲ,ਮੈਂਬਰ ਰਾਜ ਸਭਾ ਬਲਵਿੰਦਰ ਸਿੰਘ ਭੂੰਦੜ ਅਤੇ ਦਿਲਰਾਜ ਸਿੰਘ ਭੂੰਦੜ ਵਿਧਾਇਕ ਸਰਦੂਲਗੜ੍ਹ ਵੀ ਮੋਜੂਦ ਸਨ। ਇਸ ਸਮਾਗਮ ਵਿੱਚ ਅਕਾਲੀ ਦਲ ਦੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ।ਪਾਰਟੀ ਵਰਕਰਾਂ ਅਤੇ ਪਿੰਡਾ ਦੀਆ ਪੰਚਾਇਤਾ ਨੂੰ ਵੱਖ-ਵੱਖ ਟੋਲੀਆਂ ਦੇ ਰੂਪ ਵਿੱਚ ਬਿਠਾਇਆ ਗਿਆ ਸੀ।ਇਸ ਮੋਕੇ ਸੁਖਬੀਰ ਸਿੰਘ ਬਾਦਲ ਸਾਰੇ ਆਗੂਆ ਦੇ ਟੇਬਲਾਂ ਕੋਲ ਖੁਦ ਚੱਲ ਕੇ ਗਏ ਤੇ ਜਿਥੇ ਹਰ ਵਰਕਰ ਤੋ ਉਨਾਂ ਦੇ ਪਿੰਡ ਵਿੱਚਲੇ ਹਾਲਾਤਾਂ ਤੇ ਪਾਰਟੀ ਦੀ ਮੋਜੂਦਾ ਸਥਿਤੀ ਬਾਰੇ ਜਾਣਕਾਰੀ ਹਾਸਿਲ ਕੀਤੀ ਉਥੇ ਉਨਾਂ ਤੋ ਅਗਾਮੀ ਲੋਕ ਸਭਾ ਚੋਣਾਂ ਤੱਕ ਪਾਰਟੀ ਨੂੰ ਮਜਬੂਤੀ ਦੇਣ ਲਈ ਸੁਝਾਅ ਮੰਗੇ।ਪਾਰਟੀ ਵਰਕਰਾਂ ਨੇ ਆਪਣੀ ਗੱਲ ਖੁੱਲ ਕੇ ਸੁਖਬੀਰ ਸਿੰਘ ਬਾਦਲ ਕੋਲ ਰੱਖੀ।ਵਰਕਰਾਂ ਨੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਹੇਠ ਵਿਸ਼ਵਾਸ ਦਿਵਾਇਆ ਕਿ ਹਲਕਾ ਸਰਦੂਲਗੜ੍ਹ ਦੇ ਵਰਕਰ ਪਾਰਟੀ ਅਤੇ ਬਾਦਲ ਪਰਿਵਾਰ ਨਾਲ ਖੜੇ ਹਨ।ਇਸ ਮੋਕੇ ਸ੍ਰ. ਬਾਦਲ ਨੇ ਵਰਕਰਾਂ ਨੂੰ ਅਪੀਲ ਕਰਦਿਆ ਕਿਹਾ ਕਿ ਪਾਰਟੀ ਦੀ ਮਜਬੂਤੀ ਲਈ ਲੋਕ ਸਭਾ ਦੀਆ ਚੋਣਾਂ ਲਈ ਹੁਣੇ ਤੋ ਤਿਆਰੀਆਂ ਖਿੱਚ ਦੇਣ ਤਾਂ ਕਿ ਪਾਰਟੀ ਲੋਕ ਸਭਾ ਦੀਆਂ ਚੋਣਾਂ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕਰ ਸਕੇ।ਸ੍ਰ.ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਦੇ ਲੋਕ ਮੋਜੂਦਾ ਪੰਜਾਬ ਦੀ ਕਾਂਗਰਸ ਸਰਕਾਰ ਤੋ ਦੁੱਖੀ ਹਨ ਕਿਉ ਕਿ ਸਰਕਾਰ ਨੇ ਪਿਛਲੇ ਦੋ ਸਾਲਾਂ ਤੋ ਪੰਜਾਬ ਦੇ ਵਿਕਾਸ ਲਈ ਇੱਕ ਰੁਪਇਆ ਗ੍ਰਾਟ ਜਾਰੀ ਨਹੀ ਕੀਤੀ ਅਤੇ ਇੱਕ ਵੀ ਵਿਕਾਸ ਦਾ ਕੰਮ ਨਹੀ ਕੀਤਾ।ਇਸ ਮੋਕੇ ਤੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਉਨ੍ਹਾ ਨੇ ਕਿਹਾ ਕਿ ਪੰਚਾਇਤੀ ਚੋਣਾ ਵਿੱਚ ਸਰਕਾਰ ਨੇ ਜਿਆਦਾਤਰ ਪੰਚਾ ਸਰਪੰਚਾ ਦੇ ਕਾਂਗਜ਼ ਧੱਕੇ ਨਾਲ ਕੈਂਸਲ ਕਰ ਦਿੱਤੇ ਹਨ ਉਨ੍ਹਾ ਨੇ ਕਿਹਾ ਕਿ ਜੇਕਰ ਇਸ ਦੀ ਜਾਂਚ ਕਰਵਾਈ ਜਾਵੇ ਤਾਂ ਇਸ ਵਿੱਚ ਕਈ ਵੱਡੇ ਅਫਸਰ ਅਤੇ ਬੀ.ਡੀ.ਉ ਆਦਿ ਫਸਣਗੇ।ਇਸ ਮੋਕੇ ਤੇ ਉਨ੍ਹਾ ਨੂੰ ਪੁੱਛਿਆ ਗਿਆ ਕਿ ਲੁਧਿਆਣਾ ਵਿਖੇ ਅਕਾਲੀ ਵਰਕਰਾ ਵੱਲੋ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ ਤੇ ਕਾਲਿਖ ਪੋਚੀ ਗਈ ਹੈ ਇਸ ਲਈ ਸੁਖਬੀਰ ਸਿੰਘ ਬਾਦਲ ਮਾਫੀ ਮੰਗਣ ਤਾਂ ਉਨ੍ਹਾ ਨੇ ਕਿਹਾ ਕਿ ਅਗਰ ਕੈਪਟਨ ਅਮਰਿੰਦਰ ਸਿੰਘ ਸੱਚਾ ਸਿੱਖ ਹੈ ਤਾਂ ਉਹ ਆਪ ਖੁਦ ਗਾਂਧੀ ਪਰਿਵਾਰ ਤੇ ਕਾਲਿਖ ਪੋਚੇ ਜਿਨ੍ਹਾ ਨੇ ਹਜਾਰਾ ਸਿੱਖਾ ਦਾ ਕਤਲ ਕੀਤਾ ਹੈ ਉਨ੍ਹਾ ਨੇ ਕਿਹਾ ਕਿ ਕੈਪਟਨ ਵਰਗਾ ਮਾੜਾ ਵਿਆਕਤੀ ਕੋਈ ਨਹੀ ਹੋਣਾ ਜੋ ਹਜਾਰਾ ਸਿੱਖਾ ਦੇ ਕਾਤਿਲ ਗਾਂਧੀ ਪਰਿਵਾਰ ਦੀ ਹਮਾਇਤ ਕਰਦਾ ਹੈ। ਇਸ ਮੋਕੇ ਤਰਸੇਮ ਚੰਂਦ ਭੋਲੀ ਸਾਬਕਾ ਪ੍ਰਧਾਨ ਨਗਰ ਪੰਚਾਇਤ,ਜਤਿੰਦਰ ਜੈਨ ਬੋਬੀ ਪ੍ਰਧਾਨ ਨਗਰ ਪੰਚਾਇਤ,ਅਜੈ ਕੁਮਾਰ ਨੀਟਾ ਐਮ ਸੀ,ਬੋਹੜ ਸਿੰਘ ਝੰਡਾ ਕਲ਼ਾਂ,ਹਰਿੰਦਰ ਠੇਕੇਦਾਰ, ਸੁਨੀਲ ਜੈਨ ਕੱਪਾਂ,ਤਰਸੇਮ ਸਿੰਘ ਸਾਬਕਾ ਸਰਪੰਚ,ਜਗਦੀਪ ਸਿੰਘ ਢਿੱਲੋ,ਬਲਦੇਵ ਸਿੰਘ ਮੀਰਪੁਰ,ਸੁਖਦੇਵ ਸਿੰਘ ਚੈਨੇਵਾਲਾ,ਰਾਧੇ ਸ਼ਿਆਮ ਪ੍ਰਧਾਨ ਵਿਉਪਾਰ ਮੰਡਲ,ਸੰਤ ਰਾਮ ਮੀਰਪੁਰ,ਕੇਵਲ ਚੰਦ ਜੈਂ,ਪ੍ਰਾਣ ਨਾਥ ਜੈਨ,ਪ੍ਰੇਮ ਕੁਮਾਰ ਚੋਹਾਨ,ਹੇਮੰਤ ਹਨੀ,ਰਮਨਦੀਪ ਸਿੰਘ ਬੇਦੀ,ਜਰਮਲ ਸਿੰਘ ਆਦਿ ਮੋਜੂਦ ਸਨ
ਬੋਕਸ:- ਇਸ ਸਮਾਗਮ ਦੀ ਵਿਸ਼ੇਸ ਗੱਲ ਇਹ ਰਹੀ ਕਿ ਜਦ ਇਹ ਲੋਕ ਸੱਤਾ ਵਿੱਚ ਸਨ ਤਾਂ ਉਹ ਇਨ੍ਹਾ ਵਰਕਰਾ ਨੂੰ ਕੋਲ ਵੀ ਫੜਕਣ ਨਹੀ ਦਿੰਦੇ ਸਨ ਪਰੰਤੂ ਅੱਜ ਮਾਹੋਲ ਪੂਰਾ ਹੀ ਬਦਲਿਆ ਹੋਇਆ ਸੀ ਕਿ ਅੱਜ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੋਰ ਬਾਦਲ ਆਪ ਖੁਦ ਲੋਕਾ ਨਾਲ ਜਿੱਥੇ ਫੋਟੋਆ ਖਿੱਚਵਾ ਰਹੇ ਸਨ ਉਥੇ ਹੀ ਲੋਕ ਇਨ੍ਹਾ ਆਗੂਆ ਨਾਲ ਸੈਲਫੀਆਂ ਵੀ ਲੈਂਦੇ ਰਹੇ ਅਤੇ ਕਿਸੇ ਵੀ ਸਕਿਊਰਟੀ ਵਾਲਿਆ ਨੇ ਕਿਸੀ ਨੂੰ ਵੀ ਰੋਕਣ ਦੀ ਕੋਸ਼ਿਸ ਨਹੀ ਕੀਤੀ ਗਈ ਜਿਸ ਨਾਲ ਅੱਜ ਦੇ ਸਮਾਗਮ ਵਿੱਚ ਇੰਜ ਜਾਪਦਾ ਸੀ ਕਿ ਵਰਕਰਾਂ ਦੀਆ ਮੁਸ਼ਕਲਾ ਬਾਰੇ ਘੱਟ ਗੱਲਬਾਤ ਕੀਤੀ ਜਾਂ ਰਹੀ ਸੀ ਫੋਟੋ ਜਿਆਦਾ ਖਿੱਚੀਆ ਜਾ ਰਹੀਆ ਸਨ ਇਸ ਕੰਮ ਵਾਸਤੇ ਕਈ ਫੌਟੋ ਗ੍ਰਰਾਫ ਨਾਲ ਆਏ ਹੋਏ ਸਨ।