ਸ੍ਰੀ ਮਾਛੀਵਾੜਾ ਸਾਹਿਬ, 25 ਦਸੰਬਰ (ਜਗਰੂਪ ਸਿੰਘ ਮਾਨ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਆਮਦ ਨੂੰ ਲੈ ਕੇ ਸ੍ਰੀ ਮਾਛੀਵਾੜਾ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਪਿਛਲੇ ਦੋ ਦਿਨਾਂ ਤੋਂ ਜੁੜੀ ਸਲਾਨਾ ਸਭਾ ਅਜ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਸ਼ਹਿਰ ਵਿਚ ਨਗਰ ਕੀਰਤਨ ਸਜਾਏ ਗਏ ,ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ ਤੇ ਸ੍ਰੋਮਣੀ ਕਮੇਟੀ ਮੈਂਬਰ ਬੀਬੀ ਹਰਜਿੰਦਰ ਕੌਰ ਪਵਾਤ ਦੀ ਦੇਖ ਰੇਖ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿਚ ਇਹ ਨਗਰ ਕੀਰਤਨ ਸ਼ਹਿਰ ਦੇ ਮੇਨ ਬਜਾਰ ਵਿਚੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਤੋ ਸ਼ੁਰੂ ਹੋ ਕੇ ਗੁਰਦੁਆਰਾ ਸ੍ਰੀ ਚੁਬਾਰਾ ਸਾਹਿਬ,ਗੁਰਦੁਆਰਾ ਸ੍ਰੀ ਗਨੀ ਖਾਂ ਨਬੀ ਖਾਂ ਸਾਹਿਬ ਤੇ ਗੁਰਦੁਆਰਾ ਸ੍ਰੀ ਕਿਰਪਾਨ ਭੇਟ ਸਾਹਿਬ ਵਿਖੇ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਆ ਕੇ ਸਮਾਪਤ ਹੋਇਆ ।ਨਗਰ ਕੀਰਤਨ ਅਗੇ ਸਕੂਲਾਂ ਦੇ ਬਚਿਆਂ ਨੇ ਪੂਰਨ ਸਿਖੁ ਸਰੂਪ ਵਿਚ ਸਜ ਕੇ ਗਤਕਾ ਦੇ ਜੌਹਰ ਦਿਖਾਏ ਤੇ ਸਫਾਈ ਤੇ ਪਾਣੀ ਛਿੜਕਣ ਦੀ ਸੇਵਾ ਕੀਤੀ ।ਨਗਰ ਕੀਰਤਨ ਲਈ ਸ਼ਹਿਰ ਵਿਚ ਥਾਂ ਥਾਂ ਤੇ ਲੰਗਰਾਂ ਦੀ ਸੇਵਾ ਸੰਗਤਾਂ ਵਲੋਂ ਕੀਤੀ ਗਈ ।ਇਸ ਮੌਕੇ ਜਥੇਦਾਰ ਸੰਤਾ ਸਿੰਘ ਉਮੈਦਪੁਰੀ, ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬਦੇ ਮੈਨੇਜਰ ਗੁਰਦੀਪ ਸਿੰਘ ਕੰਗ,ਸ੍ਰੋਮਣੀ ਕਮੇਟੀ ਮੈਂਬਰ ਬੀਬੀ ਹਰਜਿੰਦਰ ਕੌਰ ਪਵਾਤ,ਉਘੇ ਸਮਾਜ ਸੇਵੀ ਸਚਾ ਸੌਦਾ ਆੜਤੀ ਐਸੋਸੀਏਸ਼ਨ ਸ੍ਰੀ ਮਾਛੀਵਾੜਾ ਸਾਹਿਬ ਦੇ ਪ੍ਰਧਾਨ ਸ :ਹਰਜਿੰਦਰ ਸਿੰਘ ਖੇੜਾ, ਸ੍ਰੀ ਸੁਰਿੰਦਰ ਕੁੰਦਰਾ ਪ੍ਰਧਾਨ ਨਗਰ ਕੌਂਸਲ ਸ੍ਰੀ ਮਾਛੀਵਾੜਾ ਸਾਹਿਬ,ਅਕਾਲੀ ਆਗੂ ਹਰਜਤਿੰਦਰ ਸਿੰਘ ਬਾਜਵਾ,ਮਨਮੋਹਨ ਸਿੰਘ ਖੇੜਾ, ਹੈਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ, ਬਾਬਾ ਮੋਹਨ ਸਿੰਘ, ਆੜਤੀ ਸੁਖਵਿੰਦਰ ਸਿੰਘ ਗਿਲ, ਮਾਸਟਰ ਉਜਾਗਰ ਸਿੰਘ ਬੈਨੀਪਾਲ, ਅਕਾਲੀ ਆਗੂ ਮਨਜੀਤ ਸਿੰਘ ਮਕੜ, ਜਸਪਾਲ ਸਿੰਘ ਜਜ ਅਕਾਲੀ ਆਗੂ,ਉਪਜਿੰਦਰ ਸਿੰਘ ਔਜਲਾ,ਕਰਮਜੀਤ ਸਿੰਘ ਸਰਪੰਚ ਹੇੜੀਆਂ, ਨਰਿੰਦਰ ਸਿੰਘ ਧਨੋਆ ਆੜਤੀ,ਅਲਵਿੰਦਰਪਾਲ ਸਿੰਘ ਵਿਕੀ ਆੜਤੀ,ਤੇ ਹੋਰ ਬਹੁਤ ਸਾਰੇ ਸਿਆਸੀ ਤੇ ਧਾਰਮਿਕ ਆਗੂ ਹਾਜਰ ਸਨ।