ਗੈਂਗਸਟਰ ਛੋਟਾ ਲੱਲਾ ਨੇ ਸਾਥੀਆਂ ਸਮੇਤ ਲੁੱਟ ਤੋਂ ਬਾਅਦ ਚਲਾਈਆਂ ਗੋਲੀਆਂ ਇੱਕ ਜ਼ਖਮੀ

ਲੁਧਿਆਣਾ, 24 ਦਸੰਬਰ (ਜਸਪਾਲ ਅਰੋੜਾ)- ਥਾਣਾ ਕੋਤਵਾਲੀ ਦੇ ਇਲਾਕੇ ਦਮੋਰਿਆ ਪੁਲ ਦੇ ਕੋਲ ਨਾਲੀ ਮੁਹਲੇ ਚ ਉਸ ਵੇਲੇ ਅਫਰਾਂ ਤਫਰੀ ਮਚ ਗਈ ਜਦੋਂ ਗੈਂਗਸਟਰ ਛੋਟਾ ਲਲਾ ਨੇ ਸਾਥੀਆਂ ਸਮੇਤ ਨੌਜਵਾਨ ਤੋਂ ਲੁਟ ਤੋਂ ਬਾਅਦ ਲੁਟ ਦੇ ਸ਼ਿਕਾਰ ਨੌਜਵਾਨ ਦੇ ਦੋਸਤ ਤੇ 3 ਗੋਲੀਆਂ ਚਲਾ ਦਿਤੀਆਂ ਇਸ ਦੌਰਾਨ ਇਕ ਗੋਲੀ ਨੌਜਵਾਨ ਦੇ ਦੋਸਤ ਦੀ ਠੋਡੀ ਨੂੰ ਜਾ ਲਗੀ ਤੇ ਉਹ ਜਖਮੀ ਹੋ ਗਿਆ ਬਚਾਵ ਵਿਚ ਜਖਮੀ ਨੌਜਵਾਨ ਦੇ ਸਾਥੀਆਂ ਨੇ ਛੋਟਾ ਲਲਾ ਤੇ ਪਥਰ ਬਰਸਾ ਦਿਤੇ ਪਥਰ ਲਗਣ ਨਾਲ ਲਲਾ ਦੀ ਕਾਰ ਦੇ ਸ਼ੀਸ਼ੇ ਟੁਟ ਗਏ ਪਰ ਉਹ ਸਾਥੀਆਂ ਸਮੇਤ ਮੌਕੇ ਤੋਂ ਫਰਾਰ ਹੋ ਗਿਆ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਸ ਨੇ ਜਖਮੀ ਨੌਜਵਾਨ ਨੂੰ ਡੀ ਐਮ ਸੀ ਹਸਪਤਾਲ ਭਰਤੀ ਕਰਵਾਇਆ ਜਖਮੀ ਨੌਜਵਾਨ ਦੀ ਪਹਿਚਾਣ ਨਾਲੀ ਮੁਹਲਾ ਨਿਵਾਸੀ ਜਿਮੀ ਵਜੋਂ ਹੋਈ ਜਿਮੀ ਦੇ ਦੋਸਤ ਮੋਹਨ ਲਾਲ ਨੇ ਦਸਿਆ ਕਿ ਸੋਮਵਾਰ ਦੁਪਹਿਰ ਭਾਰਤ ਨਗਰ ਚੌਕ ਦੇ ਕੋਲ ਗੈਂਗਸਟਰ ਛੋਟਾ ਲਲਾ ਨੇ ਉਸ ਤੋਂ 22 ਹਜਾਰ ਦੀ ਨਗਦੀ ਲੁਟ ਲਈ ਸੀ ਲੁਟ ਦੀ ਗਲ ਉਸ ਨੇ ਆਪਣੇ ਦੋਸਤ ਜਿਮੀ ਨੂੰ ਕੀਤੀ ਜਿਮੀ ਨੇ ਛੋਟਾ ਲਲਾ ਨੂੰ ਫੋਨ ਕਰਕੇ ਉਸ ਦੇ ਦੋਸਤ ਮੋਹਨ ਲਾਲ ਦੀ ਲੁਟੀ ਨਗਦੀ ਵਾਪਿਸ ਕਰਨ ਲਈ ਕਿਹਾ ਪਰ ਲਲਾ ਨੇ ਉਸਦੇ ਦੋਸਤ ਨੂੰ ਗਾਲ੍ਹਾਂ ਕਢ ਦਿਤੀਆਂ ਤੇ ਲਲਾ ਸਾਥੀਆਂ ਸਮੇਤ ਨਾਲੀ ਮੁਹਲੇ ਪਹੁੰਚ ਗਿਆ ਜਿਥੇ ਲਲਾ ਉਸਦੇ ਦੋਸਤ ਨਾਲ ਲੜ ਪਿਆ ਤੇ ਉਸਨੇ ਉਸ ਦੇ ਦੋਸਤ ਤੇ ਗੋਲੀਆਂ ਚਲਾ ਦਿਤੀਆਂ ਇਸ ਦੌਰਾਨ ਬਚਾਵ ਲਈ ਜਿਮੀ ਦੇ ਸਾਥੀਆਂ ਨੇ ਲਲਾ ਤੇ ਪਥਰ ਬਰਸਾ ਦਿਤੇ ਤੇ ਲਲਾ ਸਾਥੀਆਂ ਸਮੇਤ ਮੌਕੇ ਤੋਂ ਫਰਾਰ ਹੋ ਗਿਆ ਇਸ ਘਟਨਾ ਨਾਲ ਆਸ ਪਾਸ ਦੇ ਲੋਕਾਂ ਚ ਦਹਿਸ਼ਤ ਦਾ ਮਹੌਲ ਹੋ ਗਿਆ ਮੌਕੇ ਤੇ ਪਹੁੰਚੀ ਪੁਲਸ ਨੇ ਜਖਮੀ ਜਿਮੀ ਨੂੰ ਹਸਪਤਾਲ ਪਹੁੰਚਾਇਆ ਜਿਥੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦਸੀ ਜਾ ਰਹੀ ਹੈ ਪੁਲਸ ਨੇ ਲਲਾ ਤੇ ਉਸ ਦੇ ਸਾਥੀਆਂ ਦੀ ਭਾਲ ਲਈ ਸ਼ਹਿਰ ਚ ਨਾਕੇਬੰਦੀ ਕਰ ਦਿਤੀ ਤੇ ਗੈਂਗਸਟਰ ਲਲਾ ਤੇ ਉਸ ਦੇ ਸਾਥੀਆਂ ਖਿਲਾਫ ਮਾਮਲਾ ਦਰਜ ਕਰ ਲਿਆ

Send this to a friend