106ਵਾਂ ਇੰਡੀਅਨ ਸਾਇੰਸ ਕਾਂਗਰਸ 3 ਤੋਂ ਐਲਪੀਯੂ ਜਲੰਧਰ ਵਿਖੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ ਉਦਘਾਟਨ

ਜਲੰਧਰ, 24 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਭਾਰਤੀ ਵਿਗਿਆਨ ਕਾਂਗਰਸ ਦੇ 106ਵੇਂ ਸਲਾਨਾ ਸੰਮੇਲਨ ਦਾ ਆਯੋਜਨ ਆਉਣ ਵਾਲੀ ਤਿੰਨ ਜਨਵਰੀ ਤੋਂ ਸੱਤ ਜਨਵਰੀ ਤੱਕ ਪੰਜਾਬ ਦੇ ਜਲੰਧਰ ਵਿਖੇ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ‘ਚ ਹੋਵੇਗਾ। ਜਿਸਦਾ ਰਸਮੀ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਜਨਵਰੀ ਨੂੰ ਕਰਨਗੇ। ਇਸ ਮੌਕੇ ਤੇ ਮੋਦੀ ਦੇਸ਼-ਵਿਦੇਸ਼ ਤੋਂ ਇਥੇ ਪੁਜੇ ਹਜਾਰਾਂ ਵਿਗਿਆਨੀਆਂ, ਖੋਜ ਕਰਤਾਵਾਂ ਅਤੇ ਵਿਦਿਆਰਥੀਆਂ ਨੂੰ ਵੀ ਸੰਬੋਧਿਤ ਕਰਨਗੇ।ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ, ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਅਧੀਨ ਚਲ ਰਹੀ ਸੰਸਥਾ ਭਾਰਤੀ ਵਿਗਿਆਨ ਕਾਂਗਰਸ ਐਸੋਸੀਏਸ਼ਨ (ਆਈਐਸਸੀਏ) ਵਲੋਂ ਐਲਪੀਯੂ ਵਿਚ ਆਯੋਜਿਤ ਕੀਤੀ ਜਾ ਰਹੀ ਭਾਰਤੀ ਵਿਗਿਆਨ ਕਾਂਗਰਸ-2019 ਦਾ ਵਿਸ਼ਾ ਹੈ ‘ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ‘ਚ ਭਾਰਤ ਦਾ ਭਵਿਖ’।ਐਸੋਸੀਏਸ਼ਨ ਦੇ ਬੁਲਾਰੇ ਨੇ ਅਜ ਇਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਇਕ ਅਜਿਹਾ ਮੰਚ ਹੈ ਜਿਥੇ ਵਿਸ਼ਵ ਭਰ ਤੋਂ ਵਿਗਿਆਨਿਕ ਇਸ ਖੇਤਰ ‘ਚ ਹੋ ਰਹੀ ਨਵੀਂ ਖੋਜਾਂ ਤੇ ਮੰਥਨ ਕਰਦੇ ਹੋਏ ਭਵਿਖ ਦੀ ਰਣਨੀਤੀ ਤਿਆਰ ਕਰਦੇ ਹਨ। ਇਸ ਆਯੋਜਨ ਵਿਚ ਜਰਮਨੀ, ਹੰਗਰੀ, ਇੰਗਲੈਂਡ ‘ਤੇ ਹੋਰਨਾਂ ਗੁਆਂਢੀ ਦੇਸ਼ਾਂ ਦੇ ਛੇ ਨੋਬਲ ਪੁਰਸਕਾਰ ਜੇਤੂ ਭਾਗ ਲੈਕੇ ਆਪਣੇ-ਆਪਣੇ ਖੋਜ ਪਤਰ ਪੇਸ਼ ਕਰਨਗੇ।ਐਲਪੀਯੂ ਦੇ ਵਾਈਸ ਚਾਂਸਲਰ ਅਸ਼ੋਕ ਮਿਤਲ ਨੇ ਦਸਿਆ ਕਿ ਨੋਬਲ ਪੁਰਸਕਾਰ ਜੇਤੂਆਂ ਤੋਂ ਇਲਾਵਾ ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਹਰਸ਼ਵਰਧਨ, ਕੇਂਦਰੀ ਕਪੜਾ ਮੰਤਰੀ, ਸਮਰਿਤੀ ਇਰਾਨੀ ਇਸ ਪ੍ਰੋਗਰਾਮ ਵਿਚ ਵਿਸ਼ੇਸ਼ ਰੂਪ ਵਿਚ ਭਾਗ ਲੈ ਰਹੇ ਹਨ।

Send this to a friend