ਤਰਨ ਤਾਰਨ, 23 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਬੀ.ਐਸ.ਐਫ. ਦੀ 87ਵੀਂ ਬਟਾਲੀਅਨ ਨੇ ਜ਼ਿਲ੍ਹਾ ਤਰਨ ਤਾਰਨ ਦੇ ਕਸਬਾ ਅਮਰਕੋਟ ਦੀ ਕਰਮਾ ਪੋਸਟ ਨੇੜੇ ਸਰਚ ਆਪ੍ਰੇਸ਼ਨ ਦੌਰਾਨ 17 ਪੈਕੇਟ ਹੈਰੋਇਨ ਬਰਾਮਦ ਕੀਤੀ ਹੈ। ਕੌਮਾਂਤਰੀ ਬਾਜ਼ਾਰ ਵਿਚ ਇਸ ਨਸ਼ੇ ਦੀ ਕੀਮਤ 85 ਕਰੋੜ ਦਸੀ ਜਾ ਰਹੀ ਹੈ। ਹੈਰੋਇਨ ਦੇ ਨਾਲ ਬੀ.ਐਸ.ਐਫ. ਜਵਾਨਾਂ ਨੂੰ 2 ਪਿਸਤੌਲ ਵੀ ਮਿਲੇ ਹਨ। ਬੀ.ਐਸ.ਐਫ. ਦੇ ਕਮਾਂਡੈਂਟ ਰਾਜੇਸ਼ ਰਾਜਧਾਨ ਨੇ ਦਸਿਆ ਕਿ ਅਜ ਸਵੇਰੇ ਭਾਰਤੀ ਜਵਾਨਾਂ ਨੇ ਭਾਰਤ-ਪਾਕਿਸਤਾਨ ਸਰਹਦ ਦੇ ਨੇੜੇ ਹਲਚਲ ਵੇਖੀ, ਜਿਸ ਦੇ ਬਾਅਦ ਉਨ੍ਹਾਂ ਤਲਾਸ਼ੀ ਅਭਿਆਨ ਸ਼ੁਰੂ ਕੀਤਾ। ਇਸ ਦੌਰਾਨ ਉਨ੍ਹਾਂ ਨੂੰ ਪਾਕਿਸਤਾਨ ਵਲੋਂ ਭਾਰਤ ਵਾਲੇ ਪਾਸ ਸੁਟੀ ਇਹ ਖੇਪ ਬਰਾਮਦ ਹੋਈ।