ਸਮਰਾਲਾ ਪੁਲਿਸ ਵੱਲੋਂ ਹੈਰੋਇਨ ਅਤੇ ਡਰੱਗ ਆਈਸ ਸਮੇਤ ਦੋ ਨਾਈਜ਼ੀਰੀਅਨ ਕਾਬੂ

ਸਮਰਾਲਾ, 23 ਦਸੰਬਰ (ਪਰਮਿੰਦਰ ਕਾਕਾ)- ਪੁਲਿਸ ਜ਼ਿਲ੍ਹਾ ਖੰਨਾ ਦੇ ਐਸ.ਐਸ.ਪੀ. ਧਰੁਵ ਦਹਿਆ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ। ਕਿ ਨਸ਼ਿਆਂ ਦੀ ਤਸਕਰੀ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿੱਡੀ ਗਈ ਮੁਹਿੰਮ ਦੌਰਾਨ ਸਮਰਾਲਾ ਪੁਲਸ ਨੂੰ ਉਸ ਵੇਲੇ ਸਫਲਤਾ ਹਾਸਲ ਹੋਈ ਜਦੋਂ ਜਸਵੀਰ ਸਿੰਘ ਪੁਲਿਸ ਕਪਤਾਨ (ਆਈ) ਜਗਵਿੰਦਰ ਸਿੰਘ ਪੁਲਿਸ ਕਪਤਾਨ (ਆਈ), ਸਬ-ਡਵੀਜਨ ਸਮਰਾਲਾ ਦੇ ਡੀ.ਐਸ.ਪੀ. ਹਰਸਿਮਰਤ ਸਿੰਘ ਸਮਰਾਲਾ, ਇੰਸਪੈਕਟਰ ਮਨਜੀਤ ਸਿੰਘ ਮੂੱਖ ਅਫਸਰ ਥਾਣਾ ਸਮਰਾਲਾ ਅਤੇ ਸਹਾਇਕ ਥਾਣੇਦਾਰ ਬਲਜਿੰਦਰ ਸਿੰਘ ਅਤੇ ਥਾਣੇਦਾਰ ਅਕਾਸ਼ ਦੱਤ ਸਮੇਤ ਪੁਲਿਸ ਪਾਰਟੀ ਵੱਲੋਂ ਬੱਸ ਸਟੈਂਡ ਨਹਿਰ ਪੁਲ ਨੀਲੋਂ ਲਾਗੇ ਨਾਕਾਬੰਦੀ ਕਰਕੇ ਸ਼ੱਕੀ ਵਹੀਕਲਾਂ/ਪੁਰਸ਼ਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਦੋ ਮੋਨੇ (ਵਿਦੇਸ਼ੀ) ਜਿਨ੍ਹਾਂ ਦੇ ਮੋਢਿਆਂ ਪਰ ਪਿੱਠੂ ਬੈਗ ਪਾਏ ਹੋਏ ਸੀ, ਜੋ ਚੰਡੀਗੜ ਸਾਈਡ ਵੱਲੋਂ ਪੈਦਲ ਤੁਰੇ ਆ ਰਹੇ ਸਨ।
ਜਿਨ੍ਹਾਂ ਨੂੰ ਪੁਲਿਸ ਪਾਰਟੀ ਨੇ ਸ਼ੱਕ ਪੈਣ ’ਤੇ ਰੁਕਣ ਲਈ ਕਿਹਾ ਤਾਂ ਨੌਜਵਾਂਨ ਵਿਅਕਤੀ ਪੁਲਿਸ ਪਾਰਟੀ ਨੂੰ ਦੇਖ ਕੇ ਭੱਜ ਗਏ, ਜਿਨ੍ਹਾਂ ਦਾ ਪਿੱਛਾ ਕਰਕੇ ਉਹਨਾਂ ਨੂੰ ਕਾਬੂ ਕੀਤਾ ਗਿਆ। ਪਲਿਸ ਪਾਰਟੀ ਵੱਲੋਂ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਦੀ ਪਹਿਚਾਣ ਐਕੇਵਿਸੈਂਟ (ਉਮਰ 34-35 ਸਾਲ ਵਾਸੀ ਐਨੂਗੁਵੈਸਟ ਸਟੇਟ ਨਾਈਜੀਰੀਆ ਹਾਲ ਵਾਸੀ ਪ੍ਰਿਸ਼ੀਐਸਰੈਸਟੋਰੈਂਟ ਦਵਾਰਕਾ ਦਿੱਲੀ) ਅਤੇ ਦੁਸਰੇ ਕਥਿਤ ਦੋਸ਼ੀ ਦਾ ਨਾਮ ਜੌਨਨਵੇਨੇ (ਉਮਰ 34-35 ਸਾਲ ਵਾਸੀ ਐਨੂਗੁਵੈਸਟ ਸਟੇਟ ਨਾਈਜੀਰੀਆ ਹਾਲ ਵਾਸੀ ਪ੍ਰਿਸ਼ੀਐਸਰੈਸਟੋਰੈਂਟ ਦਵਾਰਕਾ ਦਿੱਲੀ) ਵੱਜੋਂ ਹੋਈ ਜਦੋਂ ਮੋਕੇ ਪਰਜਗਵਿੰਦਰ ਸਿੰਘ ਚੀਮਾ ਉਪ-ਪੁਲਿਸ ਕਪਤਾਨ (ਆਈ) ਖੰਨਾ ਵੱਲੋਂ ਤਲਾਸ਼ੀ ਕਰਨ ’ਤੇ ਉਕਤ ਵਿਅਕਤੀਆਂ ਦੇ ਮੋਢਿਆਂ ਪਰ ਪਾਏ ਪਿੱਠੂ ਬੈਗਾਂ ਨੂੰ ਚੈਕ ਕਰਨ ’ਤੇ ਐਕੇਵਿਸੈਂਟ ਦੇ ਬੈਗ ਵਿੱਚੋਂ ਕਾਲੇ ਰੰਗ ਦੇ ਮੋਮੀ ਲਿਫਾਫੇ ਵਿੱਚ ਲਪੇਟੀ ਇਕ ਕਿੱਲੋ ਹੈਰੋਇਨ ਅਤੇ ਜੌਨਨਵੇਨੇ ਦੇ ਬੈਗ ਵਿੱਚੋਂ ਮੋਮੀ ਲਿਫਾਫੇ ਵਿੱਚ ਲਪੇਟੀ ਇੱਕ ਕਿੱਲੋ ਡਰੱਗ ਆਈਸ ਬਰਾਮਦ ਕੀਤੀਗਾਈ। ਸਮਾਰਾਲਾ ਪੁਲਿਸ ਨੇ ਕਥਿਤ ਦੋਸ਼ੀਆਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੋਸ਼ੀਆਂ ਪਾਸੋਂ ਪੁੱਛਗਿੱਛ ਜਾਰੀ ਹੈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Send this to a friend