ਯਾਦਵਿੰਦਰਾ ਕਾਲਜ ਦੀ ਵਿਦਿਆਰਥਣ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਪੀ.ਜੀ.ਆਈ. ਤੋਂ ਚੱਲ ਰਿਹਾ ਸੀ ਇਲਾਜ

ਤਲਵੰਡੀ ਸਾਬੋ, 23 ਦਸੰਬਰ (ਰਾਮ ਰੇਸ਼ਮ ਨਥੇਹਾ)-ਬੀਤੀ ਰਾਤ ਯਾਦਵਿੰਦਰਾ ਕਾਲਜ ਆਫ ਇੰਜੀਨੀਅਰਿੰਗ ਦੀ ਵਿਦਿਆਰਥਣ ਨੇ ਹੋਸਟਲ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।ਜਾਣਕਾਰੀ ਅਨੁਸਾਰ ਮ੍ਰਿਤਕ ਵਿਦਿਆਰਥਣ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦੀ ਸੀ।ਪੁਲਿਸ ਨੇ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿਤੀ ਹੈ।ਜਾਣਕਾਰੀ ਅਨੁਸਾਰ ਵਿਸ਼ਾਲਦੀਪ ਕੌਰ (22) ਵਾਸੀ ਕਟੋਰੇ ਵਾਲਾ ਸਥਾਨਕ ਯਾਦਵਿੰਦਰਾ ਕਾਲਜ ਵਿਖੇ ਇੰਜੀਨੀਅਰਿੰਗ ਦੇ ਆਖਰੀ ਵਰ੍ਹੇ ਦੀ ਪੜ੍ਹਾਈ ਕਰ ਰਹੀ ਸੀ ਜਿਸਨੇ ਕਿ ਬੀਤੀ ਰਾਤ ਆਪਣੇ ਹੋਸਟਲ ‘ਚ ਫਾਹਾ ਲੈ ਕੇ ਖੁਸ਼ਕੁਸ਼ੀ ਕਰ ਲਈ।ਇਸਦਾ ਪਤਾ ਚਲਦਿਆਂ ਸਬੰਧਿਤ ਅਧਿਕਾਰੀਆਂ ਵਲੋਂ ਪੁਲਿਸ ਨੂੰ ਜਾਣਕਾਰੀ ਦਿਤੀ ਗਈ।ਪੁਲਿਸ ਨੇ ਘਟਨਾ ਸਥਾਨਕ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿਤੀ ਤੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਲਿਆਂਦਾ। ਹਸਪਤਾਲ ਪਹੁੰਚੇ ਮ੍ਰਿਤਕ ਵਿਦਿਆਰਥਣ ਵਿਸ਼ਾਲਦੀਪ ਕੌਰ ਦੇ ਪਿਤਾ ਜਸਵੰਤ ਸਿੰਘ ਨੇ ਦਸਿਆ ਕਿ ਉਸਦੀ ਬੇਟੀ ਪੜ੍ਹਾਈ ਵਿਚ ਕਾਫੀ ਹੁਸ਼ਿਆਰ ਸੀ ਪਰ 12 ਜਮਾਤ ਤੋਂ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲਗ ਪਈ ਸ੍ਰੀ।ਜਿਸਦਾ ਇਲਾਜ ਪੀ.ਜੀ.ਆਈ ਚੰਡੀਗੜ੍ਹ ਤੋਂ ਚਲ ਰਿਹਾ ਸੀ।ਉਨ੍ਹਾਂ ਦਸਿਆ ਬੀਤੀ ਰਾਤ ਹੀ ਉਨ੍ਹਾਂ ਦੀ ਵਿਸ਼ਾਲਦੀਪ ਕੌਰ ਨਾਲ ਗਲਬਾਤ ਵੀ ਹੋਈ ਸੀ ਜਿਸ ਦੌਰਾਨ ਉਸਨੇ ਕਿਹਾ ਸੀ ਕਿ ਉਹ ਠੀਕ ਠਾਕ ਹੈ ਪਰ ਜਿਸਤੋਂ ਬਾਅਦ ਉਸਨੇ ਖੁਦਕੁਸ਼ੀ ਕਰ ਲਈ।ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦਸਿਆ ਕਿ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਵਿਦਿਆਰਥਣ ਨੇ ਖੁਦਕੁਸ਼ੀ ਕੀਤੀ ਹੈ ਤੇ ਘਟਨਾ ਸਥਾਨ ਤੋਂ ਮਿਲੇ ਖੁਦਕੁਸ਼ੀ ਨੋਟ ਵਿਚ ਮ੍ਰਿਤਕਾ ਨੇ ਕਿਸੇ ਨੂੰ ਵੀ ਇਸਦਾ ਜ਼ਿੰਮੇਵਾਰ ਨਹੀਂ ਦਸਿਆ ਤੇ ਆਪਣੀ ਖੁਦਕੁਸ਼ੀ ਦਾ ਕਾਰਨ ਦਿਮਾਗੀ ਪ੍ਰੇਸ਼ਾਨੀ ਦੱਸਿਆ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਕਾਨੂੰਨੀ ਕਾਰਵਾਈ ਅਤੇ ਮ੍ਰਿਤਕ ਵਿਦਿਆਰਥਣ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿਤੀ ਹੈ।

Send this to a friend