ਚੰਡੀਗੜ, 23 ਦਸੰਬਰ (ਹ.ਸ. ਨਾਗਪਾਲ)- ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਨੇ ਅਜ ਨਾਰਨੌਲ ਦੇ ਵਾਸੀਆਂ ਨੂੰ ਵਖ-ਵਖ ਐਲਾਨਾਂ ਅਤੇ ਨੀਂਹ ਪਥਰ ਅਤੇ ਉਦਘਾਟਨ ਕਰਕੇ ਕਈ ਤੋਹਫਾ ਦਿਤਾ ਅਤੇ ਨੰਗਲ ਚੌਧਰੀ, ਅਟੇਲੀ ਤੇ ਨਾਰਨੌਲ ਵਿਧਾਨ ਸਭਾ ਖੇਤਰ ਲਈ 550 ਕਰੋੜ ਰੁਪਏ ਦੇ ਨਵੇਂ ਐਲਾਨ ਕੀਤੇ?
ਮੁਖ ਮੰਤਰੀ ਨੇ ਅਜ ਰਾਜ ਦੇ 19ਵੇਂ ਅਤੇ ਜਿਲਾ ਮਹੇਂਦਰਗੜਦੇ ਪਹਿਲੇ ਮੈਡੀਕਲ ਕਾਲਜ ਦਾ ਨੀਂਹ ਪਥਰ ਰਖਿਆ? ਨਾਰਨੌਲ ਸ਼ਹਿਰੀ ਦੇ ਬਾਈਪਾਸ ਦੇ ਨੇੜੇ ਸਥਿਤ ਪਿੰਡ ਕੋਰਿਯਾਵਾਸ ਵਿਚ 80.63 ਏਕੜ ਵਿਚ ਬਣਨ ਵਾਲੇ ਇਸ ਮੈਡੀਕਲ ‘ਤੇ 500 ਕਰੋੜ ਰੁਪਏ ਖਰਚ ਹੋਣਗੇ? ਇਸ ਤੋਂ ਇਲਾਵਾ, ਉਨਾਂ ਨੇ ਲਗਭਗ 136 ਕਰੋੜ ਰੁਪਏ ਦੀ ਹੋਰ ਪਰਿਯੋਜਨਾਵਾਂ ਦਾ ਨੀਂਹ ਪਥਰ ਅਤੇ ਉਦਘਾਟਨ ਕੀਤਾ? ਮੁਖ ਮੰਤਰੀ ਨੇ ਇਸ ਮੌਕੇ ‘ਤੇ ਨੰਗਲ ਚੌਧਰੀ ਦੇ ਵਿਧਾਇਕ ਡਾ. ਅਭੈ ਸਿੰਘ ਯਾਦਵ ਨੇ ਵੀ ਜਨ ਵਿਕਾਸ ਰੈਲੀ ਨੂੰ ਸੰਬੋਧਤ ਕੀਤਾ।
ਮੁਖ ਮੰਤਰੀ ਨੇ ਜਿਲੇ ਦੇ ਨਾਗਰਿਕਾਂ ਨੂੰ ਮੈਡੀਕਲ ਕਾਲਜ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਮੈਡੀਕਲ ਦੇ ਖੇਤਰ ਵਿਚ ਸਰਕਾਰ ਨੇ ਯੋਜਨਾ ਬਣਾਈ ਹੈ ਕਿ ਹਰ ਜਿਲੇ ਵਿਚ ਘਟੋਂ ਘਟ ਇਕ ਮੈਡੀਕਲ ਕਾਲਜ ਬਣਾਇਆ ਜਾਵੇਗਾ। ਇਸ ਕੜੀ ਵਿਚ ਇਸ ਦੀ ਨੀਂਹ ਪਥਰ ਰਖਿਆ ਜਾ ਰਿਹਾ ਹੈ। ਇਹ ਮੈਡੀਕਲ ਕਾਲਜ 24 ਮਹੀਨੇ ਵਿਚ ਬਣ ਕੇ ਤਿਆਰ ਹੋ ਜਾਵੇਗਾ? ਇਸ ਵਿਚ 500 ਬੈਡ ਦੀ ਸਮਰਥਾ ਦਾ ਹਸਪਤਾਲ ਵੀ ਬਣੇਗਾ ਅਤੇ ਐਮ.ਬੀ.ਬੀ.ਐਸ. ਵਿਚ ਹਰ ਸਾਲ 100 ਵਿਦਿਆਰਥੀਆਂ ਨੂੰ ਦਾਖਲਾ ਮਿਲੇਗਾ। ਉਨਾਂ ਕਿਹਾ ਕਿ ਦਖਣ ਹਰਿਆਣਾ ਦੇ ਇਸ ਇਲਾਕੇ ਦੇ ਲੋਕਾਂ ਨੂੰ 100-150 ਕਿਲੋਮੀਟਰ ਦੂਰ ਇਲਾਜ ਲਈ ਜਾਣਾ ਪੈਂਦਾ ਸੀ? ਇਸ ਦੇ ਨਿਰਮਾਣ ਤੋਂ ਬਾਅਦ ਨਾ ਸਿਰਫ ਵਧੀਆ ਇਲਾਜ ਦੀ ਸਹੂਲਤਾਂ ਮਿਲਣਗੀਆਂ, ਸਗੋਂ ਲੋਕਾਂ ਨੂੰ ਰੁਜ਼ਗਾਰ ਵੀ ਮਿਲੇਗਾ? ਮੁਖ ਮੰਤਰੀ ਨੇ ਕਿਹਾ ਕਿ ਹਰਿਆਣਾ ਬਣਨ ਤੋਂ ਬਾਅਦ ਹੀ ਨਹਿਰਾਂ ਦਾ ਨਿਰਮਾਣ ਤਾਂ ਹੋਇਆ ਲੇਕਿਨ ਪਾਣੀ ਦੀ ਸਹੀ ਵੰਡ ਨਾ ਹੋਣ ਕਾਰਣ ਇਹ ਇਲਾਕਾ ਪਿਛੜਾ ਰਹਿ ਗਿਆ ਸੀ? ਭਾਜਪਾ ਦੀ ਸਰਕਾਰ ਬਣਦੇ ਹੀ ਸਭ ਤੋਂ ਪਹਿਲਾਂ ਸਾਰੇ ਪੰਪ ਹਾਊਸਾਂ ਨੂੰ 143 ਕਰੋੜ ਰੁਪਏ ਦੀ ਲਾਗਤ ਨਾਲ ਬਦਲਣ ਦਾ ਕੰਮ ਕੀਤਾ ਅਤੇ 300 ਵਿਚੋਂ 293 ਟੇਲ ਤਕ ਪਾਣੀ ਪਹੁੰਚਾਇਆ ਹੈ।
ਮੁਖ ਮੰਤਰੀ ਨੇ ਕਿਹਾ ਕਿ ਅਸੀਂ ਐਸ.ਵਾਈ.ਐਲ. ਦੀ ਲੜਾਈ ਵੀ ਲੜੀ ਹੈ ਅਤੇ ਨਾਲ-ਨਾਲ ਪਾਣੀ ਦਾ ਬਰਾਬਰ ਵੰਡ ਵੀ ਕੀਤੀ ਹੈ ਤਾਂ ਉਪਲਬਧ ਪਾਣੀ ਸਾਰੇ ਖੇਤਰਾਂ ਵਿਚ ਬਰਾਬਰ ਪੁਜੇ? ਪਹਿਲਾਂ ਸਿਰਫ ਐਸ.ਵਾਈ.ਐਲ. ਦੇ ਪਾਣੀ ‘ਤੇ ਸਿਆਸਤ ਹੁੰਦੀ ਰਹੀ ਹੈ? ਉਨਾਂ ਕਿਹਾ ਕਿ ਦੋ ਸਾਲ ਬਾਅਦ ਜਦ ਲਖਵਾਰ ਬੰਨਬਣਾ ਕੇ ਤਿਆਰ ਹੋ ਜਾਵੇਗਾ ਤਾਂ ਜੋ ਹਰਿਆਣਾ ਨੂੰ ਪਾਣੀ ਯੋਗ ਮਾਤਰਾ ਵਿਚ ਮਿਲੇਗਾ? ਇਸ ਤੋਂ ਇਲਾਵਾ ਅਗਲੇ ਹਫਤੇ ਰੇਣੂਕਾ-ਕਿਸਾਓ ਬੰਨਦਾ ਐਮ.ਓ.ਯੂ. ਸਾਇਨ ਹੋ ਜਾਵੇਗਾ, ਜਿਸ ਦਾ ਸਭ ਤੋਂ ਵਧ ਫਾਇਦਾ ਦਖਣ ਹਰਿਆਣਾ ਨੂੰ ਮਿਲੇਗਾ। ਉਨਾਂ ਕਿਹਾ ਕਿ ਅਸੀਂ ਕਿਸਾਨਾਂ ਦੀ ਆਮਦਨ ਵਧਾਉਣ ਦਾ ਕੰਮ ਕੀਤਾ ਹੈ।