ਤਿਓਹਾਰਾਂ ਤੇ ਜਾਗਨ ਤੋ ਬਾਅਦ ਫਿਰ ਸੁੱਤਾ ਕੁੰਭਕਰਨੀ ਨੀਂਦ ਸਿਹਤ ਵਿਭਾਗ
ਸਮਾਣਾ, 23 ਦਸੰਬਰ(ਪ੍ਰੇਮ ਵਧਵਾ)- ਇੱਕ ਪਾਸੇ ਤਾਂ ਪੰਜਾਬ ਸਰਕਾਰ ਤੰਦਰੁਸਤ ਪੰਜਾਬ ਮਨਾਇਆ ਜਾ ਰਿਹਾ ਹੈ ਅਤੇ ਪੰਜਾਬ ਵਾਸੀਆਂ ਦੀ ਸਹਿਤ ਲਈ ਸਹਿਤ ਵਿਭਾਗ ਨੂੰ ਸਖਤ ਹਦਾਇਤਾ ਹਨ ਕਿ ਮਿਲਾਵਟ ਖੌਰਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਂ ਉਥੇ ਹੀ ਸ਼ਹਿਰ ਸਮਾਣਾ ਅੰਦਰ ਕਈ ਥਾਂ ਤੇ ਗਲੀ ਮੁਹੱਲਿਆ ਚ ਰੰਗ- ਬਿਰੰਗੀਆਂ ਨਮਕੀਨਾਂ ਤਿਆਰ ਕਰ ਕੇ ਵੱਡੀਆਂ -ਵੱਡੀਆਂ 5 ਕਿਲੋ ਤੋ ਲੈ ਕੇ 10 ਕਿਲੋ ਤੱਕ ਪੈਕਿੰਗਾਂ ਚ ਧੜਲੇ ਨਾਲ ਵਿੱਕ ਰਹੀਆਂ ਹਨ ਇਸ ਸਬੰਧੀ ਇਕ ਛੋਟੇ ਜਿਹੇ ਦੁਕਾਨਦਾਰ ਨੇ ਆਪਣਾ ਨਾਮ ਨਾ ਛਾਪਨ ਤੇ ਕਿਹਾ ਕਿ ਸਹਿਤ ਵਿਭਾਗ ਨੂੰ ਸਭ ਕੁੱਝ ਪਤਾ ਹੋਣ ਤੇ ਅੱਜ ਤੱਕ ਕੋਈ ਕਾਰਵਾਈ ਨਹੀ ਹੋਈ ਸਮਾਣਾ ਚ ਇਕ ਤਾ ਛੋਟੀਆਂ -ਛੋਟੀਆਂ ਗਲੀਆ ਚ ਲੱਗੀਆਂ ਨਮਕੀਨਾਂ ਬਣਾਉਣ ਦੀਆਂ ਫੈਕਟਰੀਆਂ ਧੜਲੇ ਨਾਲ ਚੱਲ ਰਹੀਆਂ ਹਨ ਜੋ ਕੇ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ ਕਿਉਕਿ ਇਨ੍ਹਾਂ ਫੈਕਟਰੀਆਂ ਵਿੱਚ ਘਰੇਲੂ ਸਲੰਡਰ ਵਡੀ ਗਿਣਤੀ ਵਿਚ ਪਏ ਹਨ ਅਤੇ ਵਡੀਆਂ ਡੀਜਲ ਦੀਆਂ ਪੱਠੀਆ ਹਨ ਜਿਸ ਕਾਰਨ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰ ਸਕਦਾ ਹੈ ਜਿਸ ਸਬੰਧੀ ਨਗਰ ਕੌਸਲ ਸਮਾਣਾ ਦੇ ਈ. ਓ. ਬਰਜਿੰਦਰ ਸਿੰਘ ਨਾਲ ਗੱਲਬਾਤ ਕਰਨ ਤੇ ਉਨ੍ਹਾ ਕਿਹਾ ਕਿ ਜਲਦੀ ਹੀ ਮਾਸਟਰ ਪਲਾਨ ਬਣਾ ਕੇ ਕਾਰਵਾਈ ਕੀਤੀ ਜਾਵੇਂਗੀ ਇਸ ਸਬੰਧੀ ਸਹਿਤ ਵਿਭਾਗ ਦੇ ਡੀ. ਐਚ. ਓ ਕ੍ਰਿਸ਼ਨ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਆਪਣਾ ਫੋਨ ਨਹੀ ਚੁੱਕਿਆ ਅਤੇ ਇਹ ਮਿਲਾਵਟ ਖੌਰ ਸਹਿਤ ਮੰਤਰੀ ਦੇ ਜ਼ਿਲ੍ਹੇ ਚ ਧੜਲੇ ਨਾਲ ਮਿਲਾਵਟ ਖੌਰੀ ਦਾ ਧੰਦਾ ਚਲਾ ਰਹੇ ਹਨ ਅਤੇ ਸਹਿਤ ਵਿਭਾਗ ਕਥਿਤ ਦਿਵਾਲੀ ਅਤੇ ਦੁਸ਼ਿਹਰਾ ਤੇ ਜਾਗਣ ਤੋ ਬਾਅਦ ਕੁੰਭ ਕਰਨੀ ਨੀਂਦ ਸੁਤਾ ਪਿਆ ਹੈ ਅਤੇ ਮਿਲਾਵਟ ਖੌਰਾ ਦੀਆਂ ਸਰਦੀ ਦਾ ਮੌਸਮ ਹੋਣ ਤੇ ਗਰਮ ਸਮਾਨ ਦੀ ਵਰਤੋ ਤੇਜੀ ਨਾਲ ਹੋ ਰਹੀ ਹੈ