ਧੁੰਦ ਕਾਰਨ ਸੜਕ ਹਾਦਸੇ ’ਚ ਟਰੱਕ ਚਾਲਕ ਦੀ ਮੌਤ

ਭਵਾਨੀਗੜ੍ਹ, 23 ਦਸੰਬਰ (ਕ੍ਰਿਸ਼ਨ ਗਰਗ)- ਅਜ ਸਵੇਰੇ ਪਟਿਆਲਾ ਤੋਂ ਸੰਗਰੂਰ ਜਾ ਰਹੇ ਟਰੱਕ ਨੂੰ ਧੁੰਦ ਕਾਰਨ ਕਿਸੇ ਅਣਪਛਾਤੇ ਵਾਹਨ ਨੇ ਪਿਛਲੇ ਪਾਸਿਓ ਟੱਕਰ ਮਾਰ ਦਿੱਤੀ, ਜਿਸ ਨਾਲ ਟਰਕ ਆਪਣਾ ਸੰਤੁਲਨ ਗਵਾ ਕੇ ਡਿਵਾਈਡਰ ਤੇ ਚੜ੍ਹ ਗਿਆ। ਟਰਕ ਚਾਲਕ ਪਰਮਜੀਤ ਸਿੰਘ ਵਾਸੀ ਸੰਗਰੂਰ ਸੜਕ ਉਤੇ ਡਿਗ ਪਿਆ। ਇਸੇ ਦੌਰਾਨ ਪਿਛਲੇ ਪਾਸਿਓਂ ਆਏ ਇਕ ਹੋਰ ਅਣਪਛਾਤੇ ਵਾਹਨ ਨੇ ਟਰਕ ਚਾਲਕ ਪਰਮਜੀਤ ਸਿੰਘ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਉਸ ਦੀ ਥਾਂ ਤੇ ਹੀ ਮੌਤ ਹੋ ਗਈ। ਏਐਸਆਈ ਸਰਬਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਚਾਲਕ ਨੂੰ ਪੋਸਟਮਾਰਟਮ ਲਈ ਸੰਗਰੂਰ ਭੇਜ ਦਿਤਾ ਅਤੇ ਅਣਪਛਾਤੇ ਵਾਹਨ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

Send this to a friend