ਸਰਪੰਚ ਦੀ ਮੌਤ ’ਤੇ ਪਰਿਵਾਰ ਵਾਲਿਆਂ ਵੱਲੋਂ ਰੋਸ ਧਰਨਾ-ਵਿਰੋਧੀ ਪਾਰਟੀ ’ਤੇ ਲਾਇਆ ਕਤਲ ਦਾ ਦੋਸ਼

ਕਾਦੀਆਂ, 20 ਦਸੰਬਰ- ਬੀਤੀ ਰਾਤ ਸੜਕ  ਹਾਦਸੇ ਵਿਚ ਮਾਰੇ ਗਏ ਸਰਪੰਚ ਪ੍ਰੀਤਮ ਲਾਲ ਦੀ ਕਹਾਣੀ  ਵਿਚ ਅਜ ਇਕ ਨਵਾਂ  ਮੋੜ ਓੁਸ ਸਮੇ ਆ ਗਿਆ ਜਦੋਂ ਓੁਸ ਦੇ ਪਰਿਵਾਰ  ਅਤੇ ਦੁਰਘਟਨਾ ਦੇ ਸਮੇਂ ਓੁਸਦੇ ਨਾਲ ਵਿਅਕਤੀਆਂ ਨੇ ਪੁਲਿਸ ਥਾਣਾ ਕਾਦੀਆਂ ਵਿਚ ਮੋਤ ਦੀ ਸੋਚੀ ਸਮਝੀ ਸਾਜ਼ਿਸ ਦੇ ਤਹਿਤ ਕਤਲ ਦਸਿਆ।  ਇਸ ਮੋਕੇ ਵਿਚ ਪੁਲਿਸ ਥਾਣਾ ਕਾਦੀਆਂ ਵਿਚ ਦਿਤੀ ਸ਼ਿਕਾਇਤ ਵਿਚ ਮ੍ਰਿਤਕ ਸਰਪੰਚ ਪ੍ਰੀਤਮ ਲਾਲ ਦੀ ਪਤਨੀ ਪ੍ਰਵੇਸ਼ ਬਾਲਾ ਅਤੇ ਸਰਪੰਚ ਦਵਿੰਦਰ ਸਿੰਘ ਓੁਰਫ ਬਿਟੂ ਨੇ ਦਸਿਆ ਕਿ ਬੁੱਧਵਾਰ ਨੂੰ ਜਦੋਂ ਓੁਹ ਸਿਵਿਲ ਹਸਪਤਾਲ ਕਾਦੀਆਂ ਵਿਚ ਆਪਣੇ ਕਾਗਜ ਦਾਖਿਲ ਕਰਵਾ ਰਹੇ ਸੀ। ਤਾਂ ਵਿਰੋਧੀ ਪਾਰਟੀ ਦੇ ਨੇਤਾ ਓੁਥੇ ਓੁਹਨਾਂ ਦੇ ਨਾਲ ਲੜਨ ਲਗੇ ਅਤੇ ਓੁਹਨਾਂ ਨੂੰ ਮਾਰਨ ਦੀ  ਕੋਸ਼ਿਸ਼ ਵੀ  ਕੀਤੀ   ਲੇਕਿਨ ਕਿਸੀ ਤਰਾਂ ਪ੍ਰੀਤਮ ਲਾਲ  ਅਤੇ ਦੂਜੇ ਸਰਪੰਚ  ਆਪਣੀ ਜਾਣ ਬਚਾ ਕਿ ਓਥੋਂ ਭਜੇ । ਸ਼ਾਮ ਨੂੰ ਜਦੋਂ ਕਾਗਜ ਦਾਖਲ ਘਰ ਵਾਪਿਸ ਆ ਰਹੇ ਸੀ ਤਾਂ ਵਿਰੋਧੀ ਪਾਰਟੀ ਦੇ ਲੋਕਾਂ ਨੇ ਮੋਟਰ ਸਾਈਕਲ ਤੇ ਇਕਲੇ ਜਾ ਰਹੇ ਪ੍ਰੀਤਮ ਲਾਲ ਦੇ ਮੋਟਰਸਾਈਕਲ ਨੂੰ ਲਤ ਮਾਰੀ  ਜਿਸ ਨਾਲ ਪ੍ਰੀਤਮ ਲਾਲ ਮੋਟਰ ਸਾਈਕਲ ਤੋਂ ਡਿਗ ਗਿਆ । ਅਤੇ ਬਾਅਦ ਵਿਚ ਪਿਛੋਂ ਆ ਰਹੀ ਗਡੀ ਨੇ ਪ੍ਰੀਤਮ ਲਾਲ ਨੂੰ ਟਕਰ ਮਾਰ ਦਿਤੀ ਜਿਸ ਨਾਲ ਓਹ ਓਥੇ ਹੀ ਮਰ ਗਿਆ। ਓਹਨਾਂ ਨੇ ਦਸਿਆ ਕਿ ਪ੍ਰੀਤਮ ਲਾਲ ਸ਼੍ਰੋਮਣੀ ਅਕਾਲੀ ਦਲ ਦੇ ਸਰਪੰਚ ਸੀ ਅਤੇ ਓਹ ਬੁਧਵਾਰ ਸ਼ਾਮ ਨੂੰ ਆਪਣੇ ਕਾਗਜ ਦਾਖਿਲ ਕਰਵਾ ਕਿ ਘਰ ਵਾਪਿਸ ਜਾ ਰਹੇ ਸੀ । ਦੂਸਰੇ ਪਾਸੇ ਅਜ  ਸ਼੍ਰੋਮਣੀ ਅਕਾਲੀ ਦਲ ਦੇ ਓਘੇ ਨੇਤਾ ਗੁਰਇਕਬਾਲ ਸਿੰਘ ਮਾਹਲ  ਦੀ ਅਗਵਾਈ ਹੇਠ ,  ਸ ਜਰਨੈਲ ਸਿੰਘ ਮਾਹਲ , ਮਲਕੀਤ ਸਿੰਘ ਨਾਥਪੁਰ ਸਰਪੰਚ ਸਮੇਤ ਅਨੇਕਾਂ ਨੇਤਾਵਾਂ ਨੇ  ਓਹਨਾਂ ਦੇ ਪਰਿਵਾਰ ਵਾਲਿਆਂ ਨਾਲ ਥਾਣਾ ਕਾਦੀਆਂ ਚੋਂਕ ਵਿਚ ਧਰਨਾਂ ਦੇ ਕਿ ਸਰਕਾਰ ਦੇ ਵਿਰੁਧ ਨਾਅਰੇ ਬਾਜੀ ਵੀ ਕੀਤੀ।ਸੂਚਨਾ ਮਿਲਣ ਤੇ ਕੈਬਿਨੇਟ ਮੰਤਰੀ  ਸ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ  ਵੀ ਮੋਕੇ ਤੇ ਪਹੰਚੇ ਅਤੇ ਓਹਨਾਂ ਪਰਿਵਾਰ ਵਾਲਿਆਂ ਨੂੰ ਹੋੰਸਲਾ ਦਿੰਦਿਆਂ ਕਿਹਾ ਕਿ ਓਹ    ਐਸ ਐੇਸ  ਪੀ ਸ ਓਪਿੰਦਰਜੀਤ ਸਿੰਘ  ਘੁਮਣ ਨਾਲ  ਗਲ ਕਰ ਕਿ ਓਹਨਾਂ ਨੂੰ ਇੰਸਾਫ ਦਿਵਾਓੁਣਗੇ  ।  ਮੰਤਰੀ ਸ ਬਾਜਵਾ ਦੇ ਜਾਣ ਤੋਂ ਬਾਅਦ ਵੀ ਪੁਲਿਸ ਵਲੋਂ ਕੋਰੀ ਆਸ਼ਵਾਸਨ ਨਾ ਦਿਤਾ ਗਿਆ ਤਾਂ  ਵਡੀ ਭੀੜ ਨੇ ਸ਼ਹਿਰ ਨੂੰ ਵੀ ਬੰਦ ਕਰਵਾ ਦਿਤਾ । ਸ਼ਹਿਰ  ਬੰਦ ਕਰ ਕਿ ਵਾਪਸ ਧਰਨੇ ਤੇ ਭੈਠ ਗਏ । ਭੀੜ ਨੂੰ ਭੜਕਦੇ ਵੇਖ ਕਿ ਡੀ ਐਸ ਪੀ ਵਰਿੰਦਰਪ੍ਰੀਤ ਸਿੰਘ ਮੋਕੇ ਤੇ ਪਹੰਚੇ ਅਤੇ ਓਹਨਾਂ ਕਿਹਾ ਕਿ ਦੋਸ਼ਿਆਂ ਦੇ ਵਿਰੁਧ ਜਰੂਰ ਕਾਰਵਾਈ ਕੀਤੀ ਜਾਵੇਗੀ  ।ਪਰ ਫਿਰ ਵੀ ਪ੍ਰਦਰਸ਼ਨ ਕਾਰੀ ਧਰਨੇ ਤੇ ਬੈਠੇ ਰਹੇ । ਇਸ ਤੋਂ ਬਾਅਦ ਐਸ ਐਸ ਪੀ ਬਟਾਲਾ ਓਪਿੰਦਰਜੀਤ  ਸਿੰਘ ਦੇ ਨਿਰਦੇਸ਼ਾਂ ਤੇ ਐਸ ਪੀ ਓਪਰੇਸ਼ਨ ਬਲਜੀਤ ਸਿੰਘ ਢਿਲੋਂ  ਨੂੰ ਲੋਕਾਂ ਨੂੰ ਸ਼ਾਂਤ ਕਰਨ ਲਈ ਭੇਜਿਆ ਗਿਆ। ਇੰਸਾਫ ਦੀ ਮੰਗ ਕੀਤੀ ਹੈ  ਓਹਨਾਂ ਕਿਹਾ ਕਿ ਅਗਰ ਪੁਲਿਸ ਨੇ ਮ੍ਰਿਤਕ ਪ੍ਰੀਤਮ ਲਾਲ ਦੇ ਨਾਲ ਇਨਸਾਫ ਨਹੀ ਕੀਤਾ ਤਾਂ ਓੁਹ ਆਪਣਾ ਸੰਘਰਸ਼  ਹੋਰ ਤੇਜ ਕਰਣਗੇ । ਓੁਹਨਾਂ ਨੇ ਕਿਹਾ ਕਿ ਦੋਸ਼ੀਆ ਦੇ ਵਿਰੁਧ ਕਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਮੋਕੇ ਤੇ ਓੁਹਨਾਂ ਦੇ ਨਾਲ ਸ ਗੁਰਿੰਦਰਪਾਲ ਸਿੰਘ ਗੋਰਾ , ਗੁਰਤਿੰਦਰਪਾਲ ਸਿੰਘ ਮਾਂਟੂ,  ਜਗਜੀਤ ਸਿੰਘ, ਅਰਵਿੰਦਰ ਕੁਮਾਰ, ਰਜਿੰਦਰ ਕੁਮਾਰ, ਭਾਰਤ ਭੂਸ਼ਣ, ਜੋਨੀ ਭਗਤਪੁਰ, ਪਰਮਜੀਤ ਸਿੰਘ, ਸਿਕੰਦਰ ਸਿੰਘ, ਦਲਜੀਤ ਸਿੰਘ, ਮੰਗਲ ਸਿੰਘ, ਦਵਿੰਦਰ ਸਿੰਘ, ਦਿਵਾਨ ਸਿੰਘ, ਤਰਸੇਮ ਸਿੰਘ, ਕਸ਼ਮੀਰ ਸਿੰਘ ਆਦਿ ਹਾਜ਼ਰ ਸੀ।ਜਦੋਂ ਇਸ ਸੰਬੰਧ ਵਿਚ ਥਾਣਾ ਪ੍ਰਭਾਰੀ ਸੁਦੇਸ਼ ਕੁਮਾਰ ਦੇ ਨਾਲ ਗਲ ਕੀਤੀ ਗਈ। ਤਾਂ ਓੁਹਨਾਂ ਨੇ ਦਸਿਆ ਕਿ  ਪ੍ਰੀਤਮ ਸਿੰਘ ਤਾਂ ਮੋਤ ਦੀ ਆਗੋਸ਼ ਵਿਚ ਚਲਾ ਗਿਆ ਹੈ ਓੁਹਨਾਂ ਨੇ ਦਸਿਆ ਕਿ ਜਾਂਚ ਕਰਨ ਤੋਂ ਬਾਅਦ ਜੋ ਗਲ ਸਹੀ ਸਾਹਮਣੇ ਆਵੇਗੀ ਓੁਸਦੇ ਮੁਤਾਬਿਕ  ਕਾਰਵਾਈ ਕੀਤੀ ਜਾਵੇਗੀ। ਕਿਸੇ ਦੇ ਨਾਲ ਧਕਾ ਨਹੀ ਹੋਵੇਗਾ।  ਅਤੇ ਕਸੂਰਵਾਰ ਦੇ ਵਿਰੁਧ ਕਾਰਵਾਈ ਹੋਵੇਗੀ।

Send this to a friend