ਰਾਜਪੁਰਾ ਪੁਲਿਸ ਵੱਲੋਂ ਹੈਰੋਇਨ ਸਣੇ 2 ਕਾਬੂ

ਰਾਜਪੁਰਾ, 20 ਦਸੰਬਰ (ਦਇਆ ਸਿੰਘ)- ਇੱਥੋ ਦੀ ਕਸਤੂਰਬਾ ਪੁਲਿਸ ਚੋਂਕੀਦੇ ਇੰਚਾਰਜ ਮਨਜੀਤ ਸਿੰਘ ਦੀ ਅਗਵਾਈ ਹੇਠਰਾਜਪੁਰਾ-ਅੰਬਾਲਾ ਰੋਡ ’ਤੇ ਮਿਡ ਵੇ ਢਾਬੇ ਨੇੜੇ ਨਾਕੇਬੰਦੀ ਦੋਰਾਨ ਬੱਸ ਸਵਾਰ 2 ਵਿਅਕਤੀਆਂ ਤੋਂ ਹੈਰੋਇਨ ਬਰਾਮਦ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਸਿਟੀ ਅਧੀਨ ਪੈਂਦੀ ਕਸਤੂਰਬਾ ਪੁਲਿਸ ਚੋਕੀ ਦੇ ਇੰਚਾਰਜ ਮਨਜੀਤ ਸਿੰਘ ਸਮੇਤ ਪੁਲਿਸ ਪਾਰਟੀ ਜਦੋਂ ਰਾਜਪੁਰਾ-ਅੰਬਾਲਾ ਰੋਡ ’ਤੇ ਮਿਡ ਵੇ ਢਾਬੇ ਨੇੜੇ ਮੌਜੂਦ ਸਨ ਤਾਂ ਅੰਬਾਲੇ ਵੱਲ ਤੋਂ ਆ ਰਹੀ ਬੱਸ ਨੂੰ ਰੋਕ ਕੇ ਸਵਾਰੀਆਂ ਦੇ ਸਮਾਨ ਦੀ ਤਲਾਸ਼ੀ ਲਈ ਤਾਂ ਬੱਸ ’ਚ ਸਵਾਰ ਸਮਸ਼ਾਦ ਅਲੀ ਵਾਸੀ ਮਲੇਰਕੋਟਲਾ ਸੰਗਰੂਰ ਅਤੇ ਚਰਨ ਦਾਸ ਵਾਸੀ ਪਿੰਡ ਬੰਨਬੋਰਾ ਥਾਣਾ ਅਮਰਗੜ੍ਹ ਸੰਗਰੂਰ ਦੇ ਕਬਜੇ ’ਚੋਂ 100-100 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ਤੇ ਪੁਲਿਸ ਨੇ ਉਕਤ ਦੋਵੇਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਕੇਸ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Send this to a friend