ਯੋਰਿੰਡਾ, 20 ਦਸੰਬਰ (ਹਰਜਿੰਦਰ ਸਿੰਘ ਛਿੱਬਰ)- ਗੁਰਦੁਆਰਾ ਸ਼੍ਰੀ ਗੁਰੂਸਰ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਭੁਪਿੰਦਰ ਸਿੰਘ ਮਾਜਰੇ ਵਾਲਿਆਂ ਵੱਲੋਂ ਕੱਚੀ ਗੜ੍ਹੀ ਸ਼੍ਰੀ ਚਮਕੌਰ ਸਾਹਿਬ ਦੇ ਜੰਗੀ ਸ਼ਹੀਦਾਂ ਦੀ ਮਿੱਠੀ ਯਾਦ ਨੂੰ ਸਮਰਪਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ’ਚ ਪਿੰਡ ਮਾਜਰਾ (ਕੁਰਾਲੀ) ਤੋਂ ਸ਼੍ਰੀ ਚਮਕੌਰ ਸਾਹਿਬ ਤੱਕ ਪੰਜ ਪਿਆਰਿਆਂ ਦੀ ਅਗਵਾਈ ’ਚ ਨਗਰ ਕੀਰਤਨ ਸਜਾਇਆ ਗਿਆ। ਇਹ ਵਿਸ਼ਾਲ ਨਗਰ ਕੀਰਤਨ ਵੱਖ-ਵੱਖ ਪਿੰਡਾਂ ਵਿੱਚੋਂ ਹੁੰਦਾ ਹੋਇਆ ਸਥਾਨਕ ਸ਼ਹਿਰ ਦੇ ਸੁਰਜੀਤ ਨਗਰ ਵਿਖੇ ਪਹੁੰਚਿਆ। ਇਸ ਨਗਰ ਕੀਰਤਨ ਦਾ ਮੋਰਿੰਡਾ ਦੇ ਸਮੂਹ ਸੁਰਜੀਤ ਨਗਰ ਨਿਵਾਸੀਆਂ ਵੱਲੋਂ ਕੌਂਸਲਰ ਮਹਿੰਦਰ ਸਿੰਘ ਢਿੱਲੋਂ, ਕੌਸਲਰ ਮੋਹਨ ਲਾਲ ਕਾਲਾ, ਕਰਨੈਲ ਸਿੰਘ ਜੀਤ, ਕੁਲਵੀਰ ਸਿੰਘ ਸੋਨੂੰ ਅਤੇ ਪੰਡਿਤ ਵਜ਼ੀਰ ਚੰਦ ਦੀ ਅਗਵਾਈ ’ਚ ਭਰਵਾਂ ਸਵਾਗਤ ਕੀਤਾ ਗਿਆ ਅਤੇ ਨਗਰ ਕੀਰਤਨ ’ਚ ਚੱਲਣ ਵਾਲੀਆਂ ਸੰਗਤਾਂ ਲਈ ¦ਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਸ ਸਮੇਂ ਹੋਰਨਾ ਤੋਂ ਇਲਾਵਾ ਰਿਟਾ. ਪਿੰ੍ਰਸੀਪਲ ਬਾਵਾ ਸਿੰਘ ਲਧੱੜ, ਮਾ ਅਜਾਇਬ ਸਿੰਘ, ਮਾ. ਹਾਕਮ ਸਿੰਘ, ਦਰਸ਼ਨ ਸਿੰਘ ਸੰਤ ਨਗਰ, ਰੁਲਦਾ ਸਿੰਘ, ਮੇਵਾ ਸਿੰਘ, ਮਨਜੀਤ ਸਿੰਘ ਸੋਹੀ, ਗੁਰਚਰਨ ਸਿੰਘ, ਕਰਨੈਲ ਸਿੰਘ ਸਾਬਕਾ ਸਰਪੰਚ ਕਾਈਨੋਰ ਅਤੇ ਗੋਬਿੰਦ ਸਿੰਘ ਛਿੱਬਰ ਆਦਿ ਵਾਰਡ ਵਾਸੀਆਂ ਸਮੇਤ ਵੱਡੀ ਗਿਣਤੀ ਸਿੱਖ ਸੰਗਤਾਂ ਹਾਜਰ ਸਨ।