May 20, 2026 1:51 pm

ਚੌਂਕੀ ਇੰਚਾਰਜ ਦੀ ਗੋਲੀ ਲੱਗਣ ਨਾਲ ਮੌਤ

ਅੰਮ੍ਰਿਤਸਰ, 19 ਦਸੰਬਰ (ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ)- ਅੰਮ੍ਰਿਤਸਰ ਦੀ ਜੰਡਿਆਲਾ ਪੁਲਿਸ ਚੌਂਕੀ ‘ਚ ਬਿਤੌਰ ਇੰਚਾਰਜ਼ ਡਿਊਟੀ ਨਿਭਾਅ ਰਹੇ ਸਬ ਇਸਪੈਕਟਰ ਸਤਿੰਦਰਪਾਲ ਸਿੰਘ ਦੀ ਗੋਲੀ ਲੱਗਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਪਾਤ ਹੋਇਆ ਹੈ। ਇਸ ਘਟਨਾ ਸਬੰਧੀ ਐਸ.ਪੀ.ਡੀ. ਹਰਪਾਲ ਸਿੰਘ ਨੇ ਹਾਦਸਾ ਦੱਸਦਿਆਂ ਕਿਹਾ ਕਿ ਸਬ ਇੰਸਪੈਕਟਰ ਸਤਿੰਦਰਪਾਲ ਸਿੰਘ ਨੇ ਲੋਡ ਕੀਤੀ ਪਿਸਤੌਲ ਸਿਰਾਹਣੇ ਰੱਖੀ ਸੀ, ਜਿਸ ‘ਚੋ ਅਚਾਨਕ ਗੋਲੀ ਚੱਲਣ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਸਤਿੰਦਰਪਾਲ ਸਿੰਘ ਇਕ ਬਹੁਤ ਹੀ ਮਿਹਨਤੀ ਤੇ ਇਮਨਾਦਾਰ ਅਫਸਰ ਸੀ ਅਤੇ ਉਸ ਦੀ ਅਚਾਨਕ ਮੌਤ ਨਾਲ ਪੰਜਾਬ ਪੁਲਿਸ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਧਰ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਤਿੰਦਰਪਾਲ ਸਿੰਘ ਦੀ ਮੌਤ ਦੇ ਕਾਰਨਾਂ ਦੀ ਅਜੇ ਪੁਸ਼ਟੀ ਨਹੀ ਹੋ ਸਕੀ ਹੈ।

Send this to a friend