ਸ੍ਰੀ ਮਾਛੀਵਾੜਾ ਸਾਹਿਬ, 19 ਦਸੰਬਰ (ਜਗਰੂਪ ਸਿੰਘ ਮਾਨ)- ਭ੍ਰਿਸ਼ਟਾਚਾਰ ਵਿਰੋਧੀ ਫਰੰਟ ਰਜਿ ਮਾਛੀਵਾੜਾ ਦੇ ਸੀਨੀਅਰ ਆਗੂ ਤੇ ਟਰਾਂਸਪੋਟਰ ਸੁਭਾਸ਼ ਚੰਦਰ ਨਾਗਪਾਲ ਨੇ ਆਪਣੇ ਪਿੰਡ ਧਨੂਰ ਤੋਂ ਸਰਪੰਚੀ ਦੀ ਚੋਣ ਲਈ ਅਜ ਆਖਰੀ ਦਿਨ ਆਪਣੇ ਕਾਗਜ ਦਾਖਲ ਕੀਤੇ। ਆਪਣੇ ਕਾਗਜ ਦਾਖਲ ਕਰਨ ਉਪਰੰਤ ਪ੍ਰੈਸ ਨਾਲ ਗਲਬਾਤ ਕਰਦਿਆਂ ਸੁਭਾਸ਼ ਨਾਗਪਾਲ ਨੇ ਕਿਹਾ ਕਿ ਜੇਕਰ ਪਿੰਡ ਵਾਸੀਆਂ ਨੇ ਉਨਾਂ ਨੂੰ ਇਸ ਦੇ ਕਾਬਲ ਸਮਝਦੇ ਹੋਏ ਸੇਵਾ ਕਰਨ ਦਾ ਮੌਕਾ ਦਿਤਾ ਤਾਂ ਉਹ ਪਿੰਡ ਨੂੰ ਇਕ ਨਮੂਨੇ ਦਾ ਪਿੰਡ ਬਨਾਉਣ ਲਈ ਕੋਈ ਕਸਰ ਬਾਕੀ ਨਹੀਂ ਛਡਣਗੇ। ਉਨ੍ਹਾਂ ਕਿਹਾ ਕਿ ਉਹ ਜਿਥੇ ਪਿਛਲੇ ਲੰਬੇ ਸਮੇਂ ਤੋਂ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਰਜਿ ਮਾਛੀਵਾੜਾ ਵਿਚ ਕੰਮ ਕਰਦੇ ਆ ਰਹੇ ਹਨ ਉਥੇ ਉਹਨਾਂ ਦਾ ਸੁਪਨਾ ਹੈ ਕਿ ਉਹ ਭ੍ਰਿਸ਼ਟਾਚਾਰ ਮੁਕਤ ਸੇਵਾਵਾਂ ਬਦਲੇ ਉਨਾਂ ਦੇ ਪਿੰਡ ਵਾਸੀ ਉਹਨਾਂ ਨੂੰ ਆਉਣ ਵਾਲੇ ਸਮੇਂ ਵਿਚ ਯਾਦ ਕਰਿਆ ਕਰਨਗੇ। ਕਾਗਜ ਦਾਖਲ ਕਰਨ ਸਮੇਂ ਵਡੀ ਗਿਣਤੀ ਵਿਚ ਪਿੰਡ ਵਾਸੀ ਵੀ ਉਨਾਂ ਨਾਲ ਹਾਜ਼ਰ ਸਨ।